ਪੰਨਾ:ਉਸਦਾ ਰੱਬ.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਤੋਂ ਤਾਂ ਇਉਂ ਲਗਦਾ ਹੈ ਕਿ ਹਰ ਅਜਨਬੀ ਨੂੰ ਮੋਹ ਅਤੇ ਵਿਹਾਰ ਦੀ ਮਿਠਾਸ ਨਾਲ ਆਪਣਾ ਬਣਾ ਲੈਂਦੇ ਹੋਣਗੇ । ਦਿਲ ਤਾਂ ਚਾਹੁੰਦਾ ਹੈ ਹੁਣੇ ਮਿਲ ਆਉਂਦਾ ਪਰ ... ਮਾਂ ਮੈਨੂੰ ਉਡੀਕ ਰਹੀ ਹੋਵੇਗੀ ।" ਗੁਲਵੰਤ ਨੇ ਘੜੀ ਦੇਖਦਿਆਂ ਕਾਹਲੀ ਨਾਲ ਗੱਲ ਮੁਕਾਈ ।
"ਉਂ ਹੂੰ .. ਰੋਜ਼ ਕੋਈ ਨਾ ਕੋਈ ਬਹਾਨਾ ਘੜ ਲੈਂਦੇ ਹੋ ਤੁਸੀਂ ਵੀ ।" ਰਸ਼ਿਮ ਨੇ ਉਲਾਹਮੇ ਦੇ ਸੁਰ ਵਿੱਚ ਕਿਹਾ, ਜਿਸਨੂੰ ਸੁਣ ਕੇ ਬਾਗ ਦੇ ਪੰਛੀ ਵੀ ਪਲ ਭਰ ਲਈ ਚੁੱਪ ਹੋ ਗਏ । “ਤੁਸੀਂ ਸਵੇਰੇ ਕਿਹੜੀ ਬਸ ਤੇ ਆਉਂਦੇ ਹੋ ?" ਰਸ਼ਿਮ ਨੇ ਇਕ ਦਿਨ ਪੁੱਛਿਆ । “ਸਵਾ ਨੌਂ ਵਾਲੀ ਬਸ ਤੋਂ ਜਿਹੜੀ ਠੀਕ ਪੋਣੇ ਦਸ ਵਜੇ ਇਥੇ ਲਿਆ ਉਤਾਰੇ ।"
ਉਸ ਦਿਨ ਤੋਂ ਪਿਛੋਂ ਰਸ਼ਿਮ ਰੋਜ਼ ਉਸ ਲਈ ਬੱਸ ਸੀਟ ਵਿਚ ਰੋਕ ਲੈਂਦੀ ਅਤੇ ਉਹਨੂੰ ਦੇਖਦਿਆਂ ਮੁਸਕਰਾ ਕੇ ਕਹਿੰਦੀ “ਆਉ ...ਇੰਸਪੈਕਟਰ ਸਾਅਬ !" ਬਸ ਵਿੱਚ ਰੋਜ਼ ਦੇ ਸਫ਼ਰ ਕਰਨ ਵਾਲਿਆਂ ਨੂੰ ਪਤਾ ਲੱਗ ਗਿਆ ਕਿ ਗੁਲਵੰਤ ਇੰਸਪੈਕਟਰ ਐ । ਉਹਨਾਂ ਨੇ ਉਹਨਾਂ ਦੋਵਾਂ ਨੂੰ ਛੇੜਨ ਲਈ ਆਪਣੇ ਦੋਸਤਾਂ ਦੇ ਨਾਂ ਇੰਸਪੈਕਟਰ ਰੱਖ ਲਏ, ਜਿਵੇਂ ਆਮ ਤੌਰ ਤੇ ਹੁੰਦਾ ਹੈ । ਜਿਥੇ ਦੋ ਦਿਲ ਮਿਲਦੇ ਹੋਣ ਲੋਕ ਸਹਿਣ ਨਹੀਂ ਕਰ ਸਕਦੇ ਅਤੇ ਉਹਨਾਂ ਦਿਲਾਂ 'ਚ ਘਿਰਣਾ ਭਰਨ ਦਾ ਯਤਨ ਕਰਦੇ ਹਨ ।
"ਕਿਉਂ ਇਸ ਨਾਚੀਜ਼ ਦੀ ਪ੍ਰਸਿਧੀ ਕਰਨ ਲੱਗੀ ਐਂ ।... ਅੱਗੇ ਤੋਂ ਮੇਰਾ ਨਾਂ ਲੈ ਕੇ ਬੁਲਾਇਆ ਕਰ ।" ਗੁਲਵੰਤ ਨੇ ਬਣਾਉਟੀ ਗੁੱਸਾ ਪ੍ਰਗਟ ਕਰਦਿਆਂ ਇਕ ਦਿਨ ਕਿਹਾ ।
"ਮੈਂ ਤਾਂ ਆਪ ਜੀ ਨੂੰ ਇੰਸਪੈਕਟਰ ਦੇ ਨਾਂ ਤੋਂ ਹੀ ਜਾਣਦੀ ਹਾਂ । ਆਪ ਦੇ ਸ਼ੁਭ ਨਾਂ ਦੀ ਤਾਂ ਅਜੇ ਜ਼ਰੂਰਤ ਹੀ ਨਹੀਂ ਪਈ ।" ਰਸ਼ਿਮ ਨੇ ਹੌਲੀ ਜਿਹੀ ਕਿਹਾ ਜਿਸਨੂੰ ਸਿਰਫ ਗੁਲਵੰਤ ਹੀ ਸੁਣ ਸਕੇ । ਨੂੰ
“ਰਿਘੀ ਨੂੰ ਪੁੱਛਣ ਦੀ ਲੋੜ ਪੈ ਗਈ ਸੀ ?" ਗੁਲਵੰਤ ਨੇ ਯ ਦ ਦੁਆਉਂਦਿਆਂ ਕਿਹਾ । ਸ਼ਰਮ ਨਾਲ ਚਿਹਰੇ ਨੂੰ ਹੱਥਾਂ ਨਾਲ ਛੁਪਾਉਂਦਿਆਂ ਰਸ਼ਿਮ ਜ਼ੋਰ ਦੀ ਹੱਸ ਪਈ ।
ਬੇਬੇ ਘਰ ਦਾ ਕੰਮ ਧੰਦਾ ਕਰਦੀ ਐਧਰ ਓਧਰ ਘੁੰਮਦੀ ਹੋਈ ਗੁਲਵੰਤ ਨੂੰ ਕਹਿ ਸੀ “ਛੁੱਟੀ ਆਲੇ ਦਿਨ ਤਾਂ ਐਂ ਲੰਬੀਆਂ ਤਾਣ ਕੇ ਪਿਆ ਰਹਿੰਦੇ ਜਿਵੇਂ ਕੋਈ ਸੌ ਸਾਲ ਦਾ ਬੁਢਾ ਹੋਵੇ...... ਨਹੀਂ ਆਦਮੀ ਐ..... ਉਠੇ ਬੈਠੇ, ਪੜ੍ਹੇ ਲਿਖੇ..... ਕੋਈ ਕੰਮ ਧੰਦਾ ਕਰੇ ...।"
ਗੁਲਵੰਤ ਨੇ ਕੰਬਲ ਤੋਂ ਸਿਰ ਬਾਹਰ ਕਢ ਕੇ ਦੇਖਿਆ ਉਹੀਉ ਮੱਕੜੀ ਜਾਲਾ ਬੁਣ ਰਹੀ ਸੀ । ਆਪਣਾ ਘਰ ਬਣਾ ਰਹੀ ਸੀ । ਆਪਣੇ ਘਰ ਨੂੰ ਵਡੇਰਾ ਕਰਨ 'ਚ ਮਸਤ ਸੀ । ਗੁਲਵੰਤ ਫੇਰ ਪੁਰਾਣੀਆਂ ਯਾਦਾਂ ਵਿੱਚ ਗੁਆਚ ਗਿਆ

16/ਹਿੰਦਸੇ ਤੋਂ ਜ਼ੀਰੋ