ਪੰਨਾ:ਉਸਦਾ ਰੱਬ.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋ ਜਾਂਦੀ ਹੈ । ਪਰ ਉਹ ਕੁਝ ਬੋ ਹੀ ਨਾ ਸਕੀ । ਉਹ ਸੋਚ ਗਈ ਕਿ ਜੇ ਸਾਰੀ ਰਾਤ ਇਉਂ ਕੜ ਕੜ ਕਰਦਿਆਂ ਹੀ ਲੰਘਾ ਦਿੱਤੀ ਤਾਂ ਸਵੇਰੇ ਕੰਮ ਦੀ ਨਿਗਰਾਨੀ ਤੇ ਕੋਈ ਵੀ ਨਹੀਂ ਖੜ ਸਕੇਗਾ ।
ਮਿਸਤਰੀਆਂ ਮਜ਼ਦੂਰਾਂ ਦੀ ਰਗ ਰਗ ਤੋਂ ਉਹ ਵਾਕਫ ਹੋ ਚੁੱਕੀ ਸੀ । ਉਹ ਲੋੜੀਦੀ ਚੀਜ਼ ਉਦੋਂ ਹੀ ਮੰਗਦੇ ਹਨ ਜਦੋਂ ਚੀਜ਼ ਦੀ ਲੋੜ ਹੋਵੇ |
ਚੁਗਾਠ ਖੜ੍ਹੀ ਕਰਨ ਲੱਗੇ ਈ ਘੰਟਾ ਲਗਾ ਦਿੰਦੇ ਨੇ । ਮਜ਼ਦੂਰ ਨੂੰ ਚੁਗਾਠ ਫੜ ਕੇ ਖੜ੍ਹੇ ਹੋਣ ਨੂੰ ਕਹਿਣਗੇ “ਹਿੱਲੇ ਨਾ ਜਮਾਂ... ਟੁੱਟੇ ਹੱਥਾਂ ਨਾਲ ਨਾ ਫੜ... ਉਏ ਬਿੰਗੀ ਨਾ ਕਰਦੀ ....ਸਾਲਾ ਝਿਊਰ ਜਿਆ ਝਾਕਦਾ ਦੇਖ ਕਿਵੇਂ ਐਂ... ਮਾਲਕ ਨੇ ਤਾਂ ਮੈਨੂੰ ਘੇਰ ਲੈਣੇ .. ਮਾਲਕ ਨੂੰ ਬੁਲਾ ਉਏ ਕਾਲੂ ... ਮਖਾਂ ਜੀ... ਆਹ ਕੌਲੇ ਦੀ ਚਣਿਆਈ ਸਮਿੰਟ 'ਚ ਹੋਣੀ ਚਾਹੀਦੀ ਐ...ਬਾਕੀ ਜਿਮੇ ਹੁਕਮ ਹੋਵੇ ...|"
“ਤੁਸੀਂ ਕਾਰੀਗਰ ਓ । ਮੈਨੂੰ ਤਾਂ ਤੁਸੀਂ ਚੀਜ਼ ਲਿਆਉਣ ਨੂੰ ਕਹੋ ਜਿੰਨੀ ਚਾਹੀਦੀ ਐ । “ਸਵਾਦ ਆ ਗਿਆ ਗੱਲ ਦਾ ... ਲੈ ਐਂ ਕਰ ਉਏ ...ਐਥੇ ਇੱਕ ਬਾਂਸ ਖੜ੍ਹਾ ਕਰ ..ਉਏ ਹੁਏ .. ਮਾਲਕ ਨੂੰ ਬੁਲਾ...ਫੇਰ ਕਹਿਣਗੇ ਮਿਸਤਰੀ ਦਾ ਕਸੂਰ ਐ ... ਐ ਪਤਾ ਨ੍ਹੀ ਬਈ ਚੀਜ਼ ਨੂੰ ਪੂਰੀ...ਮਖਿਆਂ ਜੀ...ਔੜ ਫੱਸ ਨੀ ਲਿਆਂਦੇ ...ਫੇਰ ਨਾ ਕਹੋ ਬਈ ਚਗਾਠ ਹਿੱਲਗੀ ।"
ਮਾਲਕ ਨੂੰ ਹੋਲਡ ਫਾਸਟ ਲੈਣ ਭੇਜ ਕੇ ਕੰਮ ਬੰਦ ਕਰ ਕੇ ਬਹਿ ਜਾਣਗੇ । ਜਾਂ ਐਧਰ ਓਧਰ ਐਵੇਂ ਕਰਨੀ ਚਲਾਉਂਦੇ ਕੰਮ ਕਰਦੇ ਦਿਖੀ ਜਾਣ ਗੇ ।
ਜਿਹੜਾ ਕੰਮ ਦੇਰ ਨਾਲ ਹੋਣ ਵਾਲਾ ਹੋਵੇਗਾ, ਉਹਦੀ ਲੋੜ ਪੈਣ ਤੇ ਹੀ ਮਜ਼ਦੂਰ ਨੂੰ ਕਹਿਣਗੇ "ਭਾਈ ਪੈੜ ਨੀ ਬੰਨ੍ਹੀ ਜਾਂਦੀ..ਉਤੇ ਕੀ ਹਵਾ 'ਚ ਬਠਾ ਕੇ ਚਣਿਆਈ ਕਰਵਾਉਗੇ ?" ਅਤੇ ਫੇਰ ਮਜ਼ਦੂਰ ਬਾਂਸ ਨਾਲ ਬਾਂਬ ਜੋੜ ਕੇ ਕਹਿਣਗੇ ਰੱਸੀ ਲਾਉ । ਮਾਲਕ ਨੂੰ ਰੱਸੀ ਲੈਣ ਜਾ ਰਿਹਾ ਦੇਖ ਕਹਿਣਗੇ “ਮਾਲਕ ਦੀ ਸਾਲਾ ਬੋਂਗੈ ... ਬਈ ਤੈਥੋਂ ਗੌਰ ਕਰਕੇ ਸਾਰੀ ਚੀਜ ਇਕੇ ਵਾਰੀ ਨੀ ਲਿਆਂਦੀ ਜਾਂਦੀ ।"
ਉਹ ਮਿਸਤਰੀ ਦੀਆਂ ਢੂਲਾ ਬੰਨਦੇ ਸਮੇਂ ਕਿੰਨੀਆਂ ਈ ਗੱਲਾਂ ਯਾਦ ਕਰਦੀ ਰਹੀ । ਜਦੋਂ ਉਸਨੇ ਸ਼ਟਰਿੰਗ ਉਤੇ ਮਿੱਟੀ ਪੁਆ ਕੇ, ਕੱਟ ਕੇ ਇਕਸਾਰ ਕਰਵਾਈ ਸੀ । ਗਜ ਨਾਲ ਛੋਟੀਆਂ ਮੋਟੀਆਂ ਡਲੀਆਂ ਹੂਝ ਕੇ ਪਰਾਂ ਸੁਟਵਾ ਦਿੱਤੀਆਂ । ਮਾਲਕ ਜਾਂ ਮਾਲਕਣ ਤੇ ਪ੍ਰਭਾਵ ਛੱਡਣ ਲਈ ਵੱਡੇ ਆਦਮੀ ਦਾ ਨਾਂ ਲੈ ਕੇ ਗੱਲ ਕਰਦਾ ।
“ਮੈਂ ਭਾਈ ਜਦ ਡੀ. ਸੀ. ਦੀ ਕੋਠੀ ਦਾ ਲੈਟਰ ਪੈਣ ਲਗਿਆ ਉਹਨੂੰ ਦਸਿਆ ਬਈ ਭਾਈ ਬੜਾ ਹੋਮੇਗਾ ਆਪਦੇ ਪਟਕਾਰਖਾਨੇ 'ਚ ਹੋਮੇਗਾ... ਐਥੇ ਕਈ ਘਰਾਲੇ ਨੇ ਪੈਣੀ ਚਾਹੀਦੀ ।
ਉਹਨੇ ਨਾ ਕਰੀ ਪ੍ਰਬਾਹ । ਮੈਨੂੰ ਟਿੱਚ ਈ ਜਾਣਿਆ । ਮੈਂ ਬੀ ਕਿਹਾ ਬਈ ਸਾਲਿਆ ਚਾਲੀ ਸਾਲ ਹੋਗੇ ਚਿੱਤੜ ਰਗੜਾਉਦੇ ਨੂੰ ਤੂੰ ਬੀ ਕੀ ਜਾਣੇਗਾ । ਐਮੇ ਜਿਮੇ ਜਦ ਹੁੰਦੀ

50/ਉਸ ਦਾ ਰੱਬ