ਪੰਨਾ:ਉਸਦਾ ਰੱਬ.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਹਿਣ ਤੇ ਉਹਨੇ ਫੇਰ ਗੱਲ ਅਰੰਭ ਲਈ ਸੀ ।
"ਇਸੇ ਅਹਿਸਾਸ ਨੂੰ ਮੈਂ ਕਲਮ ਦੀ ਨੋਕ ਹੇਠ ਲਿਆਉਣਾ ਚਾਹੁੰਦਾ ਸਾਂ ਤਾਂ ਕਿ ਮੇਰੀ ਬੱਚੀ ਦੀ ਯਾਦ ਹਮੇਸ਼ਾ ਲਈ ਤਾਜ਼ਾ ਰਹਿ ਸਕੇ ਪਰ ਮੇਰੇ ਵੱਸ ਦੀ ਗੱਲ ਨਹੀਂ ਸੀ...।" ਉਹ ਆਪਣੀਆਂ ਜੇਬਾਂ ਟਟੋਲਣ ਲੱਗ ਪਿਆ ਜਿਵੇਂ ਉਸ ਬੱਚੀ ਵੱਲੋਂ ਲਿਖਿਆ ਕੋਈ ਖ਼ਤ ਵਿਖਾਉਣਾ ਹੋਵੇ ਪਰ ਉਸਨੇ ਕੰਪੋਜ਼ ਦੀ ਗੋਲੀ ਕਢ ਕੇ ਸਾਹਮਣੇ ਰੱਖ ਲਈ । ਇਹ ਗੋਲੀ ਉਹ ਹਮੇਸ਼ਾ ਆਪਣੀ ਜੇਬ੍ਹ ਵਿੱਚ ਰੱਖਦਾ ਹੈ, ਜਿਸਨੂੰ ਖਾਧਿਆਂ ਘਬਰਾਹਟ ਦੂਰ ਹੋ ਜਾਂਦੀ ਹੈ ।
"...ਉਸ ਬਾਰੇ ਸਾਰਾ ਕੁਝ ਲਿਖ ਸਕਣਾ ਮੇਰੇ ਲਈ ਮੁਸ਼ਕਿਲ ਹੈ ਕਿਉਂਕਿ ਮੈਂ ਮੈਂ ਉਸ ਬੱਚੀ ਦਾ ਪਿਉ ਸਾਂ । ਨਹੀਂ ਸੱਚ ਹਾਂ...| ਹਾਂ, ਤੁਸੀਂ ਜ਼ਰੂਰ ਲਿਖ ਲਉਰੀ, ਕਿਉਕਿ ਤੁਸੀਂ ਲੇਖਕ ਹੋ ...ਤੇ ਤੁਸੀ...ਉਫ...ਮੈਂ...ਮੈਂ...!"
ਅਤੇ ਉਹ ਥਥਲਾਉਂਦਾ ਬੇਹੋਸ਼ ਹੋ ਕੇ ਪਲੰਘ ਤੇ ਡਿੱਗ ਪਿਆ ਕੰਪੋਜ਼ ਉਸਦੇ ਹੱਥੋਂ ਛੁੱਟ ਕੇ ਭੁੰਜੇ ਜਾ ਡਿੱਗੀ ਸੀ ।
ਸਾਨੂੰ ਉਹਨੂੰ ਸੰਭਾਲਣ ਲਈ ਹੱਥਾਂ ਪੈਰਾਂ ਦੀ ਪੈ ਗਈ...

ਉਸ ਦਾ ਰੱਬ/29