ਪੰਨਾ:ਆਂਢ ਗਵਾਂਢੋਂ.pdf/57

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੁੜੀ ਨੇ ਰੁਪਿਆ ਮੋੜ ਕੇ ਮਾਸੀ ਦੇ ਹਵਾਲੇ ਕਰ ਦਿਤਾ। ਜਦੋਂ ਉਹ ਚੁੰਮੀ ਲੈ ਚੁਕੀ, ਪਿਆਰ ਕਰ ਚੁਕੀ, ਕੁੜੀ ਨੇ ਵੰਗਾਰ ਕੇ ਆਖਿਆ:

'ਮਾਸੀ, ਨੀ ਮਾਸੀ! ਮੈਂ ਰੁਪਿਆ ਨਹੀਂਉ ਲੈਣਾ, ਤੂੰ ਮੈਨੂੰ ਅਠਿਆਨੀ ਦੇਹ।'

'ਅਠਿਆਨੀ! ਕਿਉਂ ਅਠਿਆਨੀ ਕਿਉਂ?'

‘ਬਸ ਅਠਿਆਨੀ! ਮਾਸੀ ਰੁਪਈਆ ਨਹੀਂ ਲੈਣਾ, ਮੈਨੂੰ ਅਠਿਆਨੀ ਚਾਹੀਦੀ ਹੈ।

ਮਾਂ ਨੇ ਪਿਆਰ ਨਾਲ ਆਖਿਆ:

‘ਪੁਤਰ, ਮੈਂ ਤੈਨੂੰ ਅਠਿਆਨੀ ਦਿਆਂਗੀ।'

ਪਰ ਮਾਸੀ ਨੇ ਉਸ ਦੀ ਮੰਗ ਵਿਚ ਕੋਈ ਖ਼ਾਸ ਖਿਚ ਵੇਖੀ, ਉਸ ਨੇ ਰੁਪਿਆ ਲੈ ਲਿਆ, ਸਾਂਭ ਕੇ ਖੀਸੇ ਵਿਚ ਪਾਇਆ ਤੇ ਖੀਸੇ ਵਿਚੋਂ ਦੋ ਅਠਿਆਨੀਆਂ ਕਢ ਕੇ ਕੁੜੀ ਦੇ ਹਵਾਲੇ ਕੀਤੀਆਂ। ਇਕ ਅਠਿਆਨੀ ਉਸ ਨੇ ਆਪਣੀ ਡਬੀ ਲਈ ਵਖਰੀ ਰਖ ਕੇ ਦੂਜੀ ਉਸੇ ਵੇਲੇ ਮਾਂ ਦੇ ਹਵਾਲੇ ਕਰ ਦਿੱਤੀ। ਹੁਣ ਉਸ ਦੇ ਕੋਲ ਠੀਕ ਬਾਰਾਂ ਆਨੇ ਸਨ, ਪੂਰੇ ਬਾਰਾਂ ਆਨੇ। ਮਾਸੀ ਚਲੀ ਗਈ, ਉਸ ਨੇ ਦਿਲੋਂ ਮਾਸੀ ਦਾ ਬੜਾ ਹੀ ਧੰਨਵਾਦ ਕੀਤਾ, ਦੂਰ ਤਕ ਮਾਂ ਦੇ ਨਾਲ ਉਸ ਨੂੰ ਛੱਡਣ ਵੀ ਗਈ। ਮਾਸੀ ਨੂੰ ਛਡ ਕੇ ਘਰ ਮੁੜੀ ਤੇ ਆਉਂਦਿਆਂ ਹੀ ਆਪਣਾ ਬਸਤਾ ਖੋਲ੍ਹ ਕੇ ਪੈਸਿਆਂ ਵਾਲੀ ਡਬੀ ਕਢੀ, ਕਿਸੇ ਵੇਲੇ ਇਹ ਸਿਗਰਟਾਂ ਵਾਲੀ ਡੱਬੀ ਸੀ, ਪਰ ਅਜ ਇਹ ਮਾਸੂਮ ਕੁੜੀ ਦੀ ਮਾਲੀਅਤ ਦਾ ਬੈਂਕ ਏ। ਨਵੇਕਲੇ ਕਮਰੇ ਵਿਚ ਜਾ ਕੇ ਉਸ ਆਪਣਾ ਸਾਰਾ ਖ਼ਜ਼ਾਨਾਂ ਧਰਤੀ ਉਪਰ ਮੂਧਾ ਕਰ ਦਿਤਾ। ਡਬੀ ਖ਼ਾਲੀ ਹੋ ਗਈ। ਉਸ ਦੇ ਸਾਮ੍ਹਣੇ ਫ਼ਰਸ਼ ਉਪਰ ਨਕਦੀ ਚਮਕ ਰਹੀ ਸੀ, ਇਹ ਉਸ ਦੀ ਸਾਰੀ ਪੂੰਜੀ, ਸਾਰਾ ਖ਼ਜ਼ਾਨਾ ਹੈ । ਇਕ

-੪੭-