ਪੰਨਾ:ਆਂਢ ਗਵਾਂਢੋਂ.pdf/55

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਿਆਰ ਜੋ ਹੋਇਆ ਪਿਆਰ!

****

ਮਿਠਾਈ ਲਈ ਮਾਂ ਵਲੋਂ ਉਸ ਨੂੰ ਕਦੀ ਕਦੀ ਇਕ ਪੈਸਾ ਮਿਲਦਾ ਸੀ, ਪਰ ਅਜ ਕਲ ਉਹ ਰੋਜ਼ ਹੀ ਪੈਸੇ ਦੀ ਮੰਗ ਕਰਿਆ ਕਰਦੀ। ਮਾਂ ਦੇ ਨਾਰਾਜ਼ ਹੋਇਆਂ ਵੀ ਉਹ ਮਾਂ ਪਾਸੋਂ ਰੋਜ਼ ਪੈਸਾ ਮੰਗਦੀ। ਜਿਥੇ ਮਾਂ ਅਗੇ ਆਪ ਪੈਸਾ ਦਿੰਦੀ, ਉਥੇ ਪਿਆਰ ਲੋੜ ਨੇ ਉਸ ਨੂੰ ਮਾਂ ਅਗੇ ਰੋਜ਼ ਦਾ ਮੰਗਤਾ ਬਣਾ ਦਿੱਤਾ। ਮਾਂ ਨਾਰਾਜ਼ ਹੋ ਜਾਂਦੀ ਤੇ ਆਖਦੀ:

‘ਕੁੜੀਏ! ਇਹ ਰੋਜ਼ ਰੋਜ਼ ਪੈਸਾ, ਰੋਜ਼ ਰੋਜ਼ ਮਿਠਾਈ, ਇਹ ਨਵੀਆਂ ਗੱਲਾਂ?'

'ਮਾਂ ਜੀ ਅਜ ਤਾਂ ਦਿਓ ਨਾ।'

'ਨਹੀਂ, ਕੁੜੀਆਂ ਰੋਜ਼ ਮਿਠਾਈ ਨਹੀਂ ਖਾਂਦੀਆਂ।'

‘ਤਾਂ ਹੋਰ ਕੁਝ ਲੈ ਲਾਂ ਗੀ।'

'ਹੋਰ ਕੀ?'

‘ਜੋ ਕੁਝ ਤੁਸੀਂ ਆਖੋ, ਪੈਸਾ ਤਾਂ ਦਿਉ।'

ਮਾਂ ਖਿਝਦੀ ਝਗੜਦੀ ਕਦੀ ਪੈਸਾ ਦੇ ਦਿੰਦੀ ਤੇ ਕਦੀ ਝਾੜ-ਝੰਬ ਕੇ, ਵਿਲਾ ਸਮਝਾ ਕੇ ਬਿਨਾਂ ਪੈਸਿਓਂ ਹੀ ਸਕੂਲ ਟੋਰ ਦਿੰਦੀ।

ਫਿਰ ਵੀ ਉਹ ਪੱਟੇ ਵਲ ਵੇਖਦੀ, ਚੀਜ਼ਾਂ ਖਾਣ ਤੇ ਭੁਖੇ ਰਹਿਣ ਦੇ ਪਰੋਗਰਾਮ ਵਿਚ ਉਸ ਕੋਈ ਤਬਦੀਲੀ ਨਾ ਕੀਤੀ। ਉਹ ਪਟੇ ਲਈ ਪੈਸੇ ਜੋੜਦੀ।

ਇਸ ਤਰ੍ਹਾਂ ਪੈਸਾ ਪੈਸਾ ਜੋੜ ਕੇ ਉਸ ਦੀ ਡੱਬੀ ਵਿਚ ਚਾਰ ਆਨੇ ਦੇ ਪੈਸੇ ਜੁੜ ਗਏ। ਕਈ ਵਾਰੀ ਉਸ ਉਹ ਪੈਸੇ ਗਿਣੇ, ਇਕ ਇਕ ਕਰ ਕੇ ਗਿਣੇ, ਮੁੜ ਮੁੜ ਕੇ ਗਿਣੇ, ਪਰ

-੪੫-