ਪੰਨਾ:ਆਂਢ ਗਵਾਂਢੋਂ.pdf/85

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿਸ਼ਚਿਤ ਆਸ਼ਾ ਨੇ ਉਸ ਦੇ ਚਿਹਰੇ ਦੀ ਲਾਲੀ ਨੂੰ ਪਿਲੱਤਣ ਵਿਚ ਬਦਲਣ ਤੋਂ ਰੋਕੀ ਰਖਿਆ। ਸਤ ਸਾਲ ਦੀ ਕੈਦ ਨੂੰ ਉਹ ਇਕ ਮਾਮੂਲੀ ਤਿਆਗ ਸਮਝਣ ਲਗਾ, ਜਿਸ ਦੇ ਬਦਲੇ ਵਿਚ ਉਸ ਨੂੰ ਐਸ਼ ਤੇ ਇਜ਼ਤ ਭਰਿਆ ਜੀਵਨ ਮਿਲਣਾ ਸੀ।

ਜੇਲ ਵਿਚ ਉਹ ਇਕ ਆਦਰਸ਼ਕ ਕੈਦੀ ਸੀ, ਜਿਸ ਤਰ੍ਹਾਂ ਕਿ ਉਹ ਇਕ ਆਦਰਸ਼ਕ ਨੌਕਰ ਸੀ। ਉਹ ਸਬਰ ਨਾਲ ਸੁਸਤ ਦਿਨਾਂ ਨੂੰ ਬੀਤਦੇ ਵੇਖਦਾ ਸੀ। ਉਸ ਨੂੰ ਕੇਵਲ ਆਪਣੇ ਜੀਵਨ ਨੂੰ ਕਾਇਮ ਰਖਣ ਦੀ ਚਿੰਤਾ ਸੀ ਤਾਂ ਜੋ ਆਪਣੇ ਸਤ-ਸਾਲਾ ਤਪ ਦਾ ਫਲ ਪ੍ਰਾਪਤ ਕਰ ਸਕੇ।

ਅਖੀਰ ਉਸ ਦੀ ਬੰਦ ਖਲਾਸ ਦਾ ਦਿਨ ਆ ਪੁਜਾ। ਜੇਲ੍ਹ ਅਫ਼ਸਰਾਂ ਨੇ ਉਸ ਦੀਆਂ ਚੀਜ਼ਾਂ ਵਾਪਸ ਕਰ ਕੇ ਫਾਟਕ ਤੋਂ ਬਾਹਰ ਕਰ ਦਿਤਾ। ਉਹ ਜੇਲ ਤੋਂ ਸਿਧਾ ਸਾਲੀਸਿਟਰ ਦੇ ਪਾਸ ਪੁਜਾ। ਜਿਉਂ ਜਿਉਂ ਉਹ ਅਗਾਂਹ ਵਧਦਾ ਸੀ, ਆਪਣੇ ਨਵੇਂ ਸ਼ੁਰੂ ਹੋਣ ਵਾਲੇ ਜੀਵਨ ਲਈ ਪ੍ਰੋਗ੍ਰਾਮ ਬਣਾਉਂਦਾ ਜਾਂਦਾ ਸੀ।

ਉਹ ਸੋਚ ਰਿਹਾ ਸੀ, 'ਉਹ ਪੁਜੇਗਾ, ਚਪੜਾਸੀ ਉਸ ਨੂੰ ਵਡੇ ਸਾਹਿਬ ਦੇ ਸ਼ਾਨਦਾਰ ਕਮਰੇ ਵਿਚ ਲੈ ਜਾਵੇਗਾ, ਕੀ ਉਹ ਅੰਗਰੇਜ਼ ਸਾਲੀਸਿਟਰ ਉਸ ਨੂੰ ਪਛਾਣ ਲਏਗਾ? ਇਕ ਪਾਨ ਵਾਲੇ ਦੀ ਦੁਕਾਨ ਦੇ ਸ਼ੀਸ਼ੇ ਵਿਚੋਂ ਉਸ ਨੇ ਆਪਣਾ ਮੂੰਹ ਵੇਖਿਆ। ਹਾਂ.........ਹਾਂ............ਸਚ ਮੁਚ ਹੀ ਉਹ ਬੁਢਾ ਹੋ ਗਿਆ ਸੀ। ਉਸ ਦੇ ਚਿਹਰੇ ਤੇ ਇਕ ਭਾਰੀ ਤਬਦੀਲੀ ਆ ਚੁਕੀ ਸੀ। ਨਹੀਂ....... ਉਹ ਸਾਲੀਸਿਟਰ ਉਹਨੂੰ ਨਹੀਂ ਪਛਾਣ ਸਕੇਗਾ। ਉਹ ਚਲ ਪਿਆ। ਉਹ ਵਡੇ ਸਾਹਿਬ ਦੇ ਕਮਰੇ ਵਿਚ ਗਿਆ ।

'ਮੈਂ ਤੁਹਾਡੇ ਲਈ ਕੀ ਕਰ ਸਕਦਾ ਹਾਂ ਸੀ ਮਾਨ ਜੀ? :

'ਸਤ ਵਰੇ ਪਹਿਲਾਂ ਮੈਂ ਇਕ ‘ਪੈਕਿਟ' ਆਪ ਦੇ ਦਫ਼ਤਰ ਚ ਜਮ੍ਹਾਂ ਕੀਤਾ ਸੀ, ਉਹ ਲੈਣ ਲਈ ਆਇਆ ਹਾਂ।'

-੭੫-