ਪੰਨਾ:ਆਂਢ ਗਵਾਂਢੋਂ.pdf/68

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

'ਡਾਕਟਰ ਜੀ ਆਉਂਦੇ ਹਨ, ਟੀਕਾ ਕਰਨਗੇ।'

ਮਾਂ ਉਠ ਕੇ ਸਟੋਪ ਬਾਲਣ ਲਗੀ। ਨੌਕਰ ਨੂੰ ਭਜਾ ਜਾਂਦਾ ਵੇਖ ਕੇ ਮਹੱਲੇ ਦੀਆਂ ਤ੍ਰੀਮਤਾਂ ਵੀ ਆਣ ਕਠੀਆਂ ਹੋਈਆਂ। ਇਕ ਸੱਜਣ ਨੇ ਬੀਮਾਰ ਪਾਸ ਬੈਠ ਕੇ ਪਾਠ ਸ਼ੁਰੂ ਕਰ ਦਿਤਾ। ਉਸ ਦੀ ਆਤਮਾ ਦੀ ਕਲਿਆਣ ਲਈ ਡਾਕਟਰ ਜੀ ਵੀ ਪੁਜ ਗਏ। ਟੀਕੇ ਦਾ ਸਾਮਾਨ ਤਿਆਰ ਕੀਤਾ ਗਿਆ। ਡਾਕਟਰ ਨੇ ਨਬਜ਼ ਵੇਖੀ, ਅੱਖਾਂ ਦੀਆਂ ਪਲਕਾਂ ਚੁਕੀਆਂ, ਪੈਰਾਂ ਨੂੰ ਹੱਥ ਲਾਇਆ, ਨੱਕ ਦਾ ਸਵਾਸ ਤੇ ਨੱਕ ਦੀ ਠੰਢਕ ਪਰਖੀ, ਦਿਲ ਦੀ ਧੜਕਣ ਉਪਰ ਹਥ ਰਖਿਆ ਤੇ ਟੀਕੇ ਦੀ ਸੂਈ ਗਰਮ ਕਰ ਕੇ ਸਪਿਰਟ ਵਾਲੇ ਰੂੰ ਨਾਲ ਸਾਫ਼ ਕੀਤੀ, ਬਾਂਹ ਓਪਰ ਆਈਉਡੀਨ ਪੇਟ ਕਰ ਕੇ, ਸੂਈ ਸਰੀਰ ਦੇ ਅੰਦਰ ਕਰ ਦਿਤੀ। ਪ੍ਰੀਤਮਾ ਬਿਲਕੁਲ ਚੁਪ, ਬਿਨਾ ਹਰਕਤ ਪਈ ਹੋਈ ਸੀ, ਕਿਸੇ ਨੂੰ ਵੀ ਉਸ ਦੀ ਜ਼ਿੰਦਗੀ ਦੀ ਕੋਈ ਆਸ ਬਾਕੀ ਨਾ ਸੀ। ਪਿਤਾ ਨੇ ਇਕ ਤਾਰ ਲਿਖ ਕੇ ਉਸ ਦੀ ਮਾਸੀ ਵਲ ਘਲਣ ਲਈ ਨੌਕਰ ਨੂੰ ਵਾਜ਼ ਮਾਰੀ, ਮੋਹਨ ਨੇ ਅਗੇ ਹੋ ਕੇ ਤਾਰ ਦਾ ਫ਼ਾਰਮ ਫੜ ਲਿਆ। ਅਚਨਚੇਤ ਸਾਰਿਆਂ ਦਾ ਧਿਆਨ ਇਕੋ ਵਾਰੀ ਬਾਹਰ ਵਲ ਚਲਾ ਗਿਆ:

'ਭੌਂ, ਭੌਂ, ਭੌਂ ! ਭੌਂ ਭੌਂ !'

ਮੋਤੀ ਭੌਂਕਦਾ ਤੇ ਪੂਛ ਹਿਲਾਂਦਾ ਅੰਦਰ ਆਣ ਵੜਿਆ। ਉਹ ਕਮਜ਼ੋਰ ਸੀ, ਹੱਥ, ਪੈਰ, ਮੂੰਹ, ਮਿੱਟੀ ਨਾਲ ਲਿਬੜਿਆ ਹੋਇਆ, ਅੱਖਾਂ ਥਲੇ ਲਥੀਆਂ ਹੋਈਆਂ। ਪ੍ਰੀਤਮ ਨੇ ਅੱਖਾਂ ਖੋਲ੍ਹੀਆਂ। ਮੋਤੀ ਵਲ ਤਕਿਆ, ਚਾਰੇ ਅੱਖਾਂ ਮਿਲਦਿਆਂ, ਮੋਤੀ ਨੇ ਇਕ ਛਾਲ ਮਾਰੀ। ਪ੍ਰੀਤਮਾ ਨੇ ਮੋਤੀ ਨੂੰ ਘੁੱਟ ਕੇ ਕਲੇਜੇ ਨਾਲ ਲਾ ਲਿਆ। ਦੋਹਾਂ ਨੇ ਇਕ ਦੂਜੇ ਨੂੰ ਰਜ ਕੇ ਪਿਆਰ ਕੀਤਾ। ਪ੍ਰੀਤਮਾ ਅਤੇ ਮੋਤੀ ਦੀਆਂ ਅੱਖਾਂ ਵਿਚ ਅੱਥਰੂ ਸਨ। ਜਦੋਂ ਇਕ ਦੂਜੇ ਨੇ ਇਕ ਦੂਜੇ

-੫੮-