ਪੰਨਾ:ਆਂਢ ਗਵਾਂਢੋਂ.pdf/60

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਾਏਗਾ, ਮੇਰੇ ਨਾਲ ਖੇਡੇਗਾ। ਜਦੋਂ ਮੋਤੀ ਦੀਆਂ ਅੱਖਾਂ ਨਹੀਂ ਸਨ ਖੁਲ੍ਹੀਆਂ ਮੈਂ ਆਪਣੇ ਹਿੱਸੇ ਦਾ ਦੁਧ ਵੀ ਮੋਤੀ ਨੂੰ ਪਿਆ ਦਿਤਾ ਕਰਦੀ। ਦੰਦੀਆਂ ਹੋਣ ਤੇ ਦੁਧ ਅਤੇ ਡਬਲ ਰੋਟੀ, ਦੁੱਧ ਅਤੇ ਚਾਵਲ, ਹੁਣ ਵੀ ਮੋਤੀ ਨਿੱਕਾ ਹੀ ਹੈ, ਪਰ ਉਹ ਸਾਰਾ ਕੁਝ ਖਾ ਲੈਂਦਾ ਹੈ, ਬਿਸਕੁਟ, ਕੇਲੇ, ਸੰਗਤਰੇ, ਮਿਠਾਈ, ਚੂਸਣੀਆਂ, ਸਾਰਾ ਕੁਝ। ਅਜ ਮੋਤੀ ਨੂੰ ਨਵਾਂ ਪੱਟਾ ਦਿਆਂਗੀ, ਉਹ ਪਟਾ ਗਲ ਵਿਚ ਪਾ ਕੇ ਬੜਾ ਖੁਸ਼ ਹੋਵੇਗਾ, ਉਹ ਹੁਣ ਬੱਚਾ ਨਹੀਂ ਬੜਾ ਸਿਆਣਾ ਹੈ, ਮੇਰੀਆਂ ਸਾਰੀਆਂ ਗੱਲਾਂ ਸਮਝਦਾ ਹੈ।

ਮੋਤੀ ਵਿਚ ਸਚ ਮੁਚ ਉਸ ਦੇ ਪ੍ਰਾਣ ਸਨ। ਮੋਤੀ ਉਸ ਦੀ ਜਿੰਦ ਜਾਨ ਸੀ। ਮੋਤੀ ਉਸ ਦਾ ਪਿਆਰਾ ਸੀ, ਪਿਆਰਾ ਮੋਤੀ। ਉਸ ਦੀ ਸਾਰੀ ਦੁਨੀਆਂ ਇਕੋ ਮੋਤੀ ਸੀ। ਬੈਠਕ ਦੇ ਅੰਦਰਲੇ ਥੜੇ ਉਪਰ ਉਸ ਦੀਆਂ ਚੀਜ਼ਾਂ ਪਈਆਂ ਰਹਿੰਦੀ, ਰੰਗ-ਬਰੰਗੀਆਂ ਲੀਰਾਂ, ਕੱਚ ਦੇ ਟੁਟੇ ਹੋਏ ਰੰਗੀਨ ਟੁਕੜੇ, ਮੇਲੇ ਤੋਂ ਲਿਆਂਦੀ ਗੁਡੀ, ਚਾਹ ਦਾ ਨਿੱਕਾ ਸੈਟ, ਜਿਸ ਵਿਚ ਉਹ ਮੋਤੀ ਨੂੰ ਟੀ ਪਾਰਟੀਆਂ ਦਿਆ ਕਰਦੀ ਹੈ। ਪੰਘੂੜਾ, ਪਲੰਗ, ਨਿਕੇ ਭਾਂਡੇ, ਇਹ ਸਾਰਾ ਕੁਝ ਉਥੇ ਹੀ ਪਿਆ ਰਹਿੰਦਾ। ਮੋਤੀ ਲਈ ਵੀ ਉਹ ਬਸੰਤ ਦੇ ਮੇਲੇ ਤੋਂ ਵਾਲਾਂ ਵਾਲਾ ਇਕ ਨਿਕਾ ਜਿਹਾ ਕੁਤਾ ਲੈ ਆਈ ਸੀ, ਰੱਬੜ ਦਾ ਕੁੱਤਾ। ਮੋਤੀ ਤੇ ਨਾਰਾਜ਼ ਹੋ ਕੇ ਇਸ ਨੂੰ ਗੋਦ ਵਿਚ ਲੈਂਦੀ ਤੇ ਮੋਤੀ ਨੂੰ ਚਿੜ੍ਹਾਂਦੀ। ਇਸ ਰੱਬੜ ਦੇ ਕੁੱਤੇ ਨੂੰ ਦਬਾਇਆਂ ਇਹ 'ਭੂੰਭੂੰ' ਵੀ ਕਰਦਾ ਸੀ, ਚੀਕਦਾ ਸੀ।

ਮੋਤੀ ਵੀ ਬੜਾ ਚੰਗਾ ਸੀ। ਉਸ ਤੋਂ ਬਿਨਾਂ ਉਹ ਸਾਰੇ ਘਰ ਵਿਚ ਹੋਰ ਕਿਸੇ ਨਾਲ ਪਿਆਰ ਨਹੀਂ ਸੀ ਕਰਦਾ। ਉਸ ਨੂੰ ਤੱਕਦਿਆਂ ਹੀ ਉਸ ਦੀ ਪੂਛ ਹਿਲਣ ਲਗ ਪੈਂਦੀ। ਕੰਨ ਵੀ ਉਤੇ ਥਲੇ ਹੋਣ ਲਗਦੇ, ਪੂਛ ਹਿਲਦੀ, ਉਸ ਦੇ ਅਗੇ ਪਿਛੇ

-੫੦-