ਪੰਨਾ:ਉਸਦਾ ਰੱਬ.pdf/68

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਉਂਝ ਉਹ ਪੂਜਾ ਪਾਠ ਕਰਦਾ ਮੰਦਰ ’ਚ ਦੋ ਦੋ ਘੰਟੇ ਲਗਾ ਦਿੰਦਾ। ਅਰਦਾਸਾਂ ਕਰਦਾ। ਬੇਨਤੀਆਂ ਕਰਦਾ। ਪਤਾ ਨਹੀਂ ਕੀ ਕੀ ਮੰਗਦਾ ਲਿਲ੍ਹਕੜੀਆਂ ਕਢਦਾ ਰਹਿੰਦਾ। ਪੂਜਾ ਕੀਤੇ ਬਿਨਾਂ ਉਹ ਮੂੰਹ ਨੂੰ ਪਾਣੀ ਵੀ ਨਹੀਂ ਸੀ ਲਾਉਂਦਾ।
ਜਿੰਨਾ ਉਹ ਮੰਦਰ ’ਚ ਮਿੱਠ ਬੋਲੜਾ, ਨਿਮਨ ਤੇ ਨੀਵਾਂ ਹੁੰਦਾ ਉਨਾਂ ਹੀ ਦਫਤਰ 'ਚ ਕੌੜਾ, ਆਕੜਬਾਜ਼ ਤੇ ਹੰਕਾਰੀ ਹੁੰਦਾ। ਆਲੇ ਦੁਆਲੇ ਵਾਲੇ ਬੰਦੇ.. ਗੱਲਾਂ ਕਰਦੇ ਕਿ ਇਹ ਜੋਕ ਵਾਂਗ ਬੰਦੇ ਦਾ ਖੂਨ ਚੂਸਦੇ। ਪਰ ਚਾਚੇ ਨੂੰ ਲਗਦਾ ਕਿ ਤਨਖ ਹ ਤੋਂ ਉਪਰਲੇ ਪੈਸੇ ਉਸਨੂੰ ਉਪਰ ਵਾਲਾ ਦਿੰਦਾ ਹੈ। ਉਸਨੂੰ ਅਜਿਹੇ ਪੈਸੇ ਦਿਖਾਉਣ ਦੇ ਤੌਰ ਤਰੀਕੇ ਵੀ ਆ ਗਏ ਸਨ।
ਉਹ ਦੇਸ਼ ਦੀ ਉਸਾਰੀ ਲਈ ਘਟ ਅਤੇ ਆਪਣੀ ਉਸਾਰੀ ਲਈ ਜ਼ਿਆਦਾ ਕੰਮ ਕਰਦਾ। ਜਦੋਂ ਉਸਨੇ ਕਾਰ ਲਈ ਤਾਂ ਉਸਨੂੰ ਕਾਰ ਵਾਸਤੇ ਕਰਜ਼ਾ ਲੈਣਾ ਪਿਆ। ਇਹ ਉਸਨੂੰ ਵੀ ਪਤਾ ਸੀ ਕਿ ਪੜਤਾਲ ਕਰਨ ਵਾਲੇ ਨੂੰ ਕਾਰ ਲਈ ਕਰਜ਼ੇ ਦੀ ਫਾਈਲ ਦਿਖਾਉਣਾ ਹੀ ਕਾਫੀ ਹੋਵੇਗਾ। ਇਸੇ ਤਰ੍ਹਾਂ ਮਕਾਨ ਬਣਾਉਣ ਲਈ ਪੰਤਾਲੀ ਹਜ਼ਾਰ ਲੈ ਕੇ ਡੇਢ ਲੱਖ ਖਰਚ ਦਿੱਤਾ। ਜੇ ਕੋਈ ਪੜਤਾਲ ਕਰਦਾ ਤਾਂ ਉਸ ਨੇ ਸਾਰਾ ਕੁਝ ਕਾਗਜ਼ਾਂ 'ਚ ਪੂਰਾ ਕੀਤਾ ਹੁੰਦਾ।
ਉਸਨੂੰ ਲੱਗਾ ਪੈਸਿਆਂ ਦੀਆਂ ਲਾਈਆਂ ਧੜਾਂ ਉਸੇ ਤਰ੍ਹਾਂ ਖਤਮ ਹੋ ਰਹੀਆਂ ਸਨ ਜਿਵੇਂ ਉਹ ਦੂਜਿਆਂ ਨੂੰ ਹੌਲੀ ਹੌਲੀ, ਮਜ਼ੇ ਲੈ ਲੈ, ਕੋਹ ਕੋਹ ਕੇ ਖਤਮ ਕਰਦਾ ਹੁੰਦਾ ਸੀ। ਉਸਦਾ ਲਹੂ ਪਾਣੀ ਬਣਕੇ ਰਿਸ ਰਿਹਾ ਸੀ, ਫੇਰ ਵੀ ਉਹਦੀ ਜਾਨ ਪਤਾ ਨਹੀਂ ਕਿਥੇ ਅਟਕੀ ਪਈ ਸੀ |
ਰਿਕਸ਼ਾ ਖੜ੍ਹੋ ਗਿਆ | ਬਿਲਕੁਲ ਉਸਦੇ ਸਾਹਾਂ 'ਚ ਅਟਕੀ ਜਾਨ ਵਾਂਗ। ਰਿਕਸ਼ੇ ਵਾਲੇ ਨੇ ਉਹਨਾਂ ਨੂੰ ਹਸਪਤਾਲ ਦੇ ਅੰਦਰ ਜਾਂਦਿਆਂ ਇਕ ਪਲ ਦੇਖਆ। ਉਸਨੂੰ ਹਸਪਤਾਲ ਪਹੁੰਚ ਕੇ ਉਸਦਾ ਕੋਈ ਆਪਣਾ ਯਾਦ ਆ ਗਿਆ ਹੋਵੇਗਾ। ਉਸਨੇ ਆਪਣਾ ਸੱਜਾ ਹੱਥ ਪ੍ਰਸ਼ਨ ਚਿੰਨ ਦੀ ਦਿਸ਼ਾ 'ਚ ਘੁਮਾਇਆ ਅਤੇ ਰਿਕਸ਼ੇ ਤੇ ਚੜ, ਹਸਪਤਾਲ ਦੀਆਂ ਉਚੀਆਂ ਉਚੀਆਂ ਕੰਧਾਂ ਨੂੰ ਉਪਰੋਂ ਹੇਠਾਂ ਤੱਕ ਦੇਖਦਾ ਹੌਲੀ ਹੌਲੀ ਬਾਹਰ ਵੱਲ ਨੂੰ ਤੁਰ ਪਿਆ।
ਵਾਰਡ ਤੀਕ ਪਹੁੰਚਦੇ ਪਹੁੰਚਦੇ ਵਰਿੰਦਰ ਸੋਚ ਗਿਆ ਸੀ ਸ਼ਾਇਦ ਉਹ ਇਕੋ ਝਟਕੇ 'ਚ ਉਸ ਮਾਇਆ ਜਾਲ 'ਚੋਂ ਛੁਟਕਾਰਾ ਪਾ ਲੈਣਾ ਚਹੁੰਦਾ ਹੋਵੇਗਾ। ਉਹੀਉ ਜਾਲ, ਜਿਸਨੂੰ ਉਹ ਸਾਰੀ ਉਮਰ ਬਣਦਾ ਰਿਹਾ ਸੀ। ਤੇ ਉਸ 'ਚੋਂ ਨਿਕਲਣਾ ਉਸ ਲਈ ਔਖਾ ਹੋ ਰਿਹਾ ਸੀ।


ਉਸਨੇ ਸੋਚਿਆ ਕਿ ਉਹ ਮੂੰਹ ਪਾੜ ਕੇ ਕੁਝ ਨਹੀਂ ਮੰਗੇਗਾ। ਪਰ ਜੋ ਕੁਝ ਦਏਗਾ, ਉਸ ਨੂੰ ਜਆਬ ਨਹੀਂ ਦਏਗਾ। ਦੁਜੇ ਹੀ ਪਲ ਉਹਨੇ ਸੋਚਿਆ ਕਿ ਉਸਨੂੰ ਬਿਲਕੁਲ ਜੁਆਬ ਦੇ ਦਏਗਾ।

66/ਤਪਸ਼