ਪੰਨਾ:ਉਸਦਾ ਰੱਬ.pdf/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੈਦਾ ਕਰਨ ਦੀ ਕੋਸ਼ਿਸ਼ ਕੀਤੀ।
ਉਹ ਕਪੜੇ ਪਾ ਕੇ ਤਿਆਰ ਹੋ ਗਿਆ ਅਤੇ ਦੋਵੇਂ ਰਿਕਸ਼ੇ 'ਚ ਆਣ ਬੈਠੇ। ਰਿਕਸ਼ੇ ਵਾਲਾ ਆਪਣੇ ਆਪ ਹੀ ਹਸਪਤਾਲ ਨੂੰ ਚਲ ਪਿਆ। ਦੋਵੇਂ ਆਪੋ ਆਪਣੀਆਂ ਸੱਚਾ ’ਚ ਡੁੱਬੇ ਹੋਏ ਸਨ।
ਚਾਚੀ ਵਰਿੰਦਰ ਨੂੰ ਹੋ ਰਹੇ ਖਰਚਿਆਂ ਦਾ ਵੇਰਵਾ ਦੇ ਦੇਣਾ ਚਾਹੁੰਦੀ ਸੀ। ਪਰ ਉਸ ਨੂੰ ਸੁਝ ਨਹੀਂ ਸੀ ਰਿਹਾ ਕਿਹੜੇ ਖਰਚੇ ਦਾ ਜ਼ਿਕਰ ਸਭ ਤੋਂ ਪਹਿਲਾਂ ਕਰੇ। ਵਰਿੰਦਰ ਉਹਨਾਂ ਨੂੰ ਕਿੰਨੀ ਦੇਰ ਤੋਂ ਮਿਲਿਆ ਨਹੀਂ ਸੀ, ਉਹ ਉਦੋਂ ਤੋਂ ਚਾਚੇ 'ਚ ਆ ਚੁੱਕੀ ਕਮਜ਼ੋਰੀ ਬਾਰੇ ਪੁੱਛ ਲੈਣਾ ਚਹੁੰਦਾ ਸੀ। ਉਸਦੇ ਨੌਕਰੀ ਤੋਂ ਰਿਟਾਇਰ ਹੋਣ ਬਾਰੇ, ਤੇ ਉਸ ਤੋਂ ਬਾਅਦ ਦੇ ਰੁਝੇਵਿਆਂ ਬਾਰੇ ਪੁੱਛ ਲੈਣਾ ਚਹੁੰਦਾ ਸੀ। ਪਰ ਉਸ ਤੋਂ ਕੁਝ ਵੀ ਪੁਛਿਆ ਨਾ ਜਾ ਸਕਿਆ। ਬਸ ਉਹ ਤਾਂ ਆਪਣੇ ਬੁਲਾਏ ਜਾਣ ਦਾ ਕਾਰਣ ਹੀ ਲਭਦਾ ਰਿਹਾ।
ਉਹ ਐਧਰ ਓਧਰ ਦੇਖਦਾ ਜਾਂਦਾ। ਕਦੇ ਉਹਦਾ ਧਿਆਨ ਰਿਕਸ਼ੇ ਹੇਠ ਵਿਛਦੀ ਜਾਂਦੀ ਸੜਕ ਵੱਲ ਜਾਂਦਾ। ਕਦੇ ਉਹਦੀ ਨਿਗਾਹ ਚਾਦੀ ਦੀ ਉਂਗਲ 'ਚ ਸੋਨੇ ਦੀ ਮੁੰਦਰੀ ਤੋਂ ਤਿਲ੍ਹਕ ਕੇ ਪਰਾਂ ਲੀਰੋ ਲੀਰ ਕਪੜਿਆਂ 'ਚ ਨੰਗੇ ਪੈਰੀ ਖੜ੍ਹੇ ਭੀਖ ਮੰਗਦੇ ਮੁੰਡੇ ਤੇ ਜਾ ਟਿਕਦੀ। ਕਦੇ ਸਹਮਣੇ ਖੜ੍ਹਾ ਕਿਸੇ ਲੀਡਰ ਦਾ ਬੁੱਤ ਉਸਨੂੰ ਆਪਣੇ ਚਾਚੇ ਦਾ ਬੁੱਤ ਲਗਦਾ। ਉਸਦੀ ਕੋਈ ਗੱਲ ਯਾਦ ਆ ਜਾਣ ਤੋਂ ਸਹਿਜ ਸੁਭਾ ਹੀ ਹਸ ਪੈਦਾ ਜਾਂ ਸ਼ਾਇਦ ਕਿਸੇ ਜੱਕਰਨੁਮਾ ਲੀਡਰ ਦੀ ਯਾਦ ਆਉਣ ਤੇ ਹਸਦਾ। ਫੇਰ ਉਸੇ ਪਲ ਉਸਨੂੰ ਨਾਲ ਬੈਠੀ ਚਾਚੀ ਦਾ ਚੇਤਾ ਆਉਂਦਾ ਅਤੇ ਬੁਲ੍ਹਾ ਤੇ ਖਿਲਰੀ ਮੁਸਕਰਾਹਟ ਨੂੰ ਛੁਪਾਉਣ ਦੀ ਕੋਸ਼ਿਸ਼ ਕਰਦਾ।
ਉਹ ਚਾਚੇ ਬਾਰੇ ਹੀ ਸੋਚੀ ਜਾ ਰਿਹਾ ਸੀ। ਚਾਚਾ, ਜੋ ਹਸਪਤਾਲ 'ਚ ਪਿਆ ਲੰਮੇ ਸਮੇਂ ਤੋਂ ਮੌਤ ਨਾਲ ਜੂਝ ਰਿਹਾ ਸੀ। ਵਰਿੰਦਰ ਨੇ ਹਉਕਾ ਜਿਆ ਖਿਚ ਕੇ ਗੰਭੀਰ ਹੋਣ ਦੀ ਕੋਸ਼ਿਸ਼ ਕੀਤੀ।
"ਕਿਆ ਬਾਤ ਕੌਣ ਸੇ ਬਹਿਣਾਂ ਮਾਂ ਬਹਿ ਗਿਆ ਬੇਟੇ?" ਚਾਚੀ ਨੇ ਉਸਦੇ ਚਿਹਰੇ ਦੇ ਹਾਵਭਾਵੇਂ ਪੜ੍ਹਦਿਆਂ ਗੱਲ ਸ਼ੁਰੂ ਕਰਨ ਦਾ ਮੌਕਾ ਨਾ ਖੁੰਝਣ ਦਿੱਤਾ।
'ਮੈਂ ਤੋਂ ਜੀ ਨਿਊਂ ਸੋਚੁੰ ਬਈ ਦੇਖ ਲਿਉ ਚਾਚਾ ਜੀ ਸਭੈ ਕੇ ਇਤਨੇ ਚੰਗੇ ਬੀ ਆਂ, ਹਰ ਬਮਾਰੀ ਫੇਰ ਬੀ ਉਨਕਾ ਪੱਲਾ ਨੀ ਛੱੜ ਰਹੀ |" ਉਸਨੂੰ ਸ਼ਾਇਦ ਚਾਚੀ ਤੇ ਤਰਸ ਆ ਗਿਆ ਸੀ। ਉਹ ਫੇਰ ਸੋਚਣ ਲੱਗ ਪਿਆ ਕਿ ਆਖਰ ਉਸੇ ਨੂੰ ਕਿਉਂ ਬੁਲਾਇਆ ਗਿਆ ਹੈ।


ਫੇਰ ਉਸਨੂੰ ਖਿਆਲ ਆਇਆ ਕਿ ਜਦੋਂ ਬੰਦਾ ਮਰਨ ਕਿਨਾਰੇ ਹੁੰਦਾ ਹੈ ਤਾਂ ਉਹਦੀ ਸਭ ਨੂੰ ਮਿਲਣ ਦੀ ਇੱਛਾ ਹੁੰਦੀ ਹੈ। ਉਨ੍ਹਾਂ ਮਿਲਣ ਵਾਲਿਆਂ ਵਿੱਚ ਵਰਿੰਦਰ ਦਾ ਵੀ ਨਾਂ ਸੀ ਉਸਨੇ ਆਪਣਾ ਮੱਥਾ ਫੜਕੇ ਰਗੜਿਆ ਜਿਵੇਂ ਉਸਨੂੰ ਆਪਣੇ ਆਪ ਤੇ ਹੀ ਗਲਤ ਪਾਸੇ ਸੋਚ ਜਾਣ ਤੇ ਗੁੱਸਾ ਆਇਆ ਹੋਵੇ।

ਉਸ ਦਾ ਰੱਬ/63