ਪੰਨਾ:ਆਂਢ ਗਵਾਂਢੋਂ.pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚਲਦਾ, ਕਦੀ ਦਫਤਰ ਦੇ ਅੰਦਰ ਜਾ ਕੇ ਵਾਪਸ ਮੁੜ ਆਉਂਦਾ। ਕਦੀ ਫਾਟਕ ਦੇ ਕੋਲ ਜਾ ਬੈਠਦਾ। ਫਿਰ ਦੂਜੀ ਰਾਤ ਆ ਗਈ। ਉਹ ਦੋਹਾਂ ਹੱਥਾਂ ਵਿਚ ਸਿਰ ਫੜ ਕੇ ਰੋਣ ਲਗਾ:

'ਮੈਂ ਪਾਗਲ ਹੋ ਜਾਵਾਂਗਾ।' ਇਕ ਭਿਆਨਕ ਖਿਆਲ ਉਸ ਦੇ ਮਨ ਵਿਚ ਆਇਆ। ਉਸ ਦੇ ਪੈਂਠ ਹਜ਼ਾਰ ਰੁਪਏ ਸਨ। ਹਾਂ, ਇਹ ਸਚ ਹੈ ਕਿ ਬੇਈਮਾਨੀ ਨਾਲ ਮਿਲੇ ਸਨ--ਅਤੇ ਸਾਰੇ ਦੇ ਸਾਰੇ ਉਸ ਦੇ ਹਥੋਂ ਨਿਕਲ ਗਏ। ਉਨ੍ਹਾਂ ਨੂੰ ਲੈਣ ਲਈ ਉਸ ਨੇ ਸਤ ਸਾਲ ਦੀ ਕਰੜੀ ਸਜ਼ਾ ਭੁਗਤੀ ਤੇ ਹੁਣ ਉਹ ਉਨ੍ਹਾਂ ਰੁਪਿਆਂ ਨੂੰ ਛੋਹ ਵੀ ਨਹੀਂ ਸਕਦਾ! ਉਹ ਸਾਰੇ ਰੁਪਏ ਉਸ ਦੇ ਇਕ ਕੁਝ ਅਖਰ ਨਾਮ ਕਹਿਣ ਦੀ ਉਡੀਕ ਵਿਚ ਸਨ-- ਇਕ ਨਾਮ--ਕੇਵਲ ਇਕ ਨਾਮ ਜਿਸ ਨੂੰ ਉਹ ਯਾਦ ਨਹੀਂ ਕਰ ਸਕਦਾ, ਜੋ ਇਕ ਸਖਤ ਕੰਧ ਬਣ ਕੇ ਰੁਪਏ ਤੇ ਉਸ ਦੇ ਵਿਚਕਾਰ ਖੜੋਤਾ ਹੈ। ਹੁਣ ਉਸ ਨੂੰ ਯਕੀਨ ਹੋ ਗਿਆ ਕਿ ਉਹ ਉਸ ਨਾਮ ਨੂੰ ਕਦੇ ਵੀ ਯਾਦ ਨਹੀਂ ਕਰ ਸਕੇਗਾ। ਉਹ ਦੌੜ ਪਿਆ। ਲੋਕਾਂ ਨਾਲ ਧਕੇ ਖਾਂਦਾ ਟਰਾਮ ਦੀ ਟਕਰ ਖਾਂਦਾ ਖਾਂਦਾ ਬਚਿਆ। ਮੋਟਰ ਉਸਦੀ ਵਖੀ ਨੂੰ ਲਗਦੀ ਹੋਈ ਲੰਘੀ; ਪਰ ਉਸ ਨੂੰ ਕੁਝ ਵੀ ਧਿਆਨ ਨਹੀਂ ਸੀ। ਉਹ ਚਾਹੁੰਦਾ ਸੀ ਕੋਈ ਉਸ ਨੂੰ ਮਾਰ ਸੁਟੇ, ਮੋਟਰ ਉਸ ਨੂੰ ਪੀਹ ਦਏ'

‘ਲਾਲਾ...............? ਲਾਲਾ..............?'

ਉਹ ਪੁਲ ਤੇ ਪੁਜ ਗਿਆ। ਉਸ ਤੋਂ ਕੁਝ ਗਜ਼ ਦੇ ਫਾਸਲੇ ਤੇ ਗੰਗਾ ਸੀ.........ਉਸ ਦੀਆਂ ਲਹਿਰਾਂ ਤੇ ਬਿਜਲੀ ਦੀ ਰੌਸ਼ਨੀ ਨਚ ਰਹੀ ਸੀ।

ਉਹ ਰੋਣ ਦੀ ਸੁਰ ਵਿਚ ਬੋਲਿਆ--‘ਲਾਲਾ.....? ਹਾਏ! ਉਹ ਨਾਮ..........? ਉਹ ਨਾਮ.....? ਲਾਲਾ.....?'

-੭੮-