ਪੰਨਾ:ਆਂਢ ਗਵਾਂਢੋਂ.pdf/95

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਹ ਧ੍ਰਿਕਾਰ ਸੁਣ ਕੇ ਗਫੂਰ ਦੇ ਮੂੰਹੋਂ ਕੁਝ ਨਾ ਨਿਕਲ ਸਕਿਆ। ਪਲ ਕੁ ਚੁਪ ਰਹਿ ਕੇ ਬੋਲਿਆ:

ਅਠ ਕੁ ਪੰਡਾਂ ਪਰਾਲੀ ਇਸ ਵਰ੍ਹੇ ਮੇਰੇ ਹਿਸੇ ਆਈ ਸੀ, ਪਰ ਉਹ ਸਾਰਾ ਕੁਝ ਹੀ ਪਿਛਲੇ ਵਰ੍ਹੇ ਦੀ ਰਹਿੰਦੀ ਰਕਮ ਦੇ ਦੇਣੇ ਵਿਚ ਜ਼ਿਮੀਂਦਾਰ ਸਾਹਿਬ ਨੇ ਰਖ ਲਿਆ। ਮੈਂ ਰੋਇਆ, ਹਥ ਪੈਰ ਫੜੇ, ਮਿੰਨਤਾਂ ਕੀਤੀਆਂ।'

'ਬਾਬੂ ਜੀ! ਤੁਸੀਂ ਮਾਲਕ ਹੋ, ਤੁਹਾਡਾ ਰਾਜ ਛਡ ਕੇ ਮੈਂ ਕਿਥੇ ਜਾ ਸਕਦਾ ਹਾਂ? ਮੈਨੂੰ ਚਾਰ ਗੰਢਾਂ ਹੀ ਦੇ ਛਡੋ, ਛਪਰ ਤੇ ਵੀ ਪੁਰਾਲੀ ਨਹੀਂ ਰਹੀ। ਇਕੋ ਹੀ ਕਮਰਾ ਹੈ - ਪਿਉ-ਧੀ ਦੋ ਰਹਿਣ ਵਾਲੇ ਹਾਂ, ਖੈਰ, ਉਹ ਤਾਂ ਕਿਸੇ ਨਾ ਕਿਸੇ ਤਰ੍ਹਾਂ ਗੁਜ਼ਾਰਾ ਕਰਨਾ ਹੀ ਪਵੇਗਾ, ਪਰ ਮੇਰਾ ਮਹੇਸ਼ ਪਤਾ ਨਹੀਂ ਵਿਚਾਰਾ ਭੁਖਾ ਹੀ ਮਰ ਜਾਏਗਾ।'

ਪੁਜਾਰੀ ਜੀ ਹੱਸ ਕੇ ਬੋਲੇ:

‘ਚੰਗਾ! ਪਿਆਰ ਨਾਲ ਬੌਲਦ ਦਾ ਨਾਂ ਵੀ ਮਹੇਸ਼ ਰਖਿਆ ਹੈ। ਸੁਣ ਕੇ ਹਾਸਾ ਆਉਂਦਾ ਹੈ।'

ਪਰੰਤੂ ਇਹ ਮਖੌਲ ਗਫੂਰ ਨੇ ਸ਼ਾਇਦ ਸੁਣਿਆ ਹੀ ਨਹੀਂ, ਉਹ ਆਖਦਾ ਹੀ ਗਿਆ:

'ਜ਼ਿਮੀਂਦਾਰ ਸਾਹਿਬ ਨੂੰ ਰਤਾ ਤਰਸ ਨਾ ਆਇਆ। ਦੋ ਮਹੀਨੇ ਦੇ ਖਾਣ ਜੋਗਾ ਧਾਨ ਤਾਂ ਸਾਨੂੰ ਦੇ ਦਿੱਤਾ, ਪਰ ਪਰਾਲੀ ਸਾਰੀ ਦੀ ਸਾਰੀ ਸਰਕਾਰ ਦੇ ਘਰ ਜਮ੍ਹਾਂ ਕੀਤੀ ਗਈ। ਮੇਰੇ ਮਹੇਸ਼ ਲਈ ਇਕ ਤੀਲਾ ਵੀ ਨਹੀਂ ਬਚਿਆ,' ਆਖਦੇ ਆਖਦੇ ਉਸ ਦਾ ਗਲਾ ਭਰ ਆਇਆ।

ਇਹ ਸਾਰਾ ਕੁਝ ਸੁਣ ਕੇ ਵੀ ਪੁਜਾਰੀ ਤਰਕ-ਰਤਨ ਤੇ ਕੁਝ ਅਸਰ ਨਾ ਹੋਇਆ।

-੮੫-