ਪੰਨਾ:ਆਂਢ ਗਵਾਂਢੋਂ.pdf/75

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੀ। ਮੈਂ ਇਹ ਸੋਚ ਕੇ ਉਤਰ ਪਿਆ ਕਿ ਮੁੰਡਾ ਕਿਧਰੇ ਡਰ ਹੀ ਨਾ ਜਾਵੇ।

‘ਇਸ ਦਰੱਖ਼ਤ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਲਿੰਗਾ! ਏਥੋਂ ਸਾਡਾ ਪਿੰਡ ਥੋੜੀ ਵਾਟ ਤੇ ਹੀ ਹੈ । ਇਸ ਦਰੱਖ਼ਤ ਨੂੰ ਤੱਕ ਕੇ ਪਿਛਲੇ ਵਰ੍ਹੇ ਸਾਡਾ ਸ਼ਿਆਮ ਡਰ ਗਿਆ ਸੀ।'

'ਉਹ ਏਥੇ ਕਿਉਂ ਆਏ ਸਨ ? ਕੀ ਰਸਤਾ ਭੁਲ ਗਏ ਸਨ?'

‘ਪਿਛਲੀਆਂ ਗਰਮੀਆਂ ਵਿਚ ਮੈਂ ਆਪਣੇ ਪਿੰਡ ਸਾਂ। ਉਦੋਂ ਸ਼ਿਆਮ ਦੀ ਉਮਰ ਅੱਠ ਵਰ੍ਹੇ ਦੀ ਸੀ। ਤਵਾਰੀਖ਼ ਵਿਚ ਉਸ ਨੇ ਜੋ ਜੋ ਕਹਾਣੀਆਂ ਪੜ੍ਹੀਆਂ ਸਨ, ਸਭ ਮੈਨੂੰ ਸੁਣਾਣ ਲੱਗਾ। ਸ਼ਿਆਮ ਬੜਾ ਬੀਬਾ ਮੁੰਡਾ ਹੈ। ਸ੍ਰੀ ਰੰਗ ਪਟਨ ਦੀ ਕਹਾਣੀ ਸੁਣਾਂਦਾ ਹੋਇਆ ਤਾਂ ਉਹ ਆਪਣੇ ਆਪ ਨੂੰ ਭੁਲ ਜਾਂਦਾ ਹੈ। ਉਸ ਦਿਨ ਉਹ ਕਹਾਣੀ ਸੁਣਾਂਦਾ ਹੋਇਆ ਮੇਰੇ ਨਾਲ ਏਥੇ ਪੁਜ ਗਿਆ। ਇਸ ਦਰੱਖ਼ਤ ਨੂੰ ਤੱਕ ਕੇ ਉਹ ਡਰ ਗਿਆ ਤੇ ਵਿਚਾਰੇ ਨੂੰ ਤਿੰਨ ਦਿਨ ਤਾਪ ਆਇਆ।

'ਹਜ਼ੂਰ! ਹੁਣ ਪਿੰਡ ਕਿੰਨੀ ਦੂਰ ਹੈ?'

'ਇਹ ਸਾਡੇ ਪਿੰਡ ਦਾ “ਮਸਾਣ ਘਾਟ' ਹੈ। ਏਥੋਂ ਸਾਡਾ ਪਿੰਡ ਕਰੀਬਨ ਅੱਧ ਮੀਲ ਤੇ ਹੈ।'

ਉਹ ਤੁਬਕ ਕੇ ਬੋਲਿਆ, 'ਹੈਂ! ਇਹ ਕੀ?' ਮੈਂ ਗਲਤੀ ਕੀਤੀ ਜੋ ਉਸ ਨੂੰ ਕਿਹਾ ਕਿ ਇਹ ਮਸਾਣ ਭੂਮੀ ਹੈ। ਉਹ ਚੌਦਾਂ ਵਰ੍ਹੇ ਦਾ ਤਾਂ ਹੈ, ਜੇ ਡਰ ਜਾਏ ਤਾਂ?

'ਇਥੋਂ ਕੁਝ ਸਜੇ ਹੱਥ ਜਾਣਾ ਪਵੇਗਾ, ਇਹ ਰੁਖ ਸਾਡੇ ਪਿੰਡ ਦੇ ਉਤਰ ਵੱਲ ਹੈ।'

ਮੀਂਹ ਬੰਦ ਹੋ ਗਿਆ। ਹਨੇਰਾ ਚਾਰੇ ਪਾਸੇ ਪਸਰ ਰਿਹਾ ਸੀ। ਡਡੂ ਟਰੈਂ ਟਰੈਂ ਕਰ ਰਹੇ ਸਨ, ਲਿੰਗਾ ਪਿਛੇ ਤਕਦਾ ਹੋਇਆ ਆ ਰਿਹਾ ਸੀ। ਉਸ ਦੇ ਦਿਲ ਦਾ ਡਰ ਮੈਂ ਪਛਾਣ ਲਿਆ। ਮੈਂ

-੬੫-