ਪੰਨਾ:ਆਂਢ ਗਵਾਂਢੋਂ.pdf/93

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨੇ ਚੀਖ਼ਦੇ ਹੋਇਆਂ ਵਾਜ਼ ਮਾਰੀ:

'ਓਏ ਗਫੂਰ, ਗਫੂਰ ਦੇ ਬੱਚੇ, ਘਰ ਈ ਏਂ?'

ਗਫੂਰ ਦੀ ਦਸਾਂ ਵਰਿਆਂ ਦੀ ਇੰਜਾਣ ਕੁੜੀ ਬੂਹੇ ਵਿਚ ਆ ਕੋ ਬੋਲੀ:

'ਕਿਉਂ ਜੀ, ਕੀ ਕੰਮ ਜੇ? ਅਬਾ ਨੂੰ ਬੁਖ਼ਾਰ ਹੋ ਗਿਆ ਏ।'

‘ਬੁਖ਼ਾਰ ! ਬੁਖ਼ਾਰ ਦੀ ਬੱਚੀ ! ਘਲ ਸੂ ਬਾਹਰ ਉਸ ਹਰਾਮਜ਼ਾਦੇ ਨੂੰ, ਪਖੰਡੀ, ਮਲੇਛ, ਕਿਧਰੇ ਦਾ।'

ਅਵਾਜ਼ ਸੁਣ ਗਫੂਰ ਕੋਠੜੀ ਵਿਚੋਂ ਨਿਕਲ ਬਾਹਰ ਆ ਗਿਆ ਤੇ ਤਰਕ-ਰਤਨ ਦੇ ਕੋਲ ਆ ਖੜਾ ਹੋਇਆ। ਤਾਪ ਨਾਲ ਉਸ ਦਾ ਸਾਰਾ ਸਰੀਰ ਕੰਬ ਰਿਹਾ ਸੀ। ਡਿਗ ਚੁਕੀ ਕੰਧ ਕੋਲ, ਕਿਕਰ ਦੇ ਰੁਖ਼ ਨਾਲ, ਇਕ ਕਮਜ਼ੋਰ ਬੌਲਦ ਬਧਾ ਹੋਇਆ ਸੀ। ਤਰਕ-ਰਤਨ ਉਸ ਵਲ ਇਸ਼ਾਰਾ ਕਰਦੇ ਹੋਏ ਬੋਲੇ:

'ਇਹ ਕੀ ਹੋ ਰਿਹਾ ਹੈ? ਇਹ ਸਾਰਾ ਪਿੰਡ ਹਿੰਦੂਆਂ ਦਾ ਹੈ, ਇੱਥੋਂ ਦੇ ਸਾਰੇ ਜ਼ਿਮੀਂਦਾਰ ਬ੍ਰਾਹਮਣ ਹਨ, ਇਹ ਗੱਲ ਤੈਨੂੰ ਭੁਲ ਗਈ ਹੈ?'

ਪੁਜਾਰੀ ਦਾ ਮੂੰਹ, ਕੁਝ ਧੁਪ ਕਰ ਕੇ ਤੇ ਕੁਝ ਗੁਸੇ ਨਾਲ ਲਾਲ ਸੁਰਖ਼ ਹੋ ਗਿਆ। ਉਨ੍ਹਾਂ ਦਾ ਇਸ ਤਰ੍ਹਾਂ ਗੁਸੇ ਵਿਚ ਗੱਲ ਕਰਨਾ, ਗਫੂਰ ਨੂੰ ਬਿਲਕੁਲ ਸੁਭਾਵਕ ਭਾਸਿਆ, ਪਰ ਉਸ ਦੀ ਸਮਝ ਵਿਚ ਇਹ ਨਹੀਂ ਸੀ ਆ ਸਕਿਆ ਕਿ ਉਨਾਂ ਦੇ ਕ੍ਰੋਧ ਦਾ ਕੀ ਕਾਰਨ ਹੈ? ਉਤਰ ਤਾਂ ਉਸ ਵਿਚਾਰੇ ਨੇ ਕੀ ਦੇਣਾ ਸੀ, ਕੇਵਲ ਪੁਜਾਰੀ ਜੀ ਦੇ ਮੂੰਹ ਵਲ ਹੀ ਵੇਖਦਾ ਰਿਹਾ।

ਪੁਜਾਰੀ ਨੇ ਆਖਿਆ:

ਸਵੇਰੇ ਏਧਰੋਂ ਜਾਂਦਿਆਂ ਵੇਖ ਗਿਆ ਸੀ, ਬੈਲ ਬਨ੍ਹਿਆ ਹੋਇਆ ਸੀ ਤੇ ਹੁਣ ਦੁਪਹਿਰੇ ਮੁੜਦਿਆਂ ਫਿਰ ਵੇਖ ਰਿਹਾ ਹਾਂ, ਇਹ ਉਸੇ ਤਰ੍ਹਾਂ ਬਨ੍ਹਿਆ ਹੋਇਆ ਹੈ। ਗਊ-ਹੱਤਿਆ ਤੇ

-੮੩-