ਪੰਨਾ:ਆਂਢ ਗਵਾਂਢੋਂ.pdf/41

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰਿਹਾ ਸੀ। ਦੋਵੇਂ ਉਸੇ ਨਾਟਕ ਵਾਲੇ ਪੰਡਾਲ ਕੋਲ ਪੁਜ ਗਏ, ਰੌਸ਼ਨੀ ਬੁਝ ਚੁਕੀ ਸੀ, ਇਸ ਲਈ ਰੰਗਮਾ ਪਛਾਣ ਨਾ ਸਕੀ।

‘ਤੂੰ ਏਥੇ ਹੀ ਖਲੋ, ਮੈਂ ਅੰਦਰ ਵੇਖ ਆਉਂਦਾ ਹਾਂ।'

‘ਕੀ?'

'ਕੀ ਤੂੰ ਨਹੀਂ ਜਾਣਦੀ? ਕੈਂਠਾ; ਹੋਰ ਕੀ?'

‘ਕੈਂਠਾ!'

ਵੀਰਾਂਡੀ ਅੰਦਰ ਤੁਰ ਗਿਆ, ਰੰਗਮਾ ਸੋਚ ਰਹੀ ਸੀ,'ਕੈਂਠੇ ਵਾਸਤੇ ਐਡਾ ਪਾਗਲ-ਪਣ!' ਹੌਲੀ ਜਹੀ ਉਸ ਮੁੜ ਕੇ ਵੇਖਿਆ। ਕੁਝ ਬੰਦੇ ਨੇੜੇ ਹੀ ਗੱਲਾਂ ਕਰ ਰਹੇ ਸਨ। ਹੁਣ ਉਸ ਨੂੰ ਪਤਾ ਲਗਾ ਕਿ ਉਹ ਨਾਟਕ ਵਾਲੇ ਪੰਡਾਲ ਕੋਲ ਹੀ ਖਲੋਤੀ ਹੈ। ਅੰਦਰ ਹੀ ਤਾਂ ਕ੍ਰਿਸ਼ਨ ਜੀ ਹੋਣਗੇ! ਉਹ ਉਥੇ ਹੀ ਖਲੋਤੀ ਰਹੀ - ਸ਼ਾਇਦ ਕ੍ਰਿਸ਼ਨ ਜੀ ਬਾਹਰ ਹੀ ਆਵਣ, ਸ਼ਾਇਦ ਉਹ ਹਨੇਰੇ ਵਿਚ ਦਿਸੇ ਵੀ ਨਾ, ਵੇਖਣਗੇ ਤਾਂ ਕੀ ਆਖਣਗੇ? ਉਹ ਸੋਚਣ ਲਗੀ ਤੇ ਉਸ ਦਾ ਦਿਲ ਧੜਕਣ ਲਗਾ।

'ਕਿਉਂ? ਕਿਉਂ ਖੜੀ ਏਂ ਏਥੇ?' ਕਿਸੇ ਨੇ ਨੇੜੇ ਹੋ ਕੇ ਪੁਛਿਆ।

‘ਕ੍ਰਿਸ਼ਨ ਲਈ!’ ਰੰਗਮਾ ਨੇ ਉੱਤਰ ਦਿੱਤਾ।

‘ਕੌਣ? ਕ੍ਰਿਸ਼ਨ! ਕ੍ਰਿਸ਼ਨ ਜੀ ਲਈ?'

"ਕਿਡਾ ਮੂਰਖ ਹੈ! ਪੁਛਦਾ ਹੈ, 'ਕੌਣ ਕ੍ਰਿਸ਼ਨ, ਕੌਣ ਕ੍ਰਿਸ਼ਨ।' ਕ੍ਰਿਸ਼ਨ ਜੀ ਨੂੰ ਕੌਣ ਨਹੀਂ ਜਾਣਦਾ?"

'ਅਜ ਕ੍ਰਿਸ਼ਨ ਬਣੇ ਸਨ ਜਿਹੜੇ?'

ਪਰੰਤੂ ਉਸ ਦਿਲ ਵਿਚ ਸੋਚਿਆ ਮੈਂ ਭੁਲ ਕੀਤੀ ਹੈ, ਇਹ ਨਹੀਂ ਸੀ ਪੁਛਣਾ ਚਾਹੀਦਾ, ਇਹ ਆਖ ਕੇ ਮੈਂ ਪਾਪ ਕੀਤਾ ਹੈ।

'ਕ੍ਰਿਸ਼ਨ ਜੀ! ਕੀ ਨਾਰਾਇਣ ਰਾਉ ਜੀ?'

-੩੧-