ਪੰਨਾ:ਆਂਢ ਗਵਾਂਢੋਂ.pdf/34

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

'ਹਾਂ।'

'ਮੁਕ ਗਿਆ ਏ?'

ਉਸ ਦੇ ਸੁਪਨ-ਲੋਕ ਨੂੰ ਗਵਾਣ ਵਾਲਾ, ਉਸ ਨੂੰ ਹੇਠਾਂ ਡੇਗ ਕੇ ਉਸ ਦਾ ਮਹਾਂ-ਅਨੰਦ ਨਸ਼ਟ ਕਰਨ ਵਾਲਾ, ਮਲੂਮ ਹੋਇਆ ਵੀਰਾਂਡੀ।

ਅੱਗ ਵਿਚ ਬੈਠ ਕੇ, ਚਲਦੀ ਮੋਟਰ ਵਿਚੋਂ ਕੁਦ ਕੇ, ਰੇਲ ਗਡੀ ਖਲਿਹਾਰ ਕੇ, ਲੋਕ-ਰਖਸ਼ਾ ਕਰਨ ਵਾਲੇ ਸੂਰਬੀਰਾਂ ਮਹਾਤਮਾ ਨੂੰ ਛਡ ਕੇ ਉਹ ਮੁੜ ਕਿਉਂ ਵੀਰਾਂਡੀ ਦੇ ਮਗਰ ਮਗਨ ਗਲੀਆਂ ਵਿਚ ਟੱਕਰਾਂ ਮਾਰ ਰਹੀ ਹੈ-ਅਫ਼ਸੋਸ! ਉਸ ਨੂੰ ਵੀਰਾਂਡੀ ਮਿਲਿਆ ਕਿਉਂ? ਕਿਧਰੇ ਗਵਾਚ ਕਿਉਂ ਨਾ ਗਿਆ! ਟੰਗਾਂ ਘਸੀਟਦੀ ਉਹ ਤੁਰੀ ਜਾ ਰਹੀ ਸੀ - ਫ਼ਿਲਮਾਂ ਦੀਆਂ ਸੋਚਾਂ ਵਿਚ ਪਰ ਬੈਠੀ ਹੋਈ।

'ਕਿਥੇ ?'

‘ਬਾਹਰ।'

'ਫੇਰ।'

'ਫੇਰ ਕੀ?'

'ਨਾਟਕ।'

ਰਾਤ ਦੇ ਇਕ ਵਜੇ ਪੰਡਾਲ ਵਿਚੋਂ ਵੀਰਾਂਡੀ ਤੇ ਰੰਗਮਾ ਬਾਹਰ ਨਿਕਲੇ, ਦੋਵੇਂ ਹੀ ਅਗੇ-ਪਿਛੇ, ਉਹ ਦਿਨ ਮੁਕ ਗਿਆ ਅਤੇ ਅੱਧੀ ਰਾਤ ਵੀ - ਰੰਗਮਾ ਨੂੰ ਵੀਹ ਵਰ੍ਹਿਆਂ ਮਗਰੋਂ ਇਕ ਦਿਨ ਲਭਾ ਸੀ, ਉਹ ਵੀ ਮੁਕ ਗਿਆ, ਕੀ ਪਤਾ ਇਹ-ਬਿਜਲੀ ਬਤੀਆਂ, ਇਹ ਸੜਕਾਂ, ਅਤਰ ਦੀ ਸੁਗੰਧੀ, ਫੁਲਾਂ ਦੇ ਹਾਰ, ਇਹ ਬੈਂਡ ਵਾਜੇ ਫੇਰ ਕਦੋਂ ਮਿਲਣ? ਅਜ ਕਿਸੇ ਥੜੇ ਉਪਰ ਸਰਦੀ ਵਿਚ ਠਰੂ ਠਰੂ ਕਰਦਿਆਂ ਸੌਣਾ ਤੇ ਦਿਨ ਚੜ੍ਹੇ ਮੋਟਰ ਮਿਲਣ

-੨੪-