ਪੰਨਾ:ਉਸਦਾ ਰੱਬ.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਸ ਦੇ ਦਿਲ 'ਚ ਇਕ ਦਮ ਖੁਸ਼ੀ ਦੀ ਲਹਿਰ ਜਿਹੀ ਦੌੜ ਗਈ ਕਿ ਉਹ ਅਜੇ ਵੀ ਅਫਸਰ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ । ਉਸਨੇ ਕੁਲੀਗ ਕੋਲੋਂ ਸਾਰਾ ਹੀ ਕੰਮ ਲੈ ਲੈਣ ਬਾਰੇ ਸੋਚਿਆ । ਉਸਦਾ ਖਿਆਲ ਸੀ ਕਿ ਉਹ ਅਫਸਰ ਨੂੰ ਹੈਰਾਨ ਹੀ ਕਰ ਦੇਵੇਗਾ ਜਦੋਂ ਉਹ ਉਸਦਾ ਦਿੱਤਾ ਕੰਮ ਆਪ ਲੈ ਕੇ ਜਾਵੇਗਾ | ਉਹ ਕੁਲੀਗ ਨਾਲ ਨਾਲ ਕੋਈ ਵੀ ਗੱਲ ਨਾ ਕਰ ਸਕਿਆ । ਸਿਰਫ ਆਪਣੀਆਂ ਸੋਚਾਂ ਨਾਲ ਭਿੜਦਾ ਰਿਹਾ |
“ਤੂੰ ਤਾਂ ਸਵੇਰ ਦਾ ਨੀਲਮ ਨਾਲ ਫਿਰਦਾ ਰਿਹਾ ਹੋਏਗਾ ?" ਕੁਲੀਗ ਨੇ ਵੀ ਉਸ ਤੇ ਸ਼ੱਕ ਕਰਕੇ ਜਿਵੇਂ ਉਸ ਨੂੰ ਕਤਲ ਕਰ ਦਿੱਤਾ । ਉਹ ਹੈਰਾਨ ਹੀ ਹੋਇਆ ਪਿਆ ਸੀ ਕਿ ਆਖ਼ਰ ਉਸਨੂੰ ਸਭ ਇਹੋ ਜਿਹਾ ਬਦਚਲਣ ਹੀ ਕਿਉਂ ਕਿਆਸੀਂ ਜਾ ਰਹੇ ਹਨ । ਉਸਦਾ ਦਿਲ ਕੀਤਾ ਕਿ ਉਸਦੀਆਂ ਅੰਦਰ ਨੂੰ ਧਸੀਆਂ ਹੋਈਆਂ ਗਲ੍ਹਾ ਹੋਰ ਅੰਦਰ ਨੂੰ ਕਰ ਦੇਵੇ ਪਰ ਉਹ ਗੁਸੇ ਨੂੰ ਅੰਦਰੇ ਅੰਦਰ ਪੀ ਗਿਆ । ਜੇ ਕੋਈ ਕੁੜੀ ਮੁੰਡੇ ਨਾਲ ਗੱਲ ਕਰ ਲਵੇ ਤਾਂ ਸਭ ਦੇ ਦਿਮਾਗ ਇਹੋ ਸੋਚਦੇ ਹਨ ਕਿ ਇਸਨੇ ਜ਼ਰੂਰ ਬਦਇਖਲਾਕੀ ਦੀ ਹੀ ਗੱਲ ਕਰਨੀ ਹੈ ।
ਜੋ ਮੈਂ ਨੀਲਮ ਬਾਰੇ ਗੱਲ ਕਰਨ ਲੱਗ ਪਿਆ ਤਾਂ ਗੱਲ ਵਧ ਜਾਏਗੀ । ਬਸ ਇਤਨਾ ਹੀ ਸਮਝੋ ਕਿ ਨੀਲਮ ਸ਼ਰੀਫ ਕੁੜੀ ਹੈ ਅਤੇ ਉਸ ਨੂੰ ਉਹ ਐਵੇਂ ਬਦਨਾਮ ਕਰ ਰਿਹਾ ਸੀ |
ਉਹ ਅਜੇ ਉਸ ਕੋਲੋਂ ਕੰਮ ਲੈ ਲੈਣ ਬਾਰੇ ਗੱਲ ਕਰਨ ਹੀ ਲੱਗਾ ਸੀ ਕਿ ਕੁਲੀਗ ਅੱਗੇ ਬੋਲ ਪਿਆ "ਅੱਜ ਰਵੀ ਨਾਲ ਸਿਨਮੇ ਹੀ ਪ੍ਰੋਗਰਾਮ ਸੀ...ਪਰ ..|" ਉਹ ਖੁਸ਼ੀ ਵਿੱਚ ਝੂਮ ਉਠਣ ਵਾਂਗ ਖੜ੍ਹਾ ਹੋ ਗਿਆ | ਉਸਦੀ ਖੁਸ਼ੀ ਉਪਰੋ ਉਪਰੋਂ ਹੀ ਸੀ । ਅੰਦਰ ਤਾਂ ਉਸਦੇ ਭਾਂਬੜ ਬਲ ਰਹੇ ਸਨ । ਆਪਣੀ ਮਾਂ ਲਈ ਦਵਾਈਆਂ ਦੇ ਪ੍ਰਬੰਧ ਵਾਸਤੇ ਉਹ ਪਲ ਪਲ ਮਰ ਰਿਹਾ ਸੀ, ਮਰ ਮਰ ਕੇ ਜੀਅ ਰਿਹਾ ਸੀ। ਉਸਨੇ ਸੋਚਿਆ ਜਿਵੇਂ ਉਸ ਕੰਮ ਵਿੱਚ ਉਸ ਦੀ ਬੇਬੇ ਦੀਆਂ ਦਵਾਈਆਂ ਲਿਪਟੀਆਂ ਹੋਣ । ਉਹ ਉਸ ਕੋਲੋਂ ਸਾਰਾ ਹੀ ਕੰਮ ਲੈ ਲੈਣਾ ਚਾਹ ਰਿਹਾ ਸੀ ਅਤੇ ਚਹੁੰਦਾ ਸੀ ਕਿ ਉਸਨੂੰ ਕਹੇ, ਕਿ ਰਵੀ ਨਾਲ ਐਸ਼ ਕਰੇ ।
ਉਸ ਨੇ ਕੁਲੀਗ ਕੋਲੋਂ ਸਾਰਾ ਕੰਮ ਲੈ ਕੇ ਉਸਨੂੰ ਵਿਦਾ ਕਰ ਦਿੱਤਾ। ਉਹ ਐਨਾ ਖੁਸ਼ ਹੋਇਆ ਜਿਵੇਂ ਉਸਨੂੰ ਪਰਚੀ ਤੇ ਲਿਖੀ ਦਵਾਈ ਮਿਲ ਗਈ ਹੋਵੇ । ਮੇਜ਼ ਤੇ ਲਿਖਿਆ ਪਿਆ ਅਸਤੀਫਾ ਉਸਨੂੰ ਫਜੂਲ ਫਜੂਲ ਲੱਗਾ | ਅਸਤੀਫਾ ਫਾੜ ਕੇ ਰੱਦੀ ਦੀ ਟੋਕਰੀ ਵਿੱਚ ਸੁੱਟ ਦਿੱਤਾ । ਉਸਨੇ ਸੋਚਿਆ ਕਿ ਉਠ ਕੇ ਅਫਸਰ ਨੂੰ ਦੱਸ ਆਵੇ ਕਿ ਉਸਨੇ ਉਸਦਾ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਇਸ ਗੱਲ ਦੌਰਾਨ ਉਹ ਡਾਕਟਰ ਲਈ ਸ਼ਿਫਾਰਸ਼ ਦਾ ਰੋਣਾ ਵੀ ਰੋ ਲੇਵੇਗਾ |
ਪਰ ਉਸਨੂੰ ਇਹ ਖਿਆਲ ਠੀਕ ਨਾ ਲੱਗਾ । ਹਸਪਤਾਲ ਜਾ ਕੇ ਬੇਬੇ ਨੂੰ ਵੇਖ ਆਉਣ ਲਈ ਉਸਦੇ ਪੈਰ ਉਖੜੇ ਪਰ ਉਸਨੂੰ ਬਿਨਾਂ ਦਵਾਈ ਦੇ ਉਥੇ ਜਾਣਾ ਠੀਕ ਨਾ

34/ਆਵਾਰਾਗਰਦ