ਪੰਨਾ:ਆਂਢ ਗਵਾਂਢੋਂ.pdf/72

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

'-ਲਿੰਗਾ?'

'-ਹਜ਼ੂਰ!'

'-ਪਿੰਡ ਦੇ ਨੇੜੇ ਪੁਜ ਕੇ ਵੀ ਰਾਹ ਭੁਲ ਗਿਆ ਸੈਂ?'

'-ਹਾਂ ਹਜ਼ੂਰ! ਇਥੇ ਕੋਈ ਸਫੈਦ ਜਹੀ ਚੀਜ਼ ਨਜ਼ਰ ਆਉਂਦੀ ਹੈ ਸ਼ਾਇਦ ਇਹ ਰਸਤਾ ਹੋਵੇ--ਨਹੀਂ! ਨਹੀਂ! ਇਹ ਪਾਣੀ ਵਗ ਰਿਹਾ ਹੈ, ਉਹ ਤਲਾਬ ਹੈ ਉਥੋਂ ਹੀ ਪਾਣੀ ਦੇ ਵਹਿਣ ਦੀ ਆਵਾਜ਼ ਆ ਰਹੀ ਹੈ।'

'ਸ਼ਾਇਦ ਇਸ ਘਾਟੀ ਤੇ ਚੜ੍ਹਨ ਨਾਲ ਰਾਹ ਲਭ ਪਵੇ ਆ ਏਧਰ ਚਲੀਏ। ਅਸੀਂ ਦੋਵੇਂ ਘਾਟੀ ਤੇ ਚੜ੍ਹਨ ਲਗੇ।

ਲਿੰਗਾ ਬੜੇ ਔਖ ਨਾਲ ਅਗੇ ਅਗੇ ਚਿਕੜ ਵਿਚ ਚਲ ਰਿਹਾ ਸੀ। ਉਸ ਦੇ ਪਿਛੇ ਮੈਂ ਘੋੜੇ ਤੇ ਸਵਾਰ ਸਾਂ। ਉਪਰੋਂ ਮੀਂਹ ਪੈ ਰਿਹਾ ਸੀ।

ਛੁਟੀ ਹੋਣ ਦੇ ਕਾਰਨ ਮੈਂ ਸਵੇਰੇ ਹੀ ਬੰਗਲੌਰ ਤੋਂ ਘਰ ਵਲ ਚਲ ਪਿਆ ਸਾਂ। ਕਸਬੇ ਵਿਚ ਮੋਟਰ ਲਾਰੀ ਤੋਂ ਉਤਰ ਕੇ ਉਥੋਂ ਦੇ ਇਕ ਸਰਕਾਰੀ ਅਫ਼ਸਰ ਜੋ ਮੇਰੇ ਵਾਕਫ ਸਨ, ਤੋਂ ਸਵਾਰੀ ਲਈ ਘੋੜਾ ਮੰਗਿਆ ਤੇ ਨੌਕਰ ਲਿੰਗਾ ਨੂੰ ਨਾਲ ਲੈਕੇ ਆਪਣੇ ਪਿੰਡ ਵਲ ਤੁਰ ਪਿਆ। ਲਿੰਗਾ ਵੀ ਰਾਹ ਦਾ ਵਾਕਫ਼ ਨਹੀਂ ਸੀ। ਇਸ ਜੰਗਲੀ ਰਸਤੇ ਤੇ ਭਾਵੇਂ ਮੈਂ ਵੀਹ ਵੇਰ ਫਿਰ ਚੁਕਾ ਸਾਂ; ਪਰ ਫਿਰ ਵੀ ਰਾਹ ਭੁਲ ਗਿਆ।

-੬੨-