ਪੰਨਾ:ਆਂਢ ਗਵਾਂਢੋਂ.pdf/53

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

‘ਬੀਬੀ, ਬਾਰਾਂ ਆਨਿਆਂ ਦਾ।'

ਉਹ ਖਿਝ ਕੇ ਆਖਿਆ ਕਰਦਾ:

'ਇਕ ਵਾਰੀ ਜੁ ਦਸ ਦਿਤਾ ਹੈ ਬਾਰਾਂ ਆਨਿਆਂ ਦਾ।'

ਪੈਨਸਲ, ਰੱਬੜ, ਸਿਆਹੀ, ਕਾਗਜ਼ ਆਦਿ ਸਾਰੀਆਂ, ਚੀਜ਼ਾਂ ਹੁਣ ਉਹ ਘਰੋਂ ਹੀ ਲਿਆ ਕਰਦੀ, ਉਸ ਦੇ ਪਿਤਾ ਜੀ ਇਹ ਸਾਰੀਆਂ ਚੀਜ਼ਾਂ ਕਠੀਆਂ ਹੀ ਖ਼ਰੀਦ ਲਿਆਉਂਦੇ, ਇਸੇ ਲਈ ਬਿਨਾਂ ਕੁਝ ਖ਼ਰੀਦਣ ਦੇ ਹਰ ਰੋਜ਼ ਪੱਟੇ ਦਾ ਮੁਲ ਪੁਛਣ ਨਾਲ ਦੁਕਾਨਦਾਰ ਖਿਝ ਜਾਂਦਾ। ਸਾਰੀਆਂ ਔਕੜਾਂ ਝਲਦਿਆਂ ਹੋਇਆਂ ਵੀ ਉਹ ਪੱਟੇ ਦਾ ਖ਼ਿਆਲ ਦਿਲੋਂ ਭੁਲਾ ਨਾ ਸਕੀ। ਜਿਉਂ ਜਿਉਂ ਪਟੇ ਦੀ ਖ਼ਰੀਦ ਵਿੱਚ ਔਕੜਾਂ ਵਧਦੀਆਂ ਗਈਆਂ, ਤਿਉਂ ਤਿਉਂ ਹੀ ਉਸ ਦੇ ਮਾਸੂਮ ਹਿਰਦੇ ਵਿਚ ਪਟੇ ਦੀ ਖਿਚ ਵੀ ਵਧਦੀ ਗਈ। ਉਹ ਪੱਟੇ ਦਾ ਮੋਹ ਆਪਣੇ ਅੰਦਰੋਂ ਕਢ ਨਾ ਸਕੀ।

ਸਕੂਲ ਜਾਂਦੇ ਜਾਂਦੇ ਉਸ ਪੱਟੇ ਵਲ ਵੇਖੇ ਬਿਨਾਂ ਉਸ ਨੂੰ ਚੈਨ ਨਹੀਂ ਸੀ ਮਿਲਦਾ। ਅਸਲ ਵਿਚ ਉਹ ਪੱਟਾ ਬਾਕੀ ਸਾਰਿਆਂ ਨਾਲੋਂ ਹੈ ਸੀ ਵੀ ਚੰਗਾ - ਜਿੰਨੇ ਉਸ ਦੇ ਮੁਕਾਬਲੇ ਵਿਚ ਲਟਕੇ ਹੋਏ ਸਨ। ਸੋਹਣਾ, ਖ਼ੁਬਸੂਰਤ, ਚਮਕੀਲਾ ਉਸ ਦਾ ਕਮਾਇਆ ਹੋਇਆ ਚਮੜਾ, ਬੜਾ ਹੀ ਨਰਮ ਤੇ ਲਚਕਦਾਰ, ਉਸ ਦੇ ਵਿਚਕਾਰ ਨਿਕੇ ਨਿਕੇ ਚਾਰ ਘੁੰਗਰੂ ਵੀ ਲਿਸ਼ਕਾਰੇ ਮਾਰਦੇ ਸਨ, ਹਿਲਾਇਆਂ ਉਨਾਂ ਵਿਚੋਂ ਬੜੀ ਰਸੀਲੀ ਅਵਾਜ਼ ਨਿਕਲਦੀ ਸੀ। ਪਤਲੀ ਤਾਰ ਦੀ ਵੇਲ ਕਢੀ ਹੋਈ, ਪਕਸੂਏ ਦੇ ਕੋਲ ਪਿੱਤਲ ਦਾ ਫੁਲ, ਇਹ ਸਾਰੀਆਂ ਖ਼ੂਬੀਆਂ ਪੱਟੇ ਦੀ ਸੋਭਾ ਵਧਾ ਰਹੀਆਂ ਸਨ। ਅਸਲ ਵਿਚ ਇਹ ਕਿਸੇ ਸਿਆਣੇ ਕਾਰੀਗਰ ਦੇ ਹੱਥਾਂ ਦਾ ਬਣਿਆ ਹੋਇਆ ਸੀ, ਬੜਾ ਹੀ ਮਨ-ਭਾਵਣਾ ਪੱਟਾ ਸੀ। ਜਦ ਕਦੇ ਹਵਾ ਦਾ ਬੁਲਾ ਆਉਂਦਾ ਤਾਂ ਘੁੰਗਰੂ ਵੀ ਆਪਣੀ ਬੰਸਰੀ ਵਜਾਂਦੇ, ਜਦੋਂ ਸੂਰਜ ਦੀਆਂ ਰੋਸ਼ਨ ਕਿਰਨਾਂ

-੪੩-