ਪੰਨਾ:ਆਂਢ ਗਵਾਂਢੋਂ.pdf/39

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕ੍ਰਿਸ਼ਨ ਜੀ ਤੇਰੇ ਲਈ ਜਮਨਾ-ਤਟ ਉਪਰ ਬ੍ਰਿਹੋੋਂ-ਗੀਤ ਗਾ ਰਹੇ ਹਨ, ਜਾ, ਫਿਰ ਚੁਲ੍ਹੇ ਚੌਕੇ ਦੇ ਝੰਜਟ ਵਿਚ ਨਾ ਫਸ", ਉਸ ਦਾ ਹਿਰਦਾ ਆਖਣ ਲਗਾ।

ਪਰੰਤੁ ਸਿਰ ਸੁਟੀ ਅਗੇ ਅਗੇ ਟੁਰੇ ਜਾਂਦੇ ਵੀਰਾਂਡੀ ਦਾ ਕੀ ਕਰੇ, ਇਹ ਸਾਰਾ ਕੁਝ ਸਮਝ ਵਿਚ ਕਿਉਂ ਨਹੀਂ ਆਉਂਦਾ?

ਉਹ ਇਕੋ ਵਾਰ ਖੜੋ ਗਈ, ਵੀਰਾਂਡੀ ਨੇ ਪਿਛੇ ਪਰਤ ਕੇ ਵੇਖਿਆ ਤੇ ਫੇਰ ਬੁਲਾਇਆ :

‘ਰੰਗਮਾ!'

ਰੰਗਮਾ ਖਲੋਤੀ ਰਹੀ, ਕੋਈ ਉੱਤਰ ਨਾ ਦਿਤਾ। ਵੀਰਾਂਡੀ ਨੇ ਫੇਰ ਉਚੀ ਦੇ ਕੇ ਆਖਿਆ:

‘ਰੰਗਮਾ!'

ਫੇਰ ਉਚੀ, ‘ਰੰਗਮਾ!'

'ਹਾਂ।'

ਰਾਹ ਜਾਂਦੇ ਲੋਕੀ ਖਲੋ ਕੇ ਵੇਖਣ ਲਗੇ।

‘ਤੇਰਾ ਕੈਂਠਾ ਕਿਥੇ ਆ ਰੰਗਮਾ?'

ਰੰਗਮਾ ਨੇ ਅੱਖਾਂ ਚੁਕ ਕੇ ਤੱਕਿਆ।

‘ਤੇਰਾ ਕੈਂਠਾ!'

‘ਕੈਂਠਾ! ਕੈਂਠਾ! ਕੈਂਠਾ ਕੀ.....!' ਸੁਪਨੇ ਵਿਚੋਂ ਜਾਗ ਕੇ ਰੰਗਮਾ ਬੋਲੀ। ਰੰਗਮਾ ਹਰਿਆਨੀ ਭਰੀਆਂ ਅੱਖਾਂ ਨਾਲ ਵੀਰਾਂਡੀ ਵਲ ਵੇਖਦੀ ਰਹੀ।

‘ਬਿਟਰ ਬਿਟਰ ਕੀ ਵੇਖਦੀ ਐਂ! ਕੈਂਠਾ ਕਿਥੇ ਆ?'

‘ਕੈਂਠਾ?'

'ਹਾਂ, ਕੈਂਠਾ, ਕੈਂਠਾ!'

'ਕੈਂਠਾ!'

-੨੯-