ਪੰਨਾ:ਉਸਦਾ ਰੱਬ.pdf/66

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਸ ਨੂੰ ਚਾਚੇ ਦਾ ਕੋਈ ਚੰਗਾ ਪੱਖ ਯਾਦ ਆਇਆ। ਉਹ ਪਲ ਉਹਦੀਆਂ ਅੱਖਾਂ ਮੂਹਰੇ ਸੁਫਨੇ ਵਾਂਗ ਘੁੰਮ ਗਿਆ ਜਦੋਂ ਵਰਿੰਦਰ ਦਾ ਅਫਸਰ ਉਸਨੂੰ ਚਾਰੇ ਦੇ ਘਰ ਵੇਖ ਕੇ ਹੈਰਾਨ ਰਹਿ ਗਿਆ ਸੀ। ਉਹਨਾਂ ਦਿਨਾਂ ਵਿੱਚ ਉਹ ਕਿਸੇ ਬਾਹਰਲੇ ਸ਼ਹਿਰ ਲਗਿਆ ਹੋਇਆ ਸੀ। ਚਾਚੇ ਦੇ ਕਹਿਣ ਤੇ ਉਸਨੂੰ ਘਰ ਬਦਲ ਦਿੱਤਾ ਗਿਆ ਸੀ। ਉਦੋਂ ਦਾ ਵਰਿੰਦਰ ਉਹਦਾ ਅਹਿਸਾਨ ਮੰਨਦਾ ਹੈ। ਜਦੋਂ ਵੀ ਸੁਨੇਹਾ ਆਉਂਦਾ ਉਠ ਕੇ ਜਾ ਖੜ੍ਹਦਾ। ਜੋ ਵੀ ਕੰਮ ਕਹਿੰਦਾ ਔਖਾ ਹੋਕੇ ਵੀ ਕਰਦਾ।
ਉਸਨੇ ਸੋਚਿਆ ਕਿ ਉਸਦੀ ਨੌਕਰੀ ਦੌਰਾਨ ਉਹ ਉਸਦੀ ਮਹਿਕਮੇ ਨਾਲ ਸਿਲਸਿਲੇਵਾਰ ਲੜਾਈ ਦੀਆਂ ਚਿੱਠੀਆਂ ਟਾਈਪ ਕਰਿਆ ਕਰਦਾ ਸੀ।
ਚਾਚਾ ਹੇਰਾ ਫੇਰੀ ਦਾ ਹਿੱਸਾ ਵੰਡਣ ਦੀ ਥਾਂ ਆਪ ਹੀ ਹੜੱਪ ਜਾਂਦਾ | ਇਸ ਆਦਤ ਨੇ ਉਸਦੇ ਪੈਰ ਪੈਰ ਤੇ ਦੁਸ਼ਮਣ ਖੜ੍ਹੇ ਕੀਤੇ ਸਨ। ਉਸਨੂੰ ਤਾਂ ਕਿਸੇ ਦੀ ਚਲਾਕੀ ਨੇ ਦੂਜੇ ਰਾਜ ਵਿਚ ਵੀ ਐਲੋਕੇਟ ਕਰਾ ਦਿੱਤਾ ਸੀ। ਉਸਨੂੰ ਵਿਦਿਅਕ ਯੋਗਤਾ ਵਿੱਚ ਵੀ ਨੀਚਾ ਕਰਾਰ ਦੇ ਦਿੱਤਾ ਗਿਆ ਸੀ। ਇਥੋਂ ਤੱਕ ਵੀ ਸਿੱਧ ਕਰ ਦਿੱਤਾ ਗਿਆ ਸੀ ਕਿ ਉਸਨੇ ਸਾਰੇ ਸਰਟੀਫਿਕੇਟ ਪੈਸੇ ਦੇ ਜ਼ੋਰ ਹੀ ਖਰੀਦੇ ਹੋਏ ਸਨ।
ਉਸਦੇ ਕੋਈ ਹੇਰਾ ਫੇਰੀ ਦਾ ਕੇਸ ਪਾਕੇ ਉਸਨੂੰ ਡਿਮੋਟ ਕਰ ਦਿੱਤਾ ਗਿਆ। ਉਸਦੇ ਹੱਥਾਂ 'ਚ ਲੱਗੇ ਅਫ਼ਸਰ ਉਸਤੇ ਸਿਰ ਚੜ੍ਹ ਕੇ ਹੁਕਮ ਚਲਾਉਣ ਲੱਗ ਪਏ ਸਨ |
"ਚਾਚਾ ਜੀ ਨੇ ਰਟੈਰ ਹੋਏ ਤੇ ਹੋਗੇ ਹੋਣੇ ਪਾਂਛੀ ਮੀਹਨੇ?" ਉਸਨੂੰ ਪਤਾ ਤਾਂ ਸੀ ਪਰ ਚੁੱਪ ਤੋੜਨ ਲਈ ਪੁਛਿਆ। ਉਹ ਅਸਲ 'ਚ ਇਹ ਸੋਚ ਰਿਹਾ ਸੀ ਕਿ ਹੁਣ ਤਾਂ ਚਾਚੇ ਦੀ ਰਿਟਾਇਰਮੈਂਟ ਨਾਲ ਸਾਰੇ ਕੇਸ ਖਤਮ ਹੋ ਗਏ ਹੋਣਗੇ।
ਉਸਨੂੰ ਲੱਗਾ ਜਿਵੇਂ ਚਾਚਾ ਹਸਪਤਾਲ 'ਚ ਪਿਆ ਦੁੱਖ ਤੋਂ ਤੰਗ ਆਇਆ ਕਰਾਹ ਰਿਹਾ ਹੋਵੇ। ਮੁਕਤੀ ਲਈ ਤੜਪ ਰਿਹਾ ਹੋਵੇ।
ਚਾਚੇ ਦੇ ਕੋਈ ਔਲਾਦ ਨਹੀਂ ਸੀ। ਵਰਿੰਦਰ ਦੇ ਮਨ 'ਚ ਸਰਸਰੀ ਜਿਆ ਖਿਆਲ ਆਇਆ-ਸ਼ਾਇਦ ਉਹ ਜਾਇਦਾਦ ਦੀ ਸਾਂਭ ਸੰਭਾਈ ਦੇ ਫਿਕਰ ਵਿੱਚ ਹੋਵੇ। ਉਸਨੂੰ ਖਿਆਲ ਆਇਆ ਕਿ ਅੰਤਲੇ ਸਮੇਂ 'ਚ ਉਸਨੇ ਮੁਤਬੰਨਾ ਰੱਖਣ ਦਾ ਫੈਸਲਾ ਕੀਤਾ ਹੋਏਗਾ। ਭਾਵੇਂ ਉਹ ਅਮਰ ਹੋ ਗਿਐ ਪਰ ਆਪਣੇ ਗਰੀਬ ਰਿਸ਼ਤੇਦਾਰਾਂ ਨੂੰ ਤਾਂ ਉਹ ਹਾਲੇ ਵੀ ਨਹੀਂ ਭੁਲਿਆ।


ਉਸਨੂੰ ਪਲ ਹੀ ਪਲ ਉਨ੍ਹਾਂ ਦਿਨਾਂ ਦੀ ਯਾਦ ਤਾਜ਼ਾ ਹੋ ਆਈ ਜਦੋਂ ਚਾਚਾ ਉਸਨੂੰ ਕੋਈ ਨਾ ਕੋਈ ਗਲਤ ਕੰਮ ਹੋ ਜਾਣ ਤੇ ਬਹੁਤੇ ਝਿੜਕ ਦਿਆ ਕਰਦਾ ਸੀ। ਜੇ ਕਦੇ ਬੁਲਾਉਣ ਤੇ ਸਮੇਂ ਸਿਰ ਨਾ ਆਉਂਦਾ ਜਾਂ ਰੁਝੇਵੇਂ ਕਾਰਣ ਪਹੁੰਚ ਨਾ ਸਕਦਾ, ਜਾਂ ਬਮਾਰ ਹੋਣ ਕਰਕੇ ਉਹਤੋਂ ਚਾਚੇ ਦੇ ਕੰਮ ਨਾ ਅਇਆ ਜਾਂਦਾ ਤਾਂ ਉਸਨੂੰ ਚਾਚੇ ਦੇ ਮੂੰਹੋਂ ਬਹੁਤ ਕੁਝ ਸੁਣਨਾ ਪੈਂਦਾ। ਉਹ ਰੋਣਹਾਕਾ ਹੋ ਜਾਂਦਾ।

64/ਤਪਸ਼