ਪੰਨਾ:ਉਸਦਾ ਰੱਬ.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



"ਪਰ ਪੈਦਲ ਚਲਦਿਆਂ ਤੁਸੀਂ ਉਹ ਗੱਲ ਪੁੱਛ ਸਕਦੇ ਹੋ ਜਿਹੜੀ ਬੱਸ ਵਿੱਚ ਪੁੱਛਣਾ ਚਾਹੁੰਦੇ ਸੀ", ਗੁਲਵੰਤ ਨੇ ਆਪਣੀ ਚਾਲ ਹੋਰ ਵੀ ਹੌਲੀ ਕਰਦਿਆਂ ਕਿਹਾ | "ਐਨੀ ਲੰਬੀ ਗੱਲ ਤਾਂ ਨ੍ਹੀਂ ਓਹ |" ਰਸ਼ਿਮ ਨੇ ਕਿਹਾ । "ਗੱਲ ਕਿੰਨੀ ਵੀ ਹੋਵੇ, ਪੁੱਛੀ ਤਾਂ ਜਾ ਸਕਦੀ ਹੈ, ਹੋ ਸਕਦਾ ਹੈ ਉਹਦਾ ਜੁਆਬ ਲੰਬਾ ਹੋਵੇ ।" ਗੁਲਵੰਤ ਇਉਂ ਕਹਿ ਰਿਹਾ ਸੀ ਜਿਵੇਂ ਉਹ ਰਸ਼ਿਮ ਦਾ ਸੁਆਲ ਜਾਣਦਾ ਹੋਵੇ ਅਤੇ ਜੁਆਬ ਉਸਦੇ ਦਿਮਾਗ 'ਚ ਘੁੰਮ ਰਿਹਾ ਹੋਵੇ । ਰਸ਼ਿਮ ਦੇ ਹੋਂਠ ਕੁਝ ਪੁੱਛਣ ਲਈ ਖੁਲ੍ਹੇ ਹੀ ਸਨ ਕਿ ਉਹਨਾਂ ਦੇ ਵਿਛੜਨ ਦਾ ਪੜਾ ਆ ਗਿਆ।
ਬਸ ਸਟੈਂਡ ਤੋਂ ਸਾਇਕਲ ਸਟੈਂਡ ਤੱਕ ਜਾਂਦਿਆਂ ਰਸ਼ਿਮ ਦੀਆਂ ਮੁਸਕਰਾਰਟਾਂ ਤੇ ਚੁਲਬੁਲੀਆਂ ਗੱਲਾਂ ਗੁਲਵੰਤ ਦਾ ਸਾਰਾ ਥਕੇਵਾਂ ਦੂਰ ਕਰ ਦਿੰਦੀਆਂ । ਰਸ਼ਿਮ ਦੇ ਸਾਇਕਲ ਸਟੈਂਡ ਤੋਂ ਸਾਇਕਲ ਬਾਹਰ ਲਿਆਉਣ ਤੀਕ ਗੁਲਵੰਤ ਵੀ ਬਾਹਰ ਸੜਕ ਤੇ ਖੜ੍ਹਾ ਰਹਿੰਦਾ। ਬਿਨਾਂ ਕੁਝ ਬੋਲਿਆਂ ਦੋਵੇਂ ਮੋਢੇ ਨਾਲ ਮੋਢਾ ਮਿਲਾ ਕੇ ਤੁਰ ਪੈਂਦੇ । ਬਾਗ ਦੀ ਬਹਾਰ, ਮਿੱਠੀ ਮਿੱਠੀ ਮਹਿਕ ਅਤੇ ਸ਼ੀਤਲ ਪੋਣ ਵਿੱਚ ਰਸ਼ਿਮ ਤੇ ਗੁਲਵੰਤ ਦੇ ਮਧੁਰ ਮਿਲਨ ਦੀ ਭਿੰਨੀ ਖੁਸ਼ਬੂ ਘੁਲ ਮਿਲ ਜਾਂਦੀ ।
ਬਾਗ 'ਚੋਂ ਗੁਜ਼ਰਦਿਆਂ ਪੰਛੀਆਂ ਦੀ ਚਹਿਚਹਾਟ, ਰੁਮਕਦੀ ਪੌਣ ਨਾਲ ਰੁਖਾਂ ਦੇ ਪਤਿਆਂ ਦੀ ਖੜਖੜਾਂਹਟ ਨਾਲ ਉਭਰਦੇ ਸੰਗੀਤ 'ਚ ਮਸਤ ਰਸ਼ਿਮ ਤੇ ਗੁਲਵੰਤ ਰੋਜ਼ ਵਾਅਦੇ ਕਰਦੇ, ਇੱਕ ਦੂਜੇ ਦੀਆਂ ਸਹੁੰਆਂ ਖਾਂਦੇ ਘਰ ਅਪੜਦੇ |
ਕਿਸੇ ਦਿਨ ਦੀ ਉਹ ਢਲਦੀ ਦੁਪਹਿਰ ਸੀ ਜਦੋਂ ਉਹ ਕਿਸੇ ਦਰਖ਼ਤ ਦੀਂ ਘਣੀ ਛਾਵੇਂ ਬੈਠੇ ਸਨ ਜਿਥੇ ਇਕ ਚਿੜਾ ਚਿੜੀ ਆਪਸ 'ਚ ਪ੍ਰੇਮ-ਕੀੜਾ ਕਰ ਰਹੇ ਸਨ । ਚਿੜੀ ਚਿੜੇ ਕੋਲੋਂ ਆਪਣੇ ਖੰਭ ਛੁਡਾ ਕੇ ਰੁੱਖ ਦੀ ਉੱਚੀ ਟਹਿਣੀ ਜਾ ਬੈਠੀ ਅਤੇ ਆਪਣੇ ਸੱਜੇ ਪਹੁੰਚੇ ਨਾਲ ਗਰਦਨ ਖਜਾਉਣ ਲੱਗੀ । ਚਿੜਾ ਉਹਦਾ ਪਿੱਛਾ ਕਰਦਾ ਉਹਦੇ ਕੋਲ ਆ ਬੈਠੇ, ਪਰ ਚਿੜੀ ਨੂੰ ਗਰਦਨ ਖਜਾਉਂਦਿਆਂ ਦੇਖ ਉਹ ਕੁਝ ਸਹਿਮ ਗਿਆ ਜਿਵੇਂ ਉਹ ਉਸਦੀ ਮੰਗ ਸਮਝ ਗਿਆ ਹੋਵੇ । ਚਿੜੀ ਦੂਰ ਉਡਦੀ ਜਾ ਰਹੀ ਸੀ ਸ਼ਾਇਦ ਕਿਸੇ ਹੋਰ ਚਿੜੇ ਦੀ ਭਾਲ ਵਿੱਚ । ਚਿੜਾ ਉਸਦੇ ਪਿੱਛੇ ਸੀ |...
ਗੁਲਵੰਤ ਨੇ ਰਸ਼ਿਮ ਨੂੰ ਉਹ ਨਜ਼ਾਰਾ ਵਿਖਾਉਂਦਿਆਂ ਪੁੱਛਿਆ “ਕੀ ਤੂੰ ਵੀ ਇਸੇ ਤਰ੍ਹਾਂ ਮੈਨੂੰ ਛੱਡ ਕੇ ਚਲੀ ਜਾਏਗੀ ?"
"ਛੱਡੋ, ਕਿਹੋ ਜਿਹੀਆਂ ਗੱਲਾਂ ਕਰਦੇ ਹੋ ਤੁਸੀਂ... ਹੁਣ ਤਾਂ ਮੈਂ ਤੁਹਾਡੀ ਹਾਂ... ਸਿਰਫ਼ ਤੁਹਾਡੀ।" ਰਸ਼ਿਮ ਨੇ ਅੱਖਾਂ ਮੁੰਦ ਕੇ ਗੁਲਵੰਤ ਦੇ ਮੋਢੇ ਤੇ ਸਿਰ ਟਿਕਾਉਂਦਿਆਂ ਕਿਹਾ । ਦੋਹਾਂ ਦੇ ਵਿਛੜਨ ਦਾ ਸਮਾਂ ਆ ਗਿਆ ਅਤੇ ਦੋਵੇਂ ਆਪੋ ਆਪਣੀਆਂ ਸੋਚਾਂ 'ਚ ਗੜੂੰਦ ਅੱਗੇ ਵਧ ਗਏ । ਅਚਾਨਕ ਰਸ਼ਿਮ ਨੇ ਚੁੱਪ ਤੋੜਦਿਆਂ ਕਿਹਾ “ਕਦੇ ਆਉ ਨਾ ਸਾਡੇ ਘਰ ... ਵੀਰ ਜੀ ਦੀ ਨੇਮ ਪਲੇਟ ਘਰ ਦੇ ਬਾਹਰ ਲੱਗੀ ਐ ... ਹਰਸੱਜਣ ।"
ਜ਼ਰੂਰ ਆਊਂਗਾ... ਵੀਰ ਜੀ ਨਾਲ ਕਦੇ ਮੁਲਾਕਾਤ ਤਾਂ ਨਹੀਂ ਹੋਈ ਪਰ ਨਾਂ

ਉਸ ਦੇ ਰਥ/15