ਪੰਨਾ:ਉਸਦਾ ਰੱਬ.pdf/70

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਕ ਦਮ ਖਿਆਲ ਆਇਆ ਕਿ ਇਹ ਹੋਟਲ ਤੇ ਰੋਟੀ ਖਾਂਦਾ ਹੋਏਗਾ ਜਾਂ ਘਰ ਹੀ ਕੁਝ ਬਣਾਉਂਦਾ ਹਏਗਾ। ਇਸੇ ਲਈ ਉਸਨੇ ਕਹਿਣਾ ਸੁਰੂ ਕੀਤਾ, "ਤੇਰੀ ਚਾਚੀ ਤੋਂ ਆਪਣੇ ਵੱਤਾ ਘਰ ਪਕਾ ਲਿਹਾ ... ਮੇਰਾ ਤੋ ... ਬੇਟੀਚੋ ... ਬਮਾਰੀਆਂ ਨੇ ਸਾਰਾ ਕੁਸ ਓ ਬੰਦ ਕਰ ਰਖਿਆ।" ਉਸਨੂੰ ਬੋਲਦੇ ਬਲਦੇ ਨੂੰ ਸਾਹ ਚੜ੍ਹ ਗਿਆ। ਵਰਿੰਦਰ ਸੋਚ ਰਿਹਾ ਸੀ ਕਿ ਉਹ ਕਹੇਗਾ ਕਿ ਜਿੰਨੇ ਦਿਨ ਬੀਵੀ ਬੱਚੇ ਨਹੀਂ ਆਉਂਦੇ ਉਹ ਰੋਟੀ ਇਧਰ ਹੀ ਖਾ ਲਿਆ ਕਰੇ। ਪਰ ਉਹ ਕੁਝ ਨਹੀਂ ਸੀ ਬੋਲ ਰਿਹਾ। ਚੁੱਪ ਚਾਪ ਉਸ ਵੱਲ ਵੇਖੀ ਜਾ ਰਿਹਾ ਸੀ।
ਵਰਿੰਦਰ ਅਢੁਕਵੀਂ ਵਾਰਤਾਲਾਪ ਤੋਂ ਅੰਦਰੇ ਅੰਦਰ ਕੁੜ੍ਹ ਰਿਹਾ ਸੀ। ਉਹ ਚਹੁੰਦਾ ਸੀ ਜਿਸ ਕੰਮ ਲਈ ਬੁਲਾਇਆ ਗਿਆ ਹੈ ਛੇਤੀ ਗੱਲ ਅਰੰਭ ਹੋ ਜਾਣੀ ਚਾਹੀਦੀ ਹੈ।
ਵਰਿੰਦਰ ਦੇ ਮੂੰਹ ਵੱਲ ਨੂੰ ਵੇਖਦਾ ਉਹ ਐਵੇਂ ਉਹਦੀ ਸਿਹਤ ਤੇ ਸ਼ੰਕਾ ਪ੍ਰਗਟ ਕਰਨ ਲੱਗ ਪਿਆ। ਉਂਝ ਵਰਿੰਦਰ ਨੂੰ ਹੋਇਆ ਤਾਂ ਕੁਝ ਵੀ ਨਹੀਂ ਸੀ। ਪਰ ਉਹ ਉਸ ਨਾਲ ਵਾਧੂ ਦੀ ਹਮਦਰਦੀ ਜ਼ਾਹਰ ਕਰਨ ਲੱਗ ਪਿਆ?
"ਤੇਰਾ ਤੋਂ ... ਬੇਟਾ ... ਮੂੰਹ ਬੀ ਪੀਲਾ ਹੋਇਆ ਪੜਿਆ।.. ਕੁਝ ਖਾਏ ਬੀ ਕਰਾਂ ... ਅਕ ਨਿਊਈ ... ਬਹੁ ਨੂੰ ਸਾੜ੍ਹੀਆਂ ਲੇ ਲੇ ਦਈਂ ਜਹਾ |" ਅਜਿਹੀਆਂ ਫਜੂਲ ਦੀਆਂ ਗੱਲਾਂ ਕਰਨ ਦੀ ਉਹਦੀ ਆਦਤ ਹੀ ਸੀ। ਵਰਿੰਦਰ ਦੀ ਆਰਥਿਕ ਹਾਲਤ ਅੰਨੀ ਨਿਘਰੀ ਹੋਈ ਸੀ ਕਿ ਸਾੜ੍ਹੀ ਖਰੀਦਣ ਦਾ ਤਾਂ ਉਹ ਨੂੰ ਸੁਫਨਾ ਵੀ ਨਹੀਂ ਆਉਂਦਾ ਹੋਵੇਗਾ |
ਵਰਿੰਦਰ ਮੁਸਕਰਾਉਣ ਦਾ ਦੰਭ ਕਰਦਿਆਂ ਉਸ ਨਾਲ ਖੁਸ਼ ਹੁੰਦਾ ਰਿਹਾ। ਉਹ ਵਰਿੰਦਰ ਨੂੰ ਹਸਦੇ ਨੂੰ ਦੇਖ ਹੋਰ ਖੁਸ਼ ਹੋਣ ਦੀ ਕੋਸ਼ਿਸ਼ ਕਰਦਾ। ਮੇਜ਼ ਉਤੇ ਪਈਆਂ ਗੋਲੀਆਂ ਨੂੰ ਚੁੱਕ ਚੁੱਕ ਦੇਖਦਾ | ਕਮਰੇ 'ਚ ਬੈਠੇ ਸਭ ਦੇ ਮੂੰਹਾਂ ਵੱਲ ਵੇਖਦਿਆਂ ਸਾਹਮਣੇ ਵਿੰਡੋ 'ਚ ਰੱਖੀ ਲੱਛਮੀ ਦੀ ਫੋਟੋ ਤੇ ਕੁਝ ਦੇਰ ਨਜ਼ਰ ਟਿਕਾ ਕੇ ਲੰਬਾ ਹਉਕਾ ਜਿਆ ਖਿਚ ਕੇ ਉਧਰੋਂ ਮੂੰਹ ਮੋੜਦਾ |
ਵਰਿੰਦਰ ਵੱਲ ਮੂੰਹ ਕਰਕੇ ਕਹਿੰਦਾ ਮੈਂ ਰੋ ... ਬੇਟੀਚੋ ... ਗੋਲੀਆਂ ਮਾਂ ਈ ਉਲਝਿਆ ਰਹੁ ... ਕਦੀ ਕਿਸੀ ਗੋਲੀ ਕਾ ਟੈਮ ਹੋਜਾ ਕਦੀ ਕਿਸੀ ਕਾ ---) ਚਾਚੀ ਤੋਂ ਹੱਸਿਆ ਨਾ ਗਿਆ ਉਹ ਸ਼ਾਇਦੇ ਦਵਾਈਆਂ ਗੋਲੀਆਂ ਢੋਂਦੀ ਥੱਕ ਗਈ ਸੀ। ਕਮਰੇ 'ਚ ਬੈਠੇ ਹੋਰ ਬੰਦੇ ਸਿਰਫ ਮੁਸਕਰਾ ਹੀ ਸਕੇ।
ਵਰਿਦਰ ਨੇ ਹਸਦਿਆਂ ਨਾ ਚਾਹੁੰਦਿਆਂ ਵੀ ਬੋਲਣ ਦੀ ਕੋਸ਼ਿਸ਼ ਕੀਤੀ "ਆਹੋ ਜੀ, ਦੁਆਈ ਖੈਕਾ ਈ ਮੋੜ ਆਵਾਗਾ।"
"ਬੇਟਾ...ਹਜਾਰੋਂ ਈ ਰਪਿਆ ਖ਼ਰਚ ਹੋਰਿਆ ਇਸ ਸਰੀਰ ਪਰ ... ਪਰ ਰੱਬ ਨੇ ਮੰਜੂਰੋ ਨ੍ਹੀ ਹੈ ਕੁਸ ...|"ਚਾਚੇ ਦੀ ਗੱਲ ਸੁਣਦਿਆਂ ਵਰਿੰਦਰ ਦਾ ਧਿਆਨ ਲੱਛਮੀ ਦੀ ਫੋਟੋ ਵੱਲ ਗਿਆ। ਉਹ ਉਸ ਨੂੰ ਕੁਝ ਗੰਭੀਰ ਹੋ ਗਈ ਲੱਗੀ | ਉਸਨੂੰ ਲੱਗਾ ਜਿਵੇਂ ਉਹ ਹੁਣ ਮਸਕਰਾ ਨਾ ਰਹੀ ਹੋਵੇ। ਉਸਨੂੰ ਲੱਗਾ ਜਿਵੇਂ ਦੇਵੀ ਪੈਸਿਆਂ ਵਾਲੀ ਮੁੱਠੀ ਮੀਚ ਲੈਣਾ ਚਾਹੁੰਦੀ ਹੋਵੇ। ਪਰ ਉਹਦਾ ਹੱਥ ਸੁੰਨ ਹੋ ਗਿਆ ਲਗਦਾ ਸੀ ਅਤੇ ਉਸ ਹੱਥ

68/ਤਪਸ਼