ਪੰਨਾ:ਆਂਢ ਗਵਾਂਢੋਂ.pdf/83

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੇਰੇ ਖ਼ਿਆਲ ਵਿਚ ਆਪ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ?'

'ਨਹੀਂ, ਬਿਲਕੁਲ ਨਹੀਂ, ਮੈਂ ਤੁਹਾਨੂੰ ਇਕ ਰਸੀਦ ਦੇ ਦਿਆਂਗਾ।'

ਉਸ ਨੇ ਪ੍ਰਵਾਨ ਕਰ ਲਿਆ; ਪਰ ਝਟ ਹੀ ਉਹ ਸੋਚਣ ਲਗਾ, 'ਇਕ ਰਸੀਦ?...ਮੈਂ ਕਿਥੇ ਰਖਾਂਗਾ?....ਕਿਸ ਦਾ ਭਰੋਸਾ ਕਰ ਕੇ ਉਸ ਦੇ ਕੋਲ ਰੱਖਾਂ......ਜੇ ਆਪਣੇ ਪਾਸ ਰਖਾਂ ਤਾਂ ਜ਼ਰੂਰ ਸਭ ਕੁਝ ਹਥੋਂ ਨਿਕਲ ਜਾਏਗਾ।' ਇਹ ਸਭ ਪਹਿਲਾਂ ਨਾ ਸੋਚਣ ਕਰ ਕੇ ਉਹ ਜਕੋ ਤਕੇ ਵਿਚ ਪੈ ਗਿਆ। ਆਖ਼ਰ ਉਸ ਨੇ ਕਿਹਾ:

'ਜਨਾਬ ! ਮੈਂ ਇਸ ਸੰਸਾਰ ਤੇ ਇਕੱਲਾ ਹਾਂ। ਮੇਰਾ ਕੋਈ ਵੀ ਨਹੀਂ। ਇਹ ਸਫ਼ਰ ਜੋ ਮੈਂ ਕਰਾਂਗਾ ਬਿਨਾ ਖ਼ਤਰੇ ਦੇ ਨਹੀਂ ਹੈ। ਕੀ ਪਤਾ ਰਸੀਦ ਮੈਥੋਂ ਗਵਾਚ ਜਾਏ ਜਾਂ ਨਸ਼ਟ ਹੋ ਜਾਏ! ਕੀ ਤੁਹਾਡੇ ਲਈ ਇਹ ਸੰਭਵ ਨਹੀਂ ਕਿ ਆਪ ਇਹ ਪੈਕਟ ਆਪਣੇ ਹੋਰ ਕੀਮਤੀ ਕਾਗਜ਼ਾਂ ਵਿਚ ਰਖ ਲਉ। ਜਦ ਮੈਂ ਵਾਪਸ ਮੁੜ ਕੇ ਆਵਾਂ ਤਦ ਆਪ ਨੂੰ ਜਾਂ ਆਪ ਦੇ ਕਿਸੇ ਆਦਮੀ ਨੂੰ ਸਿਰਫ਼ ਆਪਣਾ ਨਾਮ ਦਸਣ ਤੇ ਇਹ ਪੈਕਟ ਮੈਨੂੰ ਮੋੜ ਦਿਤਾ ਜਾਵੇ?'

‘ਪਰ ਜੇ ਮੈਂ ਅਜਿਹਾ ਕਰਾਂ........।'

‘ਤੁਸੀਂ ਰਸੀਦ ਤੇ ਲਿਖ ਲਉ ਕਿ ਇਹ ਇਸੇ ਤਰ੍ਹਾਂ ਦਿਤਾ ਜਾਵੇਗਾ ਅਤੇ ਜੇ ਕੋਈ ਨੁਕਸਾਨ ਹੋਵੇ ਤਾਂ ਉਹ ਮੇਰਾ........ਆਪ ਦੀ ਕੋਈ ਜ਼ਿਮੇਵਾਰੀ ਨਹੀਂ ਹੈ।'

‘ਚੰਗਾ, ਮੈਨੂੰ ਮਨਜ਼ੂਰ ਹੈ। ਆਪ ਦਾ ਸ਼ੁਭ ਨਾਮ?'

ਉਸ ਨੇ ਬਿਨਾ ਹਿਚਕਚਾਹਟ ਦੇ ਉਤਰ ਦਿਤਾ:

'ਮੇਰਾ ਨਾਂ ਲਾਲਾ ਦਰਬਾਰੀ ਲਾਲ। ਜਦ ਉਹ ਸੜਕ ਤੇ ਮੁੜ ਕੇ ਆਇਆ ਤਾਂ ਉਸ ਨੇ ਸੁਖ ਦਾ ਸਾਹ ਲਿਆ। ਉਸ ਦੇ ਪਰੋਗਰਾਮ ਦਾ ਪਹਿਲਾ ਹਿਸਾ ਖ਼ਤਮ ਹੋ ਚੁੱਕਾ ਸੀ। ਹੁਣ ਪੁਲਸ

-੭੩-