ਪੰਨਾ:ਉਸਦਾ ਰੱਬ.pdf/64

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਪਸ਼

ਚਾਚੀ ਵਰਿੰਦਰ ਨੂੰ ਬੁਲਾਉਣ ਆਈ ਸੀ। ਚਾਚਾ ਹਸਪਤਾਲ ਦਾਖਲ ਸੀ। ਵਰਿੰਦਰ ਦੇ ਚਿਹਰੇ ਤੇ ਖਿੱਚੀ ਖ਼ੁਸ਼ੀ ਦੀ ਲੀਕ ਜਿਹੀ ਮਿਟ ਹੀ ਗਈ। ਵਰ੍ਹਦੀ ਧੁੱਪ 'ਚ ... ਆਈ ਚਾਚੀ ਲਈ ਪਾਣੀ ਲੈਣ ਵਰਿੰਦਰ ਪੰਪ ਤੇ ਚਲਾ ਗਿਆ।
ਕੁਝ ਦੇਰ ਪੰਪ ਗੇੜ ਕੇ ਹੱਥ ਤੇ ਪਾਣੀ ਸੁੱਟ ਕੇ ਵੇਖਿਆ, ਪਾਣੀ ਠੰਢਾ ਨਿਕਲਣ ਲੱਗਾ ਤਾਂ ਗਲਾਸ ਭਰਕੇ ਚਾਚੀ ਨੂੰ ਫੜਾਉਂਦਿਆਂ ਉਹ ਕਦੇ ਬਾਹਰ ਕੁਝ ਵੇਖਣ ਲੱਗ ਪੈਂਦਾ ਅਤੇ ਕਦੇ ਚਾਚੀ ਵੱਲ।
ਕਦੇ ਵਰਿੰਦਰ ਨੂੰ ਸ਼ੱਕ ਹੁੰਦਾ ਜਿਵੇਂ ਉਸਨੂੰ ਹਸਪਤਾਲ ਬੁਲਾਇਆ ਹੀ ਨਾ ਹੋਵੇ। ਚਾਚੀ ਦਾ ਪ੍ਰੈਸ ਕੀਤਾ ਸੂਟ, ਝਮ ਝਮ ਕਰਦੀ ਮੋਤੀਆ ਚੁੰਨੀ ਨਵੀਂ ਨਕੋਰ ਬਾਟਾ ਦੀ ਫਲੈਟ ਚੱਪਲ ਉਸਦੇ ਹਸਪਤਾਲੇ ਆਉਣ ਦਾ ਸੰਕੇਤ ਨਹੀਂ ਸੀ। ਪਰ ਸ਼ਾਇਦ ਉਹ ਚਾਚੀ ਦੀ ਤੁਲਨਾ ਆਪਣੇ ਆਪ ਨਾਲ ਕਰ ਰਿਹਾ ਸੀ। ਉਸਦੇ ਤਾਂ ਹਸਪਤਾਲ ਦੀ ਕੰਧ ਟੱਪਦਿਆਂ ਹੀ ਬੁਲ੍ਹਾਂ ਤੇ ਸਿਕਰੀ ਜੰਮ ਜਾਂਦੀ ਹੈ ਤੇ ਕਪੜਿਆਂ 'ਚੋਂ ਮੈਲ ਉਦੋਂ ਹੀ ਨਿਕਲਦੀ ਹੈ ਜਦੋਂ ਵਾਰਡ ’ਚੋਂ ਮਰੀਜ਼ ਨਿਕਲ ਜਾਏ |
ਪਰ ਚਾਚੀ ਦੀ ਹਾਲਤ ਇਹ ਨਹੀਂ ਸੀ। ਉਹ ਤਾਂ ਜੇ ਰੋਜ਼ ਸੂਟ ਬਦਲੇ ਤਾਂ ਵੀ ਮਹੀਨਾ ਨਵੇਂਪਣ ਦੀ ਮਹਿਕ ਉਸ 'ਚੋਂ ਆਉਂਦੀ ਰਹੇ। ਅੰਨ੍ਹੀ ਖਰਚ। ਬਸ ਉਸ ਲਈ ਤਾਂ ਪ੍ਰੇਸ਼ਾਨੀ ਦਾ ਨਾਂ ਆ ਕੇ ਮੁੜ ਜਾਣ ਦੀ ਕਾਹਲ ਵਰਗਾ ਹੀ ਹੈ।
ਉਸਦੀ ਚਾਚੀ ਪਾਣੀ ਪੀ ਕੇ ਖੜ੍ਹੀ ਹੋ ਗਈ। ਉਠ ਕੇ ਦਰਵਾਜ਼ੇ ਤੱਕ ਆਈ। ਬਾਹਰ ਝਾਕ ਕੇ ਵੇਖਿਆ। ਉਸਦਾ ਮੋੜਵਾਂ ਕੀਤਾ ਰਿਕਸ਼ਾ ਖੜ੍ਹਾ ਹੀ ਸੀ। ਉਹ ਉਸਨੂੰ ਛੇਤੀ ਝਿਆਰ ਹੋ ਜਾਣ ਨੂੰ ਕਹਿ ਰਹੀ ਸੀ। "ਕਿਤਨੇ ਦਿਨਾਂ ਕੇ ਯਾਦ ਕਰਾਂ ਬੇਟਾ ਤਨੂੰ।"ਚਾਚੀ ਨੇ ਹੋਰ ਕਾਹਲੀ ਪੈਂਦਿਆਂ ਕਿਹਾ। ਸ਼ਾਇਦ ਉਸਨੇ ਸੋਚਿਆ ਹੋਏਗਾ ਕਿ ਇਉਂ ਛੇਤੀ ਤਿਆਰ ਹੋ ਜਾਏਗਾ।
ਵਰਿੰਦਰ ਘਰ ਆਈ ਚਾਚੀ ਦੀ ਕੋਈ ਸੇਵਾ ਕਰਨੀ ਚਾਹੁੰਦਾ ਸੀ। ਪਰ ਢਿੱਡ ਤੋਂ ਫਟੇ ਕੁੜਤੇ ਨੂੰ ਲੁਕਾਉਂਦਾ ਲੁਕਾਉਂਦਾ ਉਹ ਸੋਚ ਰਿਹਾ ਸੀ ਜਿਵੇਂ ਉਹ ਚਾਚੀ ਮੂਹਰੇ ਨਗਨ ਹੋਇਆ ਖੜ੍ਹਾ ਹੋਵੇ।
"ਕਹੀ ਸੀ ... ਉਨਕੀ ਸਿਹਤ ... ਜਾਦੀਉ ... ਕਹੀਂ ਸੀ ...?" ਆਪਣੀ ਘਬਰਾਹਟ ਛੁਪਾਉਂਦਾ ਉਹ ਚਾਚੇ ਦੀ ਸਿਹਤਯਾਬੀ ਲਈ ਪੁੱਛਦਾ ਠਠੰਬਰ ਗਿਆ। ਉਸਨੂੰ ਪੁੱਛਣ ਲਈ ਸ਼ਬਦ ਹੀ ਨਹੀਂ ਸਨ ਔੜ ਰਹੇ। "ਬਸ ਬੇਟਾ ... ਇਬ ਤੰਨੁ ਕਿੱਤਰਾਂ ਬਤਾਊਂ?" ਚਾਚੀ ਨੇ ਲੰਬਾ ਹਉਕਾ ਲੈਂਦਿਆਂ ਉਸਦੇ ਦਿਮਾਗ 'ਚ ਕੋਈ ਡਰ