ਪੰਨਾ:ਉਸਦਾ ਰੱਬ.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਹ ਆਲੇ ਦੁਆਲੇ ਨਜ਼ਰ ਘੁਮਾਉਂਦੀ। ਸ਼ਾਇਦ ਕਿਸੇ ਵਿਹਲੀ ਤੀਵੀਂ ਨੂੰ ਦੇਖਦੀ। ਉਹ ਚਾਹੁੰਦੀ ਕਿ ਕੋਈ ਉਸ ਕੋਲ ਆ ਕੇ ਬੈਠ ਜਾਵੇ ਤੇ ਉਹ ਸਾਰਾ ਕੁਝ ਦੱਸ ਕੇ ਆਪਣਾ ਮਨ ਹੌਲਾ ਕਰ ਲਵੇ। ਪਰ ਉਸ ਨੂੰ ਲਗਦਾ ਜਿਵੇਂ ਉਸਦਾ ਹਾਲ ਕੋਈ ਨਹੀਂ ਸੁਣੇਗਾ। "ਲਾਇ ਕੈ ਦੁਸਮਨ ਸਾਮਨੇ ਖੜਾ ਕਰ ਦੀਆ" ਕਿਸੇ ਕਪੜੇ ਦੇਣ ਆਏ ਨੂੰ ਉਹਨੇ ਜ਼ਬਰਦਸਤੀ ਸੁਣਾਉਣ ਦੀ ਕੋਸ਼ਿਸ਼ ਕੀਤੀ। ਪਰ ਉਹ ਤਾਂ ਉਹਨੂੰ ਛੇਤੀ ਪ੍ਰੈਸ ਕਰਕੇ ਦੇ ਦੇਣ ਨੂੰ ਕਹਿ ਕੇ ਕਾਹਲੀ ਨਾਲ ਚਲਾ ਗਿਆ।
ਕੋਈ ਸੁਨਤਾ ਈ ਨਈ ਐਂ ਸਬੀ ਕੇ ਪੈਰੋਂ ਮੇਂ ਆਗ ਲਗ ਹੈ ਕਿਆ...?" ਕੋਈ ਤੀਵੀਂ ਕੋਲੋਂ ਦੀ ਲੰਘ ਜਾਂਦੀ ਅੱਗ ਦਾ ਜ਼ਿਕਰ ਸੁਣ ਕੇ ਦਹਿਲ ਜਿਹੀ ਗਈ। ਉਹਨੂੰ ਪੁੱਛ ਬੈਠੀ "ਕੀਹਦੇ ਲੱਗ ਗੀ ਬੇਬੇ ਅੱਗ?" ਉਸਨੂੰ ਜਿਵੇਂ ਮੌਕਾ ਮਿਲ ਗਿਆ | ਉਹਨੇ ਬਜਾਏ ਸ਼ੁਰੂ ਤੋਂ ਸਮਝਾ ਕੇ ਗੱਲ ਸ਼ੁਰੂ ਕਰਨ ਦੇ ਅਧ ਵਿਚਕਾਰੋਂ ਹੀ ਗੱਲ ਸ਼ੁਰੂ ਕੀਤੀ। "ਦੇਖੋ ਬੱਚੇ ਕੇ ਕਪੜੇ ਤੋਂ ਮੁਫਤੀ ਮੇ ਕਰਵਾਵੇਂ ਅਉਰ ਅਪਨੇ ਕਪੜੇ ਦੇਸ ਪੈਸੇ ਕਮ ਮੇ ਕਰਵਾਵੈ |.. ਚਲੋ ਪ੍ਰੈਸ ਤੇ ਕਰਵਾਵੈ ਸੋ ਕਰਵਾਵੈ ਲਾਈ ਬੀ ਮੁਝੇ ਈ ਕਹੈਂ ਕਿ ਯੇ ਕਾਮ ਬੀ ਮੇਰਾ ਈ ਹੋਵੇ।" ਉਹਨੇ ਬੋਲੀ ਜਾਣਾ ਸੀ ਜੇ ਉਹ ਇਹ ਸਪੱਸ਼ਟ ਨਾ ਕਰਵਾਉਂਦੀ ਕਿ ਆਖਰ ਗੱਲ ਕੀਹਦੀ ਕਰ ਰਹੀ ਹੈ | "ਅਰੇ ਯਈ ਬੰਕ ਵਾਲੇ।" ਉਸ ਤੀਵੀਂ ਨੂੰ ਜਾਂ ਤਾਂ ਬੁੜੀ ਨਾਲ ਹਮਦਰਦੀ ਹੋਈ ਹੋਏਗੀ ਜਾਂ ਬੈਂਕ ਵਾਲਿਆਂ ਨਾਲ ਪੁਰਾਣਾ ਮੱਤ ਭੇਦ ਹੋਏਗਾ। ਇਕ ਦਮ ਉਹਦੀਆਂ ਵੀ ਗਾਹਲਾਂ ਸ਼ੁਰੂ ਹੋ ਗਈਆਂ। "ਫੋਟ... ਫਿਟੇ ਮੂੰਹ... ਨਾ ਜਾਨ ਨਿਕਲਦੀਐ ਟੁੱਟ ਪੈਣਿਆਂ ਦੀ...ਸਿਉਨੇ ਦੇ ਬਣੇ ਬੈਠੇ ਨੇ ਮਹਿਲ ਬਰਗੀ ਕੋਠੀ ਐ ...ਮਾਲਕ ਤੀਮੀ ਕਮਾਂਦੇ ਨੇ... ਜਮਾਈ ... ਨੀਤ ਫਿਟੀ ਪਈ ਐ... ਰੱਬ ਬੀ ਅਹੇ ਜੇ ਨੂੰ ਈ ਦੰਦੈ ... ਉਹ ਦਿਨ ਇਹ ਭੁੱਲਗੇ ਜਦ ਬਾਪ ਇਹਨਾਂ ਦਾ ਆਰੀ ਬਹੋਲਾ ਚੱਕੀ ਮੰਜੇ ਪੀਹੜੀਆਂ ਠੋਕਦਾ ਫਿਰਦਾ ਹੁੰਦਾ। ਪੈਸੇ ਨੂੰ ਬਿਰ ਬਿਰ ਕਰਦੇ ਫਿਰਦੇ ਹੁੰਦੇ। ਅੱਜ ਡੂਢ ਆਨੇ ਦੀ ਨੌਕਰੀ ਮਿਲਗੀ ਕਮਾਉ ਤੀਮੀ ਮਿਲਗਾ ... ਸਰਦਾਰ ਏ ਬਣਗੇ ... 'ਸਮਾਨ ਨੂੰ ਟਾਕੀ ਲਾਉਣ ਲਗ ਗੇ ... ਲੈ ਦੱਸ ਗਰੀਬ ਦੇ ਢਿੱਡ ਤੇ ਲੱਤ ਮਾਰਦਿਆਂ ਦੇ ਕੀੜੇ ਨੀ ਪੈਣਗੇ।" ਉਹ ਇਉਂ ਹੀ ਬਲਦੀ ਚਲਾ ਗਈ।
ਉਸ ਨਾਲ ਗੱਲ ਕਰਕੇ ਉਸਨੂੰ ਸ਼ਾਇਦ ਹੌਸਲਾ ਮਿਲ ਗਿਆ। ਮਨ ਵਿੱਚ ਪਸਰੇ ਹਰੁਖ ਨੂੰ ਸਮੇਟਦੀ ਉਹ ਧੋਬੀ ਨੂੰ ਕਹਿਣ ਲੱਗੀ "ਦੇਖੋ ... ਤੁਮਹੇ ਮੇਰੇ ਅੱਡੇ ਪੇ ਠਹਿਰਨੇ ਕੀ ਜ਼ਰੂਰਤ ਨਈ ਐ |'ਘਸ ਚੁੱਕੀ ਧੋਤੀ ਨਾਲ ਅੱਖਾਂ ਪੂੰਝ ਕੇ ਉਹ ਬਿਨਾਂ ਪਲਕ ਝਪਕਦਿਆ ਧੋਬੀ ਵੱਲ ਵੇਖੀ ਜਾ ਰਹੀ ਸੀ। ਧੋਬੀ ਕੰਮ ਕਰਦਾ ਜਾ ਰਿਹਾ ਸੀ। ਜ਼ਰਾ ਕੁ ਹੱਥ ਵਿਹਲਾ ਹੋਣ ਤੇ ਉਸ ਇੰਨਾ ਕੁ ਹੀ ਕਿਹਾ ਸੀ "ਤੂੰ ਆਪਣਾ ਕੰਮ ਕਰੀਂ ਜਾਹ ... ਮੈਨੂੰ ਆਪਣਾ ਕੰਮ ਕਰਨ ਦੇਹ।" ਉਹ ਫੇਰ ਅੱਗੇ ਭੁਬੂਕੀ ਜਿਹੀ ਹੋ ਕੋਠੀ ਅੰਦਰ ਚਲੀ ਗਈ।


ਕੋਠੀ ਅੰਦਰੋਂ ਬੜੀ ਛੇਤੀ ਨਿਕਲ ਆਈ। ਸ਼ਾਇਦ ਅੰਦਰ ਕੋਈ ਨਹੀਂ ਸੀ। ਜਾਂ ਸ਼ਾਇਦ ਅਧ ਵਿਚਕਾਰੋਂ ਹੀ ਸ਼ਰਨ ਸਿੰਘ ਨੂੰ ਮਿਲਣ ਦਾ ਖਿਆਲ ਬਦਲ ਗਿਆ ਹੋਵੇ। ਸ਼ਾਇਦ ਉਹਨੇ ਹਰ ਮੁਸੀਬਤ ਨਾਲ ਮੱਥਾ ਡਾਹ ਲੈਣ ਦਾ ਮਨ ਬਣਾ ਲਿਆ ਸੀ। "ਤੂ

58/ਉਖੜੇ ਹੋਏ