ਪੰਨਾ:ਆਂਢ ਗਵਾਂਢੋਂ.pdf/86

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

‘ਕੇਹਾ ਪੈਕਟ?' ਕਿਸ ਦੇ ਨਾਮ ਤੇ ਜਮਾਂ ਕੀਤਾ ਸੀ?

'ਨਾਮ ਸੀ ਲਾਲਾ.....'

ਸ਼ਿਆਮ ਲਾਲ ਚੁਪ ਹੋ ਗਿਆ ਤੇ ਮਨ ਹੀ ਮਨ ਵਿਚ ਸੋਚਣ ਲਗਾ, 'ਹੈਂ, ਇਹ ਕੀ? ਜਿਹੜਾ ਨਾਮ ਮੈਂ ਦਸਿਆ ਸੀ ਉਹ ਯਾਦ ਹੀ ਨਹੀਂ ਆਉਂਦਾ। ਉਸ ਨੇ ਬੜਾ ਦਿਮਾਗ ਲੜਾਇਆ, ਬਹੁਤ ਸੋਚਣ ਲਗਾ, ਪਰ ਦਿਮਾਗ਼ ਖ਼ਾਲੀ ਸੀ। ਇਕ ਕੁਰਸੀ ਤੇ ਬੈਠ ਕੇ ਆਪਣੇ ਦਿਲ ਦੀ ਘਬਰਾਹਟ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦਿਆਂ ਉਹਨੇ ਕਿਹਾ-'ਹਾਂ....ਇਹ.....ਨਾਮ ਸੀ ਲਾਲਾ ਇਸ ਅਖਰ ਨਾਲ ਸ਼ੁਰੂ ਹੁੰਦਾ ਹੈ........ਕਿਸ ਨਾਲ?........ਹੈਂ....

ਅਧਾ ਘੰਟਾ ਖਬਾ ਹਥ ਮਥੇ ਤੇ ਰਖ ਕੇ ਉਹ ਸੋਚਦਾ ਰਿਹਾ--ਸੋਚਦਾ ਰਿਹਾ--ਕਿਸੇ ਤਰਾਂ ਉਸ ਨੂੰ ਨਾਮ ਯਾਦ ਆ ਜਾਵੇ, ਪਰ ਵਿਅਰਥ। ਉਹ ਨਾਮ ਉਸ ਦੇ ਦਿਮਾਗ਼ ਵਿਚ ਫਿਰਦਾ ਮਲੂਮ ਹੁੰਦਾ, ਅੱਖਾਂ ਅਗੇ ਨਚਦਾ ਭਾਸਦਾ, ਉਸ ਦੇ ਸਾਮ੍ਹਣੇ ਨਾਮ ਦੇ ਅੱਖਰ ਭੁੜਕਦੇ ਦਿਸਦੇ ਸਨ, ਪਰ ਫਿਰ ਵੀ ਕੁਝ ਸਮਝ ਨਹੀਂ ਸੀ ਆਉਂਦਾ। ਹਰ ਪਲਕ ਝਮਕਿਆਂ ਉਸ ਨੂੰ ਖ਼ਿਆਲ ਆਉਂਦਾ ਕਿ ਨਾਮ ਯਾਦ ਆ ਗਿਆ ਹੈ, ਉਸ ਦੀਆਂ ਅੱਖਾਂ ਦੇ ਸਾਮ੍ਹਣੇ ਹੈ, ਉਸ ਦੇ ਬੁਲ੍ਹਾਂ ਤੇ ਹੈ, ਪਰ ਨਹੀਂ, ਪਹਿਲਾਂ ਤਾਂ ਉਹ ਘਬਰ ਗਿਆ, ਪਰ ਫੇਰ ਉਸ ਨੇ ਦਿਲ ਦਿਮਾਗ਼ ਤੇ ਜ਼ੋਰ ਪਾਇਆ। ਉਸ ਦਾ ਮੱਥਾ ਤੇਲੀ ਨਾਲ ਤਰ ਹੋ ਗਿਆ, ਉਸ ਦਾ ਸਰੀਰ ਗਰਮ ਹੋ ਗਿਆ। ਉਸ ਦੀਆਂ ਨਦੀਆਂ ਸੁੰਗੜਨ ਲਗੀਆਂ, ਓਹ ਬੜੀ ਮੁਸ਼ਕਲ ਨਾਲ ਬੈਠਾ ਰਹੀ ਸਕਿਆ; ਉਹ ਆਪਣੇ ਬੁਲ੍ਹ ਤੇ ਦੰਦਾਂ ਦੇ ਨਿਸ਼ਾਨ ਲਾਉਣ ਲਗਾ, ਉਹ ਰੋਣ ਤੇ ਲੜ ਪੈਣ ਦੀ ਅਵਸਥਾ ਦੇ ਵਿਚਕਾਰ ਸੀ। ਉਹ ਜਿਤਨਾ ਨਾਮ ਯਾਦ ਕਰਨ ਦੀ ਕੋਸ਼ਿਸ਼ ਕਰਦਾ, ਨਾਮ ਉਤਨਾ ਉਸ ਤੋਂ ਦੂਰ ਹੁੰਦਾ ਜਾਂਦਾ। ਉਹ ਇਕ ਝਟਕੇ ਨਾਲ ਉਠ ਖੜਾ ਹੋਇਆ। ਉਸ ਨੇ ਅਪਣੇ ਆਪ

-੭੬-