ਪੰਨਾ:ਉਸਦਾ ਰੱਬ.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੀ ਮਤਰਾਲ ਜੀ । ਮੈਂ ਜਦ ਆਕੇ ਦੇਖਿਆ ਬਈ ਕਰੀਏ ਸ਼ੁਰੂ ...ਓਥੇ ਪਏ ਪਏ ਟੋਏ ...ਮੈਂ ਮਾਰਿਆ ਜੇ ਲਲਕਾਰਾ ਮਜ਼ਦੂਰਾਂ ਨੂੰ ਓਮੇ ਜਿਮੇ ਲੈਂਟਰ ਪਾ ਕੇ ਆਥਣੇ ਘਰੇ ਜਾ ਬੜੇ | ਜਦ ਖੁਲ੍ਹਿਆ ਢੂਲਾ ਡੀ. ਸੀ. ਦੇਖੇ ...ਕਿਤੋਂ ਇੱਟ ਉਪਰ ਨੂੰ ਹੋਈ ਬੀ ... ਕਿਤੋਂ ਮਸਾਲਾ ਹੇਠਾਂ ਨੂੰ ਆਇਆ ਬਾ...। ਮੈਨੂੰ ਕਹੇ ਆਹ ਕੀ ਬਈ । .
ਮੈਂ ਕਿਹਾ ਬਾਹ...ਰਿਹਾ ਨਾ ਡੀਸੀ ਦਾ ਡੀਸੀ ਏ । ਭਾਈ ਪਲਸਤਰ ਨੀਂ ਕਰੌਣਾ ? ਨਾਲੇ ਜਹੀ ਜੀ ਚੀਜ਼ ਉਹਾ ਜਾ ਕੰਮ...ਇੱਟਾਂ ਦੇਖੀਆਂ ਨੇ ਟੁੱਟੇ ਹੱਥਾਂ ਨਾਲ ਪੱਥੀਆਂ ਬਿਆਂ ਮੈਥੋਂ ਤਾਂ ਬੜੇ ਬੜੇ ਇੰਜਨੀਰ ਪੁਛ ਪੁਛ ਕੰਮ ਕਰਦੇ ਨੇ । ਉਹ ਤਾਂ ਕਰ ਗਿਆ ਚੁੱਪ । ਆਪਾਂ ਨੇ ਬੋਰੀਆਂ ਚਾਲੀ ਲਾ ਤੀਆਂ ਪਲਸਤਰ ’ਚ ।
ਕਹਿੰਦਾ ਮਿਸਤਰੀ ਐਨਾ ਸਮਿੰਟ ਲਾਤਾ । ਮੈਂ ਕਿਹਾ ਭਾਈ ਪਲਸਤਰ ਇਹਾ ਜਾ ਕਰਿਐ ...ਬਈ ਮੁੜ ਕੇ ਸਾਰੀ ਉਮਰ ਨੀ ਹੱਥ ਲੌਣਾ ਪੈਣਾ । ਲੋਕਾਂ ਮਾਂਗੋ ਨੀਂ ਪੋਚਾ ਜਾ ਮਾਰਿਆ...ਪਾਸੇ । ਆਪਾਂ ਤਾਂ ਘਰ ਦਾ ਜਾਣ ਕੇ ਕੰਮ ਕਰਦੇ ਆਂ... ਅਗਲਾ ਫੇਰ ਗਹਾਂ ਬੀ ਦੱਸ ਪੈਂਦੈ ।
ਉਹ ਗੱਲ ਐ ਭਾਈ ਜੇ ਤਾਂ ਸਮਿੰਟ ਖਪੋਣੈ ਅੰਨ੍ਹੇ ਬਾਹ...ਫੇਰ ਤਾਂ ਤੁਸੀਂ ਦੇਖ ਲਿਉ ... ਨਹੀ ਘਰਾਲ ਨ੍ਹੀ ਪੈਣੀ ਚਾਹੀਦੀ ।
ਉਸਦੀ ਲੰਬੀ ਵਾਰਤਾ ਨਾਲ ਸੁਣਾਈ ਗੱਲ ਉਸ ਦੇ ਦਿਮਾਗ ਤੇ ਅਸਰ ਕਰੀਂ ਬੈਠੀ ਸੀ । ਉਸ ਨੂੰ ਤਾਂ ਹਰ ਖਰਚੇ ਨੇ ਤੰਗ ਕੀਤਾ ਹੋਇਆ ਸੀ । ਬਿਜਲੀ ਵਾਲਾ, ਲਕੜੀ ਵਾਲਾ, ਸਰੀਆ ਮੋੜਨ ਵਾਲਾ, ਸੈਨੀਟਰੀ ਵਾਲਾ, ਪਾਣੀ ਵਾਲਾ...ਸਭ ਦੇ ਸਭ ਉਸ ਤੋਂ ਪਹਿਲਾਂ ਹੀ ਪੈਸੇ ਮੰਗਣ ਲਗ ਜਾਂਦੇ । ਜਿਵੇਂ ਉਹਨਾਂ ਨੂੰ ਇਤਬਾਰ ਹੀ ਨਾ ਹੋਵੇ ।
ਕੋਈ ਕਹਿੰਦਾ ਮੈਂ ਵਿਆਹ ਤੇ ਜਾਣੈ, ਕੋਈ ਕਹਿੰਦਾ ਮੈਂ ਮੁਕਲਾਵਾ ਤੋਰਨੈ ... ਕੋਈ ਕਹਿੰਦਾ ਸਾਡੇ ਤਾਂ ਜੀ ਆਟਾ ਆਊ ਤਾਂ ਰੋਟੀ ਪੱਕੂ, ਕੋਈ ਕਹਿੰਦਾ ਸਾਡੇ ਪ੍ਰਹੁਣੇ ਆਏ ਵੇਆ... ਕੋਈ ਕਹਿੰਦਾ ਕੁੜੀ ਦੇਖਣ ਔਣੈ । ਸਭ ਆਪੋ ਆਪਣੀਆਂ ਮਜਬੂਰੀਆਂ ਲਈ ਖੜ੍ਹੇ ਹੁੰਦੇ ।
ਜੇ ਉਹ ਆਪਣੀ ਮਜ਼ਬੂਰੀ ਦਸਦਾ ਤਾਂ ਉਹਨੂੰ ਕਹਿੰਦੇ ਲੈ ਖਾਂਦੇ ਪੀਂਦੇ ਘਰ ਦੀ ਧੀ ਐ... ਭਾਈ...ਬਬੇਰਾ ਸਿਊਨੇ 'ਚ ਲਪੇਟ ਕੇ ਭੇਜੀ ਵੀਐ .. ਕੋਈ ਅੰਤ ਐ ... ਹਰ ਸਾਨੂੰ ਸਭ ਖਬਰ ਐ |
ਬਿਜਲੀ ਦੀ ਕੜਕ, ਬੱਦਲਾਂ ਦੀ ਗੜਗੜਾਹਟ ਅਤੇ ਵਾਛੜ ਤੇਜ਼ ਹੋ ਜਾਣ ਤੇ ਉਹਦੇ ਹੱਥ ਮੱਲੋ ਮੱਲੀ ਜੁੜ ਗਏ । ਸ਼ਾਇਦ ਉਸਨੇ ਜ਼ਿੰਦਗੀ 'ਚ ਪਹਿਲੀ ਵਾਰ ਰੱਬ ਦਾ ਨਾਂ ਮੂੰਹੋਂ ਬਾਹਰ ਕਢਿਆ ਸੀ । ਉਸਨੇ ਸਾਰੇ ਦੇਵੀ ਦੇਵਤਿਆਂ ਨੂੰ ਧਿਆਇਆ...|
“ਹੇ ਲਾਲਾਂ ਆਲੇ ਪੀਰ...ਤੇਰੀ ਚੂਰੀ ਕੁੱਟ ਕੇ ਬੰਡੂ...ਹੇ ਖੁਆਜੇ ਖਿਦਰ ... ਅੱਜ ਕੀ ਰਾਤ ਟਪਾਇਦੇ... ਤੇਰਾ ਦਲੀਆਂ ਕਰੂੰ ... ਹੇ ਗੂਗੇ ਜਾਹਰ ਪੀਰ ...ਹੇ ਕਾਲੀ ਮਾਤਾ...ਹੇ ਗੋਰੀ ਮਾਈ...ਹੇ ਮਨਸਾ ਦੇਵੀ... ਹੇ ਪਹਾੜ ਆਲੀ... ਹੇ ਲਾਟਾਂ ਆਲੀ... ਹੇ ਕਲਗੀਆਂ ਆਲੇ ...|" ਉਸਨੂੰ ਕਮਲਿਆਂ ਵਾਂਗ਼ ਹੱਥ ਜੋੜੀ ਸੁਖਾਂ ਸੁਖਦੇ

ਉਸ ਦਾ ਰੱਬ/51