ਪੰਨਾ:ਉਸਦਾ ਰੱਬ.pdf/67

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਈ ਵਾਰੀ ਆਪਣੇ ਮਾਂ ਪਿਉ ਨੂੰ ਯਾਦ ਕਰਕੇ ਰੋ ਵੀ ਪੈਂਦਾ। ਪਰ ਜਦੋਂ ਵੀ ਚਾਚਾ ਸ਼ਰਾਬ ਦੇ ਨਸ਼ੇ 'ਚ ਹੁੰਦਾ ਤਾਂ ਉਸ ਨੂੰ ਕਹਿੰਦਾ "ਬੇਟਾ ਮੈਂ ਤਾਂ ਤੈਨੂੰ ਆਪਣਾ ਸਮਝ ਕੇ ਝਿੜਕੂੰ ... ਯਾਹ ਢਮਢਮਾ ਮੇਤੇ ਬਾਦ ਕੌਣ ਸਾਂਭੈਗਾ?... ਤੋਹੀਂ ਐ ਇਸਕਾ ਮਾਲਕ। ਮੇਰਾ ਕਿਆ...... ਖਬਨੀ ਦੋ ਦਿਨ ਕੀ ਜਿੰਦਗਾਨੀ ਰਹਿਰੀ, ਖਬਨੀ ਚਾਰ ਦਿਨ ਕੀ | ਬੇਟੇ ... ਮੇਰਾ ਕਦੀ ... ਆਪਣੇ ਪੁੱਤ ਜੈਸੇ ਕਿਸੀ ਨੂੰ ਝਿੜਕਣੇ ਨੂੰ ਜੀਅ ਕਰਿਆਵਾ ... ਬੁੜ੍ਹੀ ਕੇ ਪੁੱਤ ... ਤੋਂਹ ਊਈਉਂ ਥੋਬੜਾ ਸਜੈ ਕਾ ਬਹਿ ਜਹਾ!" ਉਹ ਉਨ੍ਹਾਂ ਮਿਹਨਤ ਦੇ ਵਰ੍ਹਿਆਂ ਦੀ ਉਂਗਲਾਂ ਤੇ ਗਿਣਤੀ ਜਿਹੀ ਕਰਨ ਲਗਿਆ। ਪਲਾਂ 'ਚ ਹੀ ਐਨੀ ਜਾਇਦਾਦ ਦਾ ਮਾਲਕ ਬਣ ਬੈਠਣ ਦੀ ਖੁਸ਼ੀ 'ਚ ਉਹ ਮੱਲੋਮੱਲੀ ਮੁਸਕਰਾ ਪਿਆ |
ਉਸਨੂੰ ਯਾਦ ਆਇਆ ਜਦੋਂ ਚਾਚਾ ਵਰਿੰਦਰ ਦੇ ਘਰ ਆਇਆ ਸੀ। ਉਦੋਂ ਮਹਿਕਮੇ ਨਾਲ ਉਹਦੀ ਲਈ ਜ਼ੋਰਾਂ ਤੇ ਸੀ। ਉਹ ਘਣੇ ਖਾਧੇ ਸ਼ਤੀਰਾਂ ਤੇ ਜ਼ਰਜ਼ਰੀਆਂ ਕੰਧਾਂ ਨੂੰ ਦੇਖ ਕੇ ਸੁੰਨ ਜਿਹਾ ਹੋ ਗਿਆ ਸੀ। "ਯੋਹ ਛੱਤ ਤੇਰੇ ਵੱਤਾ ਈ ਰਹਿਗੀ ਤੀ ਬੇਟੇ ... ਜਿਸ ਬੇਟੀਚੋ ਕਾ ਕੋਈ ਪਤਾ ਨ੍ਹੀ ... ਅਕ ਬਈ ਕਦ ਉਪਰ ਆਣ ਪੜਾ ...|" ਉਸਨੂੰ ਕੋਠੀ ਵਿੱਚ ਹੀ ਇੱਕ ਅੱਡ ਕੈਮਰਾ ਦੇ ਦਿੱਤਾ ਗਿਆ ਸੀ। ਉਸਨੂੰ ਪੜ੍ਹਨ ਦੀ ਸਲਾਹ ਵੀ ਦਿੱਤੀ ਗਈ ਸੀ।
ਪਰ ਇਸਦੇ ਨਾਲ ਹੀ ਉਨ੍ਹਾਂ ਦੇ ਮੀਸਣੇਪਣ ਦੀ ਇੱਕ ਘਟਨਾ ਵੀ ਯਾਦ ਆ ਗਈ। ਜਦੋਂ ਉਨ੍ਹਾਂ ਦਾ ਸਾਰਾ ਕੰਮ ਨਿਬੜ ਨਿਬੜਾ ਗਿਆ ਤਾਂ ਉਹਨੇ ਚਾਚੇ ਚਾਚੀ ਨੂੰ ਆਪਸ 'ਚ ਗੱਲਾਂ ਕਰਦੇ ਸੁਣਿਆ ਸੀ- "ਜੀ, ਥਮਨਾ ਕਿਆ ਯੋਹ ਬਗਲੋਲ ਸਾ ਰਖ ਰਖਿਆ ...ਨਾ ਅਕਲ ਨਾ ਸਹੂਰ ... ਕਮਰ ਬੀ ਕਾਠ ਮਾਰ ਰਖਿਆ |"
"ਕਿਉਂ ਇਤਨੀ ਬੜੀ ਕੋਠੀ ਮਾਂ ਇਕੋ ਕਮਰਾ ਕਾਠ ਮਾਰਿਆ ਗਿਆ?"
"ਨਾ... ਕੋਈ ਪੁੱਛਣ ਆਇਆ ਤਾਂ ... ਸੌ ਰੁਪਏ ਮਾਂ ਚੜ੍ਹ ਸਕਾ ...|"
"ਮੇਰੀ ਬੋਗੜੀ ... ਤੋਂਹ ਬੀ ਬਸ ... ਮੈਂ ਇਸਤੇ ਤਿਨ ਚਾਰ ਸੌ ਕੁ ਤੋ ਕੰਮ ਓ ਲੇਲਿਊਂ ਅਰ ਤੋਂਹ ਸੌ ਰੁਪਈਏ ਨੂੰ ਰੋਆ ...",
"ਹਰ ਜੌਣਸਾ ਥਮ੍ਹ... ਯੋਹ ਢਮਢਮਾ ਸੰਭੋਣੈ ਕੀ ਬਾਤ ਕਰਾਂ ਉਸਪਾ ... ਫੇਰ ਥਾਰੀ ਸਾਲੀ ਕੀ ਛੋਕਰੀ ...?"
"ਹੂੰ ... ਤੋਂਹ ਬੀ ਬਸ ਔਹੀ ਐ ... ਕਹਿਣੇ ਹਰ ਕਰਨੇ ਮਾਂ ਕੋਈ ਜਣੀਓ ਫਰਕ ਓ ਨੀਂ ਹੁੰਦਾ?" 4
ਉਹ ਬੋਰੀਆ ਬਿਸਤਰਾ ਚੁੱਕ ਕੇ ਉਨ੍ਹਾਂ ਦੀ ਜ਼ਰਜ਼ਰੀਆਂ ਕੰਧਾਂ ਦੀ ਛਾਵੇਂ ਗਿਆ ਸੀ। ਉਸਤੋਂ ਬਾਦ ਉਸਨੂੰ ਹੁਣ ਬੁਲਾਇਆ ਗਿਆ ਸੀ। ਉਸਨੂੰ ਲੱਗਾ ਜਿਵੇਂ ਉਹਦੀ ਜਾਨ ਉਸੇ ਦੇ ਦਰਸ਼ਨਾਂ ਲਈ ਹੀ ਅਟਕੀ ਪਈ ਹੋਵੇ।
ਉਸਨੂੰ ਲੱਗਾ ਜਿਵੇਂ ਉਹ ਲੋਕਾਂ ਦਾ ਲਹੂ ਚੂਸਦਾ ਹੁੰਦਾ ਸੀ ਉਸੇ ਤਰ੍ਹਾਂ ਖੁਰ ਖੁਰ ਕੇ ਮਰ ਰਿਹਾ ਹੈ। ਠੇਕੇਦਾਰਾਂ ਨੂੰ ਅਦਾਇਗੀ ਕਰਨ ਲੱਗਾ ਉਹਨਾਂ ਦੇ ਮੁਨਾਫੇ 'ਚੋਂ ਕੁਝ ਹਿੱਸਾ ਜ਼ਬਰਦਸਤੀ ਰੱਖ ਲੈਂਦਾ। ਬਿਲ ਤੇ ਦਸਖਤ ਕਰਨ ਦੀ ਫੀਸ। ਹੁਣ ਉਹ ਕਾਲਾ ਧਨ ਉਸੇ ਦੇ ਸ਼ਰੀਰ ’ਚੋਂ ਪੋਟਾ ਪੋਟਾ ਖੁਰ ਕੇ ਨਿਕਲ ਰਿਹਾ ਸੀ।

ਉਸ ਦਾ ਰੱਬ/65