ਪੰਨਾ:ਆਂਢ ਗਵਾਂਢੋਂ.pdf/38

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਾਨ ਹੋਇਆ। ਇਹ ਉਤਸ਼ਾਹ ਤੇ ਦਿਲ ਦੀ ਤੜਪਣ ਕ੍ਰਿਸ਼ਨ ਦੀ ਸੁੰਦਰਤਾ ਦੇ ਕਾਰਨ ਹੀ ਉਤਪਨ ਹੋਈ। ਕ੍ਰਿਸ਼ਨ ਹੀ ਇਤਨਾ ਰੂਪਾਂ ਵਿਚ ਉਸ ਦੇ ਹਿਰਦੇ-ਤਟ ਤੇ ਨਚਦਾ ਰਿਹਾ। ਉਹ ਬੁਲਾ ਰਹੇ ਹਨ, ਉਹ ਬੰਸਰੀ ਨਾਲ ਸਦ ਰਹੇ ਹਨ - ਉਹ ਨੇੜੇ ਆ ਕੇ ਸਦ ਰਹੇ ਹਨ, ਉਨ੍ਹਾਂ ਕੋਲ ਚਲੀ ਜਾਵਾਂ? ਸੰਸਾ ਕਿਉਂ? ਕੀ ਹੋਵੇਗਾ ਉਨਾਂ ਪਾਸ ਜਾਣ ਨਾਲ? ਇਹ ਤੁਛ ਸੰਸਾਰ, ਘਰ ਬਾਰ, ਕੁਟਣਾ, ਪੀਹਣਾ, ਦੁਧ-ਦਹੀਂ ਇਸ ਸਾਰੇ ਕੁਝ ਨਾਲ ਉਸ ਦਾ ਕੀ ਸਬੰਧ ਹੈ? ਉਹ ਕੌਣ ਹੈ? ਉਸ ਦਾ ਪਤੀ ਕੌਣ ਹੈ? ਉਸ ਦੇ ਨਾਲ ਉਸ ਦਾ ਕੀ ਮਨੋਰਥ ਸੀ? ਉਸ ਨਾਲ ਉਸ ਦਾ ਕੀ ਸਰੋਕਾਰ? ਕ੍ਰਿਸ਼ਨ ਜੀ ਤਾਂ ਪ੍ਰਭੂ ਭਗਵਾਨ ਹਨ। ਭਗਤ ਰਖਸ਼ਕ ਤੋ ਗੋਪਕ-ਵਸ ਹਨ। ਉਨ੍ਹਾਂ ਤੋਂ ਵਧ ਆਸਰਾ ਕੌਣ ਹੋ ਸਕਦਾ ਹੈ? ਹੁਣ ਉਨ੍ਹਾਂ ਦੇ ਕੋਲ ਜਾਣਾ ਹੀ ਚਾਹੀਦਾ ਹੈ, ਭਾਵੇਂ ਕੁਝ ਹੋਵੇ। ਪਰੰਤੂ ਨਾਟਕ ਹੁੰਦੇ ਸਮੇਂ ਜਦੋਂ ਕ੍ਰਿਸ਼ਨ ਜੀ ਰੰਗ-ਭੂਮੀ ਵਿਚ ਨਾ ਹੁੰਦੇ, ਤਾਂ ਉਹ ਹੋਰ ਪਾਤਰਾਂ ਦੀ ਰਤਾ ਵੀ ਪ੍ਰਵਾਹ ਨਹੀਂ ਸੀ ਕਰਦੀ। ਪਰਦੇ ਉਪਰ ਉਹ ਅੱਖਾਂ ਗਡੀ ਸੋਚਦੀ ਰਹਿੰਦੀ:

"ਅੰਦਰ ਕ੍ਰਿਸ਼ਨ ਜੀ ਕੀ ਕਰ ਰਹੇ ਹੋਣਗੇ? ਉਥੇ ਕਿੰਨਾ ਅਨੰਦ ਹੋਵੇਗਾ?" ਬਚਪਨ ਵਿਚ ਜੋ ਕੁਝ ਉਸ ਕ੍ਰਿਸ਼ਨ ਜੀ ਦੇ ਬੈਕੁੰਠ-ਧਾਮ ਸਬੰਧੀ ਪੜ੍ਹਿਆ ਸੀ, ਅੱਖਾਂ ਸਾਮਣੇ ਫਿਰ ਗਿਆ - ਉਹੀ ਸਾਰਾ ਕੁਝ ਉਸ ਨੂੰ ਪਰਦੇ ਦੇ ਪਿਛੇ ਪ੍ਰਤੀਤ ਹੋਇਆ: "ਦਾਸੀਆਂ ਸੇਵਾ ਕਰਦੀਆਂ ਹੋਣਗੀਆਂ? ਹਾਇ! ਕਦੇ ਉਹ ਵੀ ਉਨਾਂ ਦੀ ਝੋਲੀ ਵਿਚ ਬੈਠੀ ਹੋਵੇ", ਉਸ ਦੇ ਸਰੀਰ ਵਿਚ ਕੰਬਣੀ ਛਿੜ ਪਈ।

ਤਾਂ ਉਥੇ ਹੀ ਜਾਉ, ਉਹ.....ਉਹੀ ਤਾਂ ਕ੍ਰਿਸ਼ਨ ਦਾ ਅਸਥਾਨ ਹੈ ਤੇ ਕ੍ਰਿਸ਼ਨ ਦੇ ਚਰਨਾਂ ਵਿਚ ਉਸਦਾ........।

‘ਜਾਣਾ ਚਾਹੀਦਾ ਹੈ, ਇਸ ਵਿਚ ਚਿਰ ਕਰਨਾ ਨੀਚਤਾ ਹੈ,

-੨੮-