ਪੰਨਾ:ਆਂਢ ਗਵਾਂਢੋਂ.pdf/47

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੁਸ਼ਕ, ਬੇਸ਼ਰਮ ਹਾਸਾ, ਅੱਖਾਂ ਵਿਚ ਘਿਰਣਾ ਭਰੀ ਮਸਤੀ, ਫੁਲਫੁਲਾ ਸਰੀਰ - ਥੋੜੀ ਜਹੀ ਆਸ ਸੀ, ਉਹ ਵੀ ਮੁਕ ਗਈ। ਹੁਣ ਉਹ ਪਿਆਰੇ ਪਤੀ ਦੇ ਸਾਮ੍ਹਣੇ ਕੀ ਮੂੰਹ ਵਿਖਾਏਗੀ? ਫਿਟਕਾਰ, ਗਾਲ੍ਹੀਆਂ, ਜ਼ਾਤ ਬਿਰਾਦਰੀ ਵਿਚ ਬੇਇਜ਼ਤੀ, ਨਹੀਂ, ਨਹੀਂ, ਉਹ ਭੱਜੀ, ਦੌੜੀ, ਕੁਦੀ ਟਪੀ, ਬੋਲੀ ਤੇ ਅਨੇਕਾਂ ਗਾਲ੍ਹਾਂ ਦਿਤੀਆਂ - ਪਰੰਤੂ.... ......|

****

ਉਸੇ ਹੀ ਰੰਗ-ਭੂਮੀ ਵਿਚ ਕਈ ਵਾਰੀ ਦਰੋਪਤੀ ਦੀ ਲੱਜਿਆ ਰਖੀ ਹੈ ਭਗਵਾਨ ਨੇ -- ਉਸੇ ਰੰਗ-ਭੂਮੀ ਵਿਚ ਰਾਜਾ ਹਰੀਸ਼ ਚੰਦਰ ਦੇ ਸਤਿ ਦੀ ਰਖਸ਼ਾ ਹੋਈ ਹੈ, ਪ੍ਰਹਿਲਾਦ ਦੀ ਰਖਸ਼ਾ ਹੋਈ ਹੈ, ਪਰ ਏਸ ਦੀ ਵਾਰ ਪਤਾ ਨਹੀਂ ਸਾਰਿਆਂ ਦੀਆਂ ਅੱਖਾਂ ਤੇ ਕੰਨ ਕਿਉਂ ਬੰਦ ਕਰ ਲਏ ਹਨ? ਉਨ੍ਹਾਂ ਦਾ ਵਿਸ਼ਵਾਸ ਕਰ ਕੇ, ਉਨਾਂ ਦਾ ਆਸਰਾ ਲੈ ਕੇ, ਉਹ ਪ੍ਰਾਰਥਨਾ ਕਰ ਰਹੀ ਹੈ। ਓਏ ਭਗਵਾਨ! ਦਰੋਪਤੀ, ਹਰੀਸ਼ ਚੰਦਰ ਤੇ ਪ੍ਰਹਿਲਾਦ ਉਪਰ ਕ੍ਰਿਪਾਲਤਾ ਕਰਨ ਵਾਲੇ - ਕੀ ਉਨਾਂ ਨੂੰ ਸੁਣ ਨਹੀਂ ਰਿਹਾ? ਮੇਰੀ ਪੁਕਾਰ ਨਹੀਂ ਸੁਣਨਗੇ? ਉਹ ਕਿਧਰੇ ਰਾਧਕਾਂ ਦੇ ਪ੍ਰੇਮ ਵਿਚ ਮਸਤ ਮੁਰਲੀ ਵਜਾ ਰਹੇ ਹੋਣਗੇ -- ਆਪਣੀ ਸੁਧ ਬੁਧ ਗੁਵਾ ਕੇ ਉਨ੍ਹਾਂ ਨੂੰ.......।

ਹਾਏ ਮੇਰਿਆ ਰੱਬਾ!...ਹੇ ਪ੍ਰਮਾਤਮਾ......... ! ਨਹੀਂ ਜੀ ਨਹੀਂ........! ਮੈਂ ਨਹੀਂ! ਮੈਂ ਨਮਸਕਾਰ ਕਰਦੀ ਆਂ.......... ਮੈਂ ਹੱਥ ਜੋੜਦੀ ਹਾਂ........ਮੈਂ ਬੇਵਕੂਫ਼ ਹਾਂ.........ਮੈਂ ਮੂਰਖ ਹਾਂ......... ਮੈਨੂੰ ਛਡ ਦਿਉ............ਜੀ, ਮੈਂ ਪੈਰੀਂ ਪੈਂਦੀ ਹਾਂ....ਮੈਂ ਇਸ ਲਈ ਆਈ.....ਮੈਨੂੰ ਕੋਈ ਬਚਾਉ, ਮਦਦ ਕਰੋ, ਮੇਰੀ ਮਦਦ ਕਰੋ! ਹਾਏ ਰੱਬਾ!...ਮੈਂ ਦੁਖਿਆਰੀ........ !

ਪੰਡਾਲ ਦੇ ਸਾਇਡ ਕਰਟਨ ਉਪਰ ਸਰਸਵਤੀ, ਪਾਰ-

-੩੭-