ਪੰਨਾ:ਆਂਢ ਗਵਾਂਢੋਂ.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਸਤਕ ਤੇ ਨੂਰ, ਦਿਲ ਵਿਚ ਬੀਰਤਾ, ਅੱਖਾਂ ਵਿਚ ਦਯਾ, ਜੀਭ ਵਿਚ ਨਿਮ੍ਰਤਾ, ਗਲ ਬਾਤ ਕਰਨ ਵਿਚ ਸਿਆਣਪ, ਦਿਸਣ ਵਿਚ ਸੁੰਦਰ, ਉਹ ਹਾਸਾ, ਉਹ ਮੁਸਕ੍ਰਾਹਟ, ਉਹ ਪ੍ਰੇਮ, ਕੀ ਉਹ ਉਨ੍ਹਾਂ ਪਾਸ ਇਕ ਦਿਨ ਵੀ ਰਹਿ ਸਕਦੀ ਹੈ -- ਜੇ ਰਹਿ ਵੀ ਸਕੇ, ਤਾਂ ਕੀ? ਉਸ ਦੀਆਂ ਅਨੇਕ ਗੋਪੀਆਂ ਵਿਚ ਉਹ ਵੀ ਇਕ ਹੋਵੇਗੀ ਨਾ---ਕੀ ਉਹ ਉਸ ਦੇ ਨਾਲ ਪ੍ਰੀਤ ਨਹੀਂ ਕਰਨਗੇ? ਉਸ ਨੂੰ ਚੇਤੇ ਆਇਆ।

ਉਸ ਦੇ ਰੂਪ ਨੇ ਮੇਲੇ ਵਿਚ ਕਈ ਦਿਲਾਂ ਨੂੰ ਖਿੱਚ ਪਾਈ ਸੀ ਨਾ? ਕੀ ਉਸ ਨੂੰ ਵੇਖ ਕੇ ਕ੍ਰਿਸ਼ਨ ਜੀ ਦੇ ਨੈਨਾਂ ਵਿਚ ਪਿਆਰ ਨਹੀਂ ਆਇਆ ਹੈ? ਕੀ ਉਨ੍ਹਾਂ ਨੈਨਾਂ ਵਿਚ ਮਮਤਾ ਨਹੀਂ ਦਿਸ ਪਵੇਗੀ? ਉਹ ਬਗਲੇ ਵਾਂਗ ਗਰਦਨ ਤੇ ਕੰਵਲ ਵਰਗੇ ਨੈਨਾਂ ਵਾਲੀ ਗੋਪੀਆਂ ਦੀ ਵੀ ਤਾਂ ਮਿੰਨਤਾਂ ਕਰਦੇ ਸਨ, ਉਨ੍ਹਾਂ ਪਾਸੋਂ ਗਾਲਾਂ ਖਾਂਦੇ ਸਨ। ਕੀ ਫਿਰ ਮੇਰੀ ਸੁੰਦਰਤਾ ਤੇ ਮੋਹਿਤ ਨਾ ਹੋਣਗੇ?

ਉਹ ਕ੍ਰਿਸ਼ਨ ਵੇਸਧਾਰੀ ਸੀ, ਇਹ ਉਹ ਵੀ ਜਾਣਦੀ ਸੀ, ਪਰੰਤੂ ਜਾਣਨਾ ਨਹੀਂ ਸੀ ਚਾਹੁੰਦੀ। ਜੇ ਦਿਲ ਦਾ ਤਸੱਵਰ ਦਿਲੋਂ ਨਿਕਲ ਗਿਆ ਤਾਂ ਸ਼ਰਧਾ ਵੀ ਤਾਂ ਖਿੰਡ ਜਾਣੀ ਹੈ - ਨਹੀਂ, ਉਹ ਕ੍ਰਿਸ਼ਨ ਹੀ ਹੈ, ਜ਼ਰੂਰ ਉਹ ਕ੍ਰਿਸ਼ਨ ਹੈ -- ਮੇਰਾ ਕ੍ਰਿਸ਼ਨ! ਉਹਨੇ ਕ੍ਰਿਸ਼ਨ ਜੀ ਨੂੰ ਵੇਖਿਆ ਹੈ, ਹੱਥ ਜੋੜ ਕੇ ਨਮਸਕਾਰ ਕੀਤੀ ਹੈ, ਕਈ ਤਰ੍ਹਾਂ ਦੀਆਂ ਭਾਵਨਾਂ ਉਸ ਦੇ ਮਨ ਵਿਚ ਆਈਆਂ, ਉਸ ਵਲ ਵੇਖ ਕੇ ਹੀ ਤਾਂ ਉਨ੍ਹਾਂ ਬਿਸ਼ਨ-ਪਦੇ ਪੜ੍ਹੇ ਸਨ, ਭਜਨ ਗਾਏ ਸਨ, ਉਸੇ ਸੰਬੰਧੀ ਤਾਂ ਉਨ੍ਹਾਂ ਪਿਆਰ-ਗੀਤ ਗਾਏ ਸਨ, ਉਸ ਦੇ ਲਈ ਤਾਂ ਉਹ ਉਥੇ ਆਣ ਕੇ ਖੜੋਤੇ ਸਨ, ਉਸ ਦੇ ਵਲ ਹੀ ਵੇਖ ਵੇਖ ਉਹ ਮੁਸਕ੍ਰਾਏ ਸਨ, ਆਪਣੀ ਭਗਵਤੀ ਨੂੰ, ਆਪਣਿਆਂ ਚਰਨਾਂ ਦੀ ਦਾਸੀ ਨੂੰ, ਇਸਤ੍ਰੀ ਪੁਰਸ਼ਾਂ ਦੇ ਉਸ ਇਕੱਠ ਵਿਚ ਵੀ

-੨੬-