ਪੰਨਾ:ਉਸਦਾ ਰੱਬ.pdf/78

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਗਵਾਨ ਤੇ ਉਸਨੂੰ ਉਦੋਂ ਵੀ ਗੁੱਸਾ ਆਇਆ ਸੀ। ਉਸਨੂੰ ਸ਼ਹਿਰ ਵਿਚਲੀ ਗੜਬੜ ਦਾ ਪਤਾ ਵੀ ਲੱਗ ਚੁੱਕਾ ਸੀ ਫੇਰ ਵੀ ਉਹਨੇ ਰਣਪ੍ਰੀਤ ਨੂੰ ਦੇਰ ਤੀਕ ਬਿਠਾਈਂ ਰੱਖਿਆ ਸੀ। ਉਹ ਕਲਰਕਾਂ ਦੀਆਂ ਆਦਤਾਂ ਤੋਂ ਚੰਗੀ ਤਰ੍ਹਾਂ ਵਾਕਫ ਸੀ ਕਿ ਜੇ ਕਰ ਕੋਈ ਵੀ ਆਪਣੇ ਕੰਮ ਲਈ ਆਏਗਾ ਉਹ ਨੂੰ ਕਹਿਣਗੇ 'ਸ਼ਾਮ ਨੂੰ ਆਈਂ ਅਤੇ ਜੇ ਉਹ ਕਹੇ ਕਿ ਉਹਦੇ ਰਹਿਣ ਦਾ ਕੋਈ ਪ੍ਰਬੰਧ ਨਹੀਂ ਤਾਂ ਕਹਿਣਗੇ 'ਸਾਡੇ ਘਰ ਆ ਜੀਂ।'
ਉਦੋਂ ਵੀ ਭਗਵਾਨ ਨੇ ਉਸਨੂੰ ਇਸੇ ਤਰ੍ਹਾਂ ਬਿਠਾਈਂ ਰੱਖਿਆ ਸੀ। ਦਫਤਰੋ ਬਾਹਰ ਆਉਂਦਿਆਂ ਉਹਨੇ ਰਣਪ੍ਰੀਤ ਨੂੰ ਕਿਹਾ ਸੀ "ਲੈ ਚੱਲ ਫੇਰ ... ਅੱਜ ਤਾਂ ਕਿਤੇ ਸ਼ਾਂਤੀ ਜੇ ਆਲੇ ਪਾਸੇ ਚੱਲਦੇ ਆਂ ... ਤੈਨੂੰ ਦਾਰੂ ਦੂਰੂ ਪਿਲਾਈਏ ... ਪਹਿਲਾਂ ਨੀ ਬੈਠੇ ਤੇਰੇ ਨਾਲ ... ਹੁਣ ਤਾਂ ਇਸ ਸ਼ਹਿਰ ਕਦੇ ਕਦੇ ਆਇਆ ਕਰੇਗਾ ... |"
ਰਣਪ੍ਰੀਤ ਨੇ ਫਸਾਦਾਂ ਤੋਂ ਪ੍ਰਭਾਵਿਤ ਹੋ ਕੇ ਕਿਹਾ ਸੀ "ਅੱਜ ਕਲ੍ਹ ਤਾਂ ਹਵਾ ਈ ਬਦਲੀ ਪਈ ਐ ... ਕੀ ਪਤੈ ... ਕੌਣ...? ... ਕਿੱਥੇ? ... ਕੀਹਨੂੰ ... ਕਿਸ ਵੇਲੇ? ਗੋਲੀ ਮਾਰ ਜਾਵੇ।"
ਭਗਵਾਨ ਵਿੱਚ ਹਉਮੈ ਨੇ ਸਿਰ ਚੁੱਕਿਆ ਸੀ "ਭਗਵਾਨ ਤੇਰੇ ਨਾਲ ਐ ... ਯਾਰ ... ਤੂੰ ਤੁਰਿਆ ਚੱਲ!" ਮੁਫਤ ਦੀ ਦਾਰੂ ਦੇ ਲਾਲਚ 'ਚ ਉਹ ਸੱਚਮੁੱਚ ਆਪਣੇ ਆਪ ਨੂੰ ਭਗਵਾਨ ਸਮਝ ਬੈਠਾ ਸੀ।
ਜਦੋਂ ਉਹ ਬਾਜ਼ਾਰ ਵਿੱਚ ਦਾਖਲ ਹੋਏ ਸਨ ਤਾਂ ਉ ਦੀਥੋ ਹਾਲਤ ਦੇਖ ਕੇ ਖੜ੍ਹੇ ਈ ਰਹਿ ਗਏ ਸਨ। ਕਿਸੇ ਸੜ ਚੁੱਕੀ ਦੁਕਾਨ 'ਚੋਂ ਧੂੰਆਂ ਹੌਲੀ ਹੌਲੀ ਉਪਰ ਨੂੰ ਉਠ ਰਿਹਾ ਸੀ। ਸੜੇ ਹੋਏ ਪੇਂਟ ਦੀ ਬੋ ਚੁਫੇਰੇ ਫੈਲੀ ਹੋਈ ਸੀ। ਪੁਲਿਸ ਖੜ੍ਹੀ ਵੇਖ ਰਹੀ ਸੀ | ਕਿਸ ਦੁਕਾਨ ਦੇ ਸ਼ੀਸ਼ੇ ਤੋੜੇ ਪਏ ਸਨ | ਦੁਕਾਨ ਖਾਲੀ ਪਈ ਸੀ। ਸ਼ਾਇਦ ਕੋਈ ਡਰ ਕੇ ਦੋੜ ਗਿਆ ਸੀ। ਅੱਗੇ ਵਧੇ ਤਾਂ ਸੜਕ 'ਤੇ ਰੋੜੇ ਇਉਂ ਵਿਛੇ ਪਏ ਸਨ ਜਿਵੇਂ ਹਨੇਰੀ ਨਾਲ ਬੇਰ ਝੜ ਕੇ ਬੇਰੀ ਹੇਠਾਂ ਵਿਛੇ ਪਏ ਹੋਣ। ਸ਼ੀਸ਼ੇ ਦੀਆਂ ਕਿਰਚਾਂ ਉਹਨਾਂ ਦੇ ਬੂਟਾਂ ਹੋਨਾਂ ਆ ਆ ਕੇ ਕਿਰਚ ਕਿਰਚ ਟੁੱਟ ਰਹੀਆਂ ਸਨ |
ਦਫਤਰਾਂ ਤੋਂ ਛੁੱਟੀ ਕਰਕੇ ਆਏ ਲੋਕੀਂ ਸਹਿਮ ਜਿਹੇ 'ਚ ਕਾਹਲੀ ਕਾਹਲੀ ਲੰਘ ਰਹੇ ਸਨ। ਕਈ ਬਾਜ਼ਾਰ ਖ੍ਰੀਦੋ ਫਰੋਖ਼ਤ ਕਰਨ ਆਏ ਵਾਪਸ ਮੁੜ ਰਹੇ ਸਨ।
ਇਉਂ ਲਗਦਾ ਸੀ ਜਿਵੇਂ ਸਾਰੇ ਸ਼ਹਿਰ ਵਿੱਚ ਫਸਾਦ ਦੀ ਹਨੇਰੀ ਝੁੱਲ ਪਈ ਹੋਵੇ ਅਤੇ ਅਮੀਰ ਗਰੀਬ, ਵਪਾਰੀ ਤੇ ਨੌਕਰੀ ਪੇਸ਼ਾ ਲੋਕ ਸਭ ਇਸ ਹਨੇਰੀ ਝੱਖੜ ਨੇ ਜੜ੍ਹੋਂ ਪੱਟ ਸੁੱਟੇ ਹੋਣ।
ਸ਼ਹਿਰ ਦਾ ਇੱਕ ਹਿੱਸਾ ਅਜਿਹਾ ਸੀ ਜਿੱਥੇ ਅਜੇ ਹਨੇਰੀ ਦੀ ਹਵਾ ਨਹੀਂ ਸੀ ਪਹੁੰਚੀ। ਪਰ ਉਥੇ ਖਬਰ ਜ਼ਰੂਰ ਪਹੁੰਚੀ ਹੋਈ ਸੀ | ਸਹਿਮ ਨਾਲ ਦੁਕਾਨਦਾਰਾਂ ਦੇ ਹੋਂਠ ਚੁਚੇ ਦੇ ਖੰਭਾਂ ਵਾਂਗ ਥਰਥਰਾ ਰਹੇ ਸਨ।


ਰਣਪ੍ਰੀਤ ਨੇ ਭਗਵਾਨ ਨੂੰ ਸੌ ਦਾ ਨੋਟ ਦਿੰਦਿਆਂ ਵਿਸਕੀ ਦੀ ਬੋਤਲ ਲੈ ਅਉਣ ਨੂੰ ਕਿਹਾ। ਭਗਵਾਨ ਨੇ "ਨਹੀਂ ਮੈਂ ਲਵਾਂਗਾ ... ਮੈਂ ਲਵਾਂਗਾ' ਕਰਦਿਆਂ ਸੌ ਦਾ ਨੋਟ ਫੜ

76/ਜ਼ਖ਼ਮ