ਪੰਨਾ:ਉਸਦਾ ਰੱਬ.pdf/59

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਿਓ ..ਫੌਜ ਮੇਂ ਮੇਰਾ ਲੜਕਾ ਯੇ ਧੰਦਾ ਕਰੈ ...ਅਉਰ ਲੜਕੀ ਸਾਰੇ ਮਲਿਟਰੀ ਹਸਪਤਾਲ ਕਾ ਕਾਮ ਚਲਾਵੈ ।" ਆਪਣੀ ਗੱਲ ਛੱਡ ਕੇ ਮੁੰਡੇ ਕੁੜੀ ਦੇ ਗੀਤ ਗਾਉਂਦੀ ਸੁਣ ਕੁੜੀ ਮੁਸਕੜੀਏ ਹੱਸ ਕੇ ਲੰਘ ਗਈ । '
ਤੁਰੀ ਜਾਂਦੀ ਕੁੜੀ ਨੂੰ ਦੇਖਦੀ ਨੇ ਬੁੜਬੁੜ ਕੀਤੀ "ਕਰੀਜ਼ ਕਾ ਬਹਾਨਾ ... ਯੇ ਨ੍ਹੀ ਕਹਿਤੀ ਕਿ ਪਈਸੇ ਖਤਮ ਹੋ ਜਾਵੈਂ... ਕਹਾਂ ਸੇ ਪ੍ਰੇਸ ਕਰਾਵੈਂ |" ਕੁੜੀ ਦੂਰ ਚਲੀ ਗਈ ਵੇਖ ਉਹਨੇ ਅਲੇ ਦੁਆਲੇ ਦੇਖਿਆ । ਕਿਸੇ ਹੋਰ ਨੂੰ ਸੁਨਾਉਣ ਦੇ ਲਹਿਜੇ 'ਚ ਬੋਲੀ 'ਉਧਾਰ ਕਰ ਲੇਂ...ਮੈਂ ਕਿਆ ਜੁਆਬ ਦੇਤੀ ਊਂ |"
ਉਧਾਰ ਦੀ ਪ੍ਰੈਸ ਕਰਾਉਣ ਵਾਲਿਆਂ ਤੋਂ ਪੈਸੇ ਲੈਣ ਦਾ ਉਹਦਾ ਆਪਣਾ ਹੀ ਢੰਗ ਸੀ । ਆਪਣੇ ਉਧਾਰ ਦੇ ਗਾਹਕ ਨੂੰ ਕਿਸੇ ’ਚ ਨੂੰ ਸੁਣਾ ਕੇ ਕਹਿੰਦੀ 'ਅਬ ਦੇਖ ਲੀਓ ਬੀਬੀ ਜੀ... ਵੋ ਡਾਗਦਾਰਨੀ ਪਹਿਲੇ ਤੋ ਰੋਅਬ ਜਮਾਵੈ ... ਜਲਦੀ ਜਲਦੀ ਕਪੜੇ ਮਾਂਗੈ ... ਅਉਰ ਪਈਸਾ ਅਬ ਤਕ ਨਈ ਦੀਆ ।" ਬੀਬੀ ਜੀ ਆਪਣੇ ਬਣਦੇ ਪੈਸੇ ਫੜਾਉਂਦੀ ਤਾਂ ਉਹ ਕਹਿੰਦੀ "ਕਮਾਲ ਕਰਤੀ ਐਂ ਬੀਬੀ ਜੀ ਆਪ ਤੋ .. ਅਪ ਕੋ ਮੈਨੇ ਕਬ ਕਹਾ... ਮੈਨੇ ਤੋਂ ਉਸ ਡਾਗਦਾਰਨੀ ਕੇ ਬਾਰ ਮੇਂ ਕਹਾ । ਆਪ ਕੇ ਪੈਸੇ ਤੋਂ ਘਰ ਕੇ ਪੈਸੇ ਹੂਏ ... ਬੀਬੀ ਜੀ । ਯੇ ਤੋ ਦੇਖ ਲੀਓ ਜਿਸਕੇ ਪਾਸ ਪਈਸਾ ਜਿਆਦਾ ਹੋਵੈ ਵਈ ਪਈਸਾ ਦੇਨੇ ਮੇ ਏੜ ਚੇੜ ਕਰੈ ।,'
ਕਪੜੇ ਉਸ ਕੋਲ ਕਦੇ ਕਦੇ ਤਾਂ ਐਨੇ ਆ ਹੋ ਜਾਂਦੇ ਕਿ ਉਸਨੂੰ ਕੰਨ ਖੁਰਕਣ ਦੀ ਵਿਹਲ ਨਾ ਮਿਲਦੀ । ਸਾਰੇ ਕਪੜੇ ਪ੍ਰੈਸ ਕਰਕੇ ਮੇਜ਼ 'ਤੇ ਚਿਣ ਲੈਦੀ । ਕਪੜੇ ਗਿਣਕੇ ਉਂਗਲਾਂ ਤੇ ਹਿਸਾਬ ਕਿਤ ਬ ਜਿਆ ਕਰਦੀ । ਪਲ ਛਿਣ ਕੁ ਲਈ ਉਹਦੇ ਚਿਹਰੇ ਉਕਰੀਆਂ ਲੀਕਾਂ ਦਾ ਨਕਸ਼ਾ ਹੋਰ ਉਭਰ ਆਉਂਦਾ । ਉਹ ਕੱਠੀ ਜਿਹੀ ਹੋ ਕੇ ਬੈਠ ਜਾਂਦੀ । ਜਿਵੇਂ ਉਸਨੂੰ ਡਰ ਹੋਵੇ ਕਿ ਜੇ ਖੁਲ੍ਹ ਕੇ ਬੈਠੀ ਤਾਂ ਘਸ ਗਿਆ ਬਲਾਊਜ਼ ਹੀ ਕਿਧਰੇ ਤਾਰ ਤਾਰ ਨਾ ਹੋ ਜਾਵੇ । ਉਹ ਚੁਫੇਰੇ ਨਜ਼ਰ ਫੇਰਦੀ । ਲੰਬਾ ਹਉਕਾ ਭਰ ਕੇ ਪ੍ਰਸ਼ਨ ਚਿੰਨ੍ਹ ਦੀ ਦਿਸ਼ਾ ਵਿੱਚ ਹੱਥ ਘੁਮਾਉਂਦੀ ਜਿਵੇਂ ਆਪਣੇ ਰੱਬ ਦੀ ਰਜ਼ਾ ਨੂੰ ਮੰਨ ਰਹੀ ਹੋਵੇ । ਕੀ ਪਤੈ ਇਉਂ ਹੀ ਸੋਚ ਰਹੀ ਹੋਵੇ ਕਿ ਐਨੇ ਕੁ ਪੈਸਿਆਂ ਨਾਲ ਕਿਵੇਂ ਗੁਜ਼ਾਰਾ ਕਰੇਗੀ । ਹੋ ਸਕਦੇ ਇਉਂ ਹੀ ਕਹਿ ਰਹੀ ਹੋਵੇ, ਚਲ ਦੇਖੀ ਜਾਉ |'
ਉਹ ਉਠ ਕੇ ਹੋ ਖੜ੍ਹੀ ਰਾਈ । ਸ਼ਾਇਦ ਉਸ ਨੂੰ ਚਾਹ ਦੀ ਤਲਬ ਮਹਿਸੂਸ ਹੋਈ ਹੋਏਗੀ । ਪਰ ਉਹ ਖੜ੍ਹੀ ਧੋਬੀ ਵੱਲ ਹੀ ਦੇਖਦੀ ਰਹੀ । ਟੀਨ ਦੇ ਡੱਬੇ ਵਿੱਚ ਉਹ ਪਾਣੀ ਲੈਣ ਚਲੀ ਗਈ । ਆਈ ਤਾਂ ਉਸ ਨੇ ਝੋਲੇ ਵਿੱਚ ਹੱਥ ਮਾਰਿਆ | ਪਾਣੀ 'ਚ ਪੱਤੀ ਪਾਈ, ਚੀਨੀ ਪਾਉਣ ਲੱਗੀ ਤਾਂ ਲਫਾਫੇ 'ਚੋਂ ਹੱਥ ਮੋੜ ਲਿਆ । ਚਾਰੇ ਪਾਸੇ ਨਜ਼ਰ ਘੁਮਾ ਕੇ ਦੇਖਿਆ | ਸ਼ਾਇਦ ਕਿਸੇ ਨੂੰ ਕੁਝ ਕਹਿਣਾ ਚਹੁੰਦੀ ਹੋਵੇ । ਕੋਲ ਦੀ ਤੁਰੀ ਜਾਂਦੀ ਤੀਵੀਂ ਵੱਲ ਮੂੰਹ ਕਰਕੇ ਕਹਿੰਦੀ “ਆਜ ਆਤੇ ਬਕਤੇ ਦਸ ਰੁਪਏ ਕਿਲੋਂ ਲਾਈ ... ਸਾਮ ਕੋ ਪਤਾ ਨਈਂ ਕਿਆ ਭਾਉ ਬਨ ਜਾਏ |" ਹੋਰ ਪਤਾ ਨਹੀਂ ਉਹਨੇ ਕਿਹੜੀ ਕਿਹੜੀ ਚੀਜ਼ ਦੇ ਭਾਅ ਗਿਣਾਉਣੇ ਸਨ ਜੇ ਉਹ ਨੀਵੀਂ ਪਾ ਕੇ ਅੱਗੇ ਨਾ ਲੰਘ ਜਾਂਦੀ ।

ਉਸ ਦਾ ਰੱਬ/57