ਪੰਨਾ:ਉਸਦਾ ਰੱਬ.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਉਦੋਂ ਸਚਦੇਵ ਨੇ ਦਿਲ ਤੇ ਪੱਥਰ ਰਖਿਆ । ਪਰ ਚਾਰ ਅੱਖਰ ਪੜ੍ਹੇ ਜਾਣ ਦੀ ਧੋਂਸ ਵਿਚ ਹੀ ਉਹ ਪਤਨੀ ਦੀ ਕੋਈ ਵੀ ਵਧ ਘਟ ਗੱਲ ਸੁਣਨ ਨੂੰ ਤਿਆਰ ਨਹੀਂ ਸੀ । ਕੀਮਤੀ ਜ਼ਿੰਦਗੀ ਨੂੰ ਅਮੁੱਲਾ ਸਮਝ ਛੋਟੀ ਜਿਹੀ ਗੱਲ ਉੱਤੇ ਹੀ ਇਕੋ ਝਟਕੇ ਨਾਲ ਖ਼ਤਮ ਕਰਨ ਲਈ ਲੰਮੀਆਂ ਪੁਲਾਂਘਾਂ ਪੁਟਦਾ ਅੱਗੇ ਵਧਦਾ ਜਾ ਰਿਹਾ ਸੀ ।
ਜਦੋਂ ਉਹ ਰੇਲ ਦੀ ਲੀਹ ਤੇ ਪੁੱਜਾ ਤਾਂ ਅਜੇ ਗੱਡੀ ਦੇ ਆਉਣ ਦਾ ਭੁਲੇਖਾ ਵੀ ਨਹੀਂ ਸੀ। ਉਸ ਨੂੰ ਆਪਣੀ ਪਤਨੀ ਨਾਲ ਬਿਤਾਏ ਕੁਝ ਚੰਗੇ ਦਿਨ ਚੇਤੇ ਆਏ। ਪਰ ਉਹ ਦਿਨ ਤਾਂ ਪਰੀ-ਕਹਾਣੀ ਹੀ ਬਣਕੇ ਰਹਿ ਗਏ । ਉਹ ਆਪਣੀ ਜੇਬ 'ਚ ਕੁਝ ਲਿਖ ਕੇ ਰੱਖਣਾ ਚਾਹੁੰਦਾ ਸੀ ਤਾਂ ਜੋ ਉਸਦੀ ਪਤਨੀ ਨੂੰ ਉਸਦੇ ਮਰਨ ਤੋਂ ਬਾਅਦ ਕੋਈ ਔਕੜ ਨਾ ਆਵੇ । ਇਹ ਸੋਚ ਉਹਨਾਂ ਚੰਗੇ ਦਿਨਾਂ ਕਰਕੇ ਹੀ ਆਈ ਸੀ । ਨਹੀਂ ਤਾਂ ਸਚਦੇਵ ਲਈ ਜ਼ਿੰਦਗੀ ਇਕ ਪਹਾੜ ਹੀ ਬਣੀ ਪਈ ਸੀ ਜਿਸ ਨਾਲ ਉਹ ਟੱਕਰਾਂ ਮਾਰਦਾ ਹੰਭ ਗਿਆ ਸੀ ।
"ਮੈਂ ਜੋ ਬਣਨਾਂ ਚਾਹੁੰਦਾ ਸੀ, ਉਹ ਬਣ ਨਹੀਂ ਸਕਿਆ ਅਤੇ ਹੁਣ ਆਸ ਮੁੱਕ ਜਾਣ ਤੇ ਇਹ ਜ਼ਿੰਦਗੀ ਖੁਦ ਖਤਮ ਕਰ ਰਿਹਾ ਹਾਂ ਕਿਸੇ ਨੂੰ ਕੋਈ ਨੁਕਸਾਨ ਨਾ ਪਹੁੰਚੇ ।" ਇਹ ਲਿਖ ਕੇ ਸਚਦੇਵ ਨੇ ਆਪਣੀ ਜੇਬ ਵਿੱਚ ਪਾ ਲਿਆ ।
ਰੇਲਵੇ ਸਟੇਸ਼ਨ ਛੋਟਾ ਜਿਹਾ ਹੀ ਸੀ ਜਿਥੇ ਗੱਡੀ ਦੋ ਕੁ ਮਿੰਟ ਹੀ ਠਹਿਰਦੀ ਸੀ । ਉਥੇ ਅਸਲ 'ਚ ਸਰਕਾਰੀ ਬੰਦਾ ਕੰਮ ਨਹੀਂ ਸੀ ਕਰਦਾ। ਕੋਈ ਠੇਕੇ ਤੇ ਕੰਮ ਕਰਦਾ ਸੀ । ਬਾਊ ਟਿਕਟਾਂ ਦੇਣ ਲਈ ਗੱਡੀ ਦੇ ਆਉਣ ਤੋਂ ਪੰਦਰਾਂ ਵੀਹ ਕੁ ਮਿੰਟ ਪਹਿਲਾਂ ਆ ਜਾਂਦਾ।
ਦਫ਼ਤਰ ਨੂੰ ਜੰਦਰਾ ਲੱਗਾ ਵੇਖ ਉਹਨੇ ਸਮਝਿਆ ਕਿ ਅੱਜੇ ਗੱਡੀ ਦੇ ਆਉਣ ਵਿੱਚ ਕਾਫੀ ਦੇਰ ਹੋਏਗੀ । ਉਹ ਚਬੂਤਰੇ ਤੇ ਲੇਟ ਗਿਆ ਅਤੇ ਸੋਚਾਂ ਦੀ ਭੀੜ ਨੂੰ ਨਿਹਾਰਦੇ ਅਸਮਾਨ ਵੱਲ ਦੇਖਦਾ ਰਿਹਾ...ਦੇਖਦਾ ਰਿਹਾ ...।
ਸੰਚਦੇਵ ਕੰਧ ਨਾਲ ਪਿੱਠ ਲਾ ਕੇ ਬੈਠ ਗਿਆ । ਪਰ ਇਕ ਦਮ ਉਠ ਖੜ੍ਹਾ ਹੋਇਆ ਜਿਵੇਂ ਫਰਸ਼ ਤਪਿਆ ਪਿਆ ਹੋਵੇ | ਕੀ ਪਤਾ ਗੱਡੀ ਕਦੋਂ ਆ ਧਮਕੇ ਅਤੇ ਉਸਨੂੰ ਸ਼ਰਮਿੰਦਿਆਂ ਜਿਹਾ ਕਰਕੇ ਤਰ ਜਾਏ । ਉਹ ਏਧਰ ਉਧਰ ਦੇਖਣ ਲੱਗਾ | ਕਦੇ ਆਰਾਮ ਨਾਲ ਬੈਠਦਾ। ਪਰ ਆਰਾਮ ਕਿੱਥੇ । ਕਦੇ ਗੱਡੀ ਦੇਖਦਾ । ਕਦੇ ਟਹਿਲਦਾ। ਉਹਦਾ ਸੀਟੀ ਵਜਾਉਣ ਨੂੰ ਚਿੱਤ ਕਰਦਾ ਪਰ ਸਾਰੇ ਗਾਣੇ ਉਹਨੂੰ ਟਿੱਚਰਾਂ ਜਾਪਦੇ ।
ਉਹਨੂੰ ਦੁਨੀਆਂ ਬਣਾਉਣ ਵਾਲੇ ਤੇ ਗੁੱਸਾ ਆਉਣ ਦੇ ਨਾਲ ਨਾਲ ਗਾਣੇ ਬਣਾਉਣ ਵਾਲਿਆਂ ਤੇ ਵੀ ਗੁੱਸਾ ਆਇਆ | ਉਹ ਜ਼ਹਿਰੀ ਸੱਪ ਵਾਂਝ ਅੰਦਰੇ ਅੰਦਰ ਘੁਲਦਾ ਰਿਹਾ |
ਜਿਹੜਾਂ ਵੀ ਆਉਂਦਾ ਪਹਿਲਾਂ ਉਹਨੂੰ ਪੁਛਦਾ "ਬਾਊ ਜੀ, ਗੱਡੀ ਦੇ ਆਉਣ 'ਚ ਕਿੰਨਾ ਕੁ ਟੈਮ ਐ ?" ਜੇ ਉਹ ਅੱਧਾ ਕੁ ਘੰਟਾ ਕਹਿੰਦਾ ਵੀ ਤਾਂ ਅਗਲਾ ਸਵਾਲ "ਹੁਣ ਕੀ ਸਮਾਂ ਹੋਊ ?" ਉਹਨੂੰ ਬੇਚੈਨ ਕਰ ਦਿੰਦਾ । ਉਹਦਾ ਦਿਲ ਕਰਦਾ ਬਈ ਆਖੇ 'ਸਮਾਂ ਤਾਂ ਬਹੁਤ ਬੁਰਾ ਆ ਗਿਐ | ਪਰ ਗੱਲ ਵਧਦੀ ਦੇਖ ਉਹ ਚੁੱਪ ਹੀ

ਉਸ ਦਾ ਰੱਬ/21