ਪੰਨਾ:ਆਂਢ ਗਵਾਂਢੋਂ.pdf/76

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੋਚਿਆ ਕਿ ਇਹਦੇ ਨਾਲ ਗੱਲਾਂ ਕਰਦੇ ਚਲਣਾ ਹੀ ਠੀਕ ਹੈ।

‘ਲਿੰਗਾ!'

'ਓਧਰ ਵੇਖਿਆ ਜੇ-!' ਤੇ ਉਸ ਨੇ ਪਿਛਲੇ ਵਨੇ ਇਸ਼ਾਰਾ ਕੀਤਾ।

'ਵਾਹ ਓਏ ਡਰਾਕਲਾ, ਤੂੰ ਭੂਤਾਂ ਤੋਂ ਡਰਦਾ ਹੈਂ?"

'ਉਸ ਨੇ ਫੇਰ ਕਿਹਾ,'ਉਧਰ ਵੇਖੋ ਤਾਂ ਸਹੀ!'

ਮੈਂ ਪਿਛੇ ਮੁੜ ਕੇ ਵੇਖਿਆ, ਅਸੀਂ ਜਿਸ ਪਥਰ ਤੇ ਬੈਠੇ ਕਹਾਣੀ ਸੁਣ ਸੁਣਾ ਰਹੇ ਸਾਂ, ਉਥੇ ਇਕ ਰੌਸ਼ਨੀ ਜਗ ਰਹੀ ਸੀ ਤੇ ਦੋ ਆਦਮੀ ਸਜੇ ਪਾਸੇ ਆਮੋ-ਸਾਮ੍ਹਣੇ ਬੈਠੇ ਜ਼ਮੀਨ ਵਲ ਤੱਕ ਰਹੇ ਸਨ। ਮੇਰਾ ਸਾਹ ਜ਼ੋਰ ਨਾਲ ਚਲਣ ਲਗਾ ਤੇ ਮੈਨੂੰ ਵੀ ਡਰ ਮਾਲੂਮ ਹੋਣ ਲਗ ਪਿਆ।

'ਲਿੰਗਾ! ਤੈਨੂੰ ਕੀਹ ਦਿਸਦਾ ਹੈ?'

'ਹਜ਼ੂਰ! ਵੇਖੋ ਨਾ......ਦੀਵਾ......'

‘ਡਰ ਨਾ! ਚਲ ਉਥੇ ਚਲ ਕੇ ਤੱਕੀਏ।'

ਇਕ ਹਥ ਵਿਚ ਲਿੰਗਾ ਤੇ ਦੂਜੇ ਵਿਚ ਘੋੜੇ ਦੀ ਲਗਾਮ ਫੜ ਕੇ ਹੌਲੀ ਹੌਲੀ ਉਸ ਪਾਸੇ ਕਦਮ ਪੁਟਣੇ ਸ਼ੁਰੂ ਕਰ ਦਿਤੇ। ਨੇੜੇ ਆ ਕੇ ਆਦਮੀਆਂ ਦੇ ਬੋਲਣ ਦੀ ਵੀ ਅਵਾਜ਼ ਸੁਣਾਈ ਦੇਣ ਲਗੀ। ਉਥੇ ਇਕ ਬ੍ਰਿਛ ਦੇ ਥਲੇ ਖੜੋ ਕੇ ਅਸੀਂ ਦੋਵੇਂ ਉਹਨਾਂ ਦੀਆਂ ਗਲਾਂ ਸੁਣਨ ਲਗੇ।

'ਹਾਏ! ਮੇਰੇ ਪਿਆਰੇ ਲਾਲ! ਤੂੰ ਦੁਧ ਮੰਗਿਆ ਸੀ। ਪੀਓ ਮੇਰੇ ਪੁੱਤਰ, ਮੈਂ ਦੁਧ ਲਿਆਈ ਹਾਂ ਪੀਓ ਬੇਟੇ ਪੀਓ! ਹਾਏ ਮੇਰੇ ਬੱਚੇ, ਤੂੰ ਆਖਰੀ ਦਿਨ ਕਿਤਨਾ ਕਮਜ਼ੋਰ ਸੈਂ। ਹਾਏ ਪੁੱਤਰ! ਸਾਨੂੰ ਛਡ ਕੇ ਜੰਗਲ ਆ ਡੇਰਾ ਲਾਇਆ।' ਇਹ ਕਹਿ ਕੇ ਉਹ ਇਸਤ੍ਰੀ ਗਲਾਸ ਵਿਚ ਦੁਧ ਪਾ ਕੇ ਸਿਸਕ ੨ ਰੋਣ ਲਗੀ। ਸਾਨੂੰ ਦੀਵੇ ਦੀ ਰੋਸ਼ਨੀ ਤੋਂ ਪਤਾ ਲਗਾ ਕਿ ਉਹ ਦੋਵੇਂ ਜ਼ਨਾਨੀਆਂ ਹੀ

-੬੬-