ਪੰਨਾ:ਆਂਢ ਗਵਾਂਢੋਂ.pdf/84

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਸ ਨੂੰ ਫੜ ਸਕਦੀ ਹੈ।ਚੋਰੀ ਦਾ ਮਾਲ ਹੁਣ ਪਹੁੰਚ ਤੋਂ ਬਾਹਰ ਹੈ।

ਉਸ ਨੇ ਬਹੁਤ ਸੋਚ-ਵਿਚਾਰ ਉਪਰੰਤ ਆਪਣਾ ਪ੍ਰੋਗ੍ਰਾਮ ਇਸ ਤਰ੍ਹਾਂ ਬਣਾਇਆ:

ਜੇਲ੍ਹ ਤੋਂ ਸਜ਼ਾ ਭੁਗਤ ਕੇ ਆਪਣਾ ਪੈਕਟ ਸਾਲੀਸਿਟਰੀ ਤੋਂ ਵਾਪਸ ਲੈ ਲਵੇਗਾ। ਕੋਈ ਵੀ ਉਸ ਦੇ ਇਸ ਹੱਕ ਤੇ ਝਗੜਾ ਨਹੀਂ ਕਰ ਸਕਦਾ। ਪੰਜ ਸਤ ਸਾਲ ਦੇ ਕਸ਼ਟ ਪਿਛੋਂ ਉਹ ਇਕ ਧਨਾਢ ਹੋ ਜਾਵੇਗਾ। ਚਾਲੀ ਰੁਪੈ ਮਹੀਨੇ ਦੀ ਮੁਨੀਮੀ ਤੋਂ ਇਹ ਉਸ ਨੂੰ ਕਈ ਗੁਣਾ ਚੰਗਾ ਲਗਾ। ਉਹ ਕਿਸੇ ਪਿੰਡ ਵਿਚ ਜਾ ਰਹੇਗਾ। ਉਥੇ ਸਭੋ ਸਤਿਕਾਰ ਨਾਲ ਲਾਲਾ ਦਰਬਾਰੀ ਲਾਲ ਕਿਹਾ ਕਰਨਗੇ। ਸ਼ਾਂਤੀ ਨਾਲ ਜ਼ਿੰਦਗੀ ਬਿਤਾਵੇਗਾ - ਉਹ ਦਾਨ ਪੁੰਨ ਵੀ ਕਰਿਆ ਕਰੇਗਾ। ਲੋਕਾਂ ਦੀਆਂ ਨਜ਼ਰਾਂ ਵਿਚ ਇਕ ਈਮਾਨਦਾਰ ਸੇਠ ਬਣੇਗਾ।

ਉਸ ਨੇ ਹੋਰ ਦੋ ਦਿਨਾਂ ਤਕ ਇਸ ਲਈ ਉਡੀਕ ਕੀਤੀ ਕਿ ਕਿਧਰੇ ਨੋਟਾਂ ਦੇ ਨੰਬਰ ਹੀ ਪਤਾ ਲਗ ਗਏ ਹੋਣ। ਤੀਸਰੇ ਦਿਨ ਉਸ ਨੇ ਕੋਤਵਾਲੀ ਜਾ ਕੇ ਆਪਣੇ ਆਪ ਨੂੰ ਪੇਸ਼ ਕਰ ਦਿਤਾ।

ਜੇ ਉਸ ਦੀ ਥਾਂ ਕੋਈ ਹੋਰ ਹੁੰਦਾ ਤਾਂ ਕੋਈ ਕਿੱਸਾ ਘੜ ਕੇ ਸੁਣਾਂਦਾ; ਪਰ ਉਸ ਨੇ ਸਚੀ ਵਿਥਿਆ ਹੀ ਕਹਿਣੀ ਮੁਨਾਸਬ ਸਮਝੀ ਅਤੇ ਚੋਰੀ ਮੰਨ ਲਈ। ਵਕਤ ਬਰਬਾਦ ਕਰਨ ਦਾ ਕੀ ਲਾਭ? ਪੁਲਿਸ ਨੇ ਬਹੁਤ ਕੋਸ਼ਿਸ਼ ਕੀਤੀ ਕਿ ਪੈਂਠ ਹਜ਼ਾਰ ਰੁਪਏ ਦਾ ਪਤਾ ਲਗੇ; ਪਰ ਮੁਨੀਮ ਜੀ ਇਸੇ ਉਤਰ ਤੇ ਕਾਇਮ ਰਹੇ:

'ਮੈਂ ਨਹੀਂ ਜਾਣਦਾ। ਮੈਂ ਇਕ ਪਾਰਕ ਦੇ ਬੈਂਚ ਤੇ ਸੌਂ ਗਿਆ ਸਾਂ............ ਮੇਰੇ ਸੁਤੇ ਸੁਤੇ ਕਿਸੇ ਨੇ ਮੇਰਾ ਖੀਸਾ ਕੱਟ ਲਿਆ।'

ਉਸ ਨੇ ਸਤ ਸਾਲ ਦੀ ਸਜ਼ਾ ਦਾ ਫ਼ੈਸਲਾ ਖਿੜੇ ਮਥੇ ਸੁਣਿਆ। ਉਹ ਪੈਂਤੀ ਸਾਲ ਦਾ ਸੀ, ਬਤਾਲੀ ਸਾਲ ਦੀ ਆਯੂ ਵਿਚ ਜੇਲ੍ਹ ਤੋਂ ਰਿਹਾ ਹੁੰਦੇ ਹੀ ਇਕ ਧਨਾਢ ਬਣ ਜਾਣ ਦੀ

-੭੪-