ਪੰਨਾ:ਕੁੱਝ ਸਿੰਘ ਸਭਾ ਲਹਿਰ ਬਾਰੇ.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

6


ਕਰਮਚਾਰੀਆਂ ਨੇ ਰਾਤ ਦਿਨ ਕੰਮ ਕੀਤਾ। ਕਾਨਫ੍ਰੰਸ ਵਿੱਚ ਬ ਹਰੋਂ ਆਏ ਸੱਜਣਾਂਂ ਦੀ ਬੜੇ ਪ੍ਰੇਮ ਭਾਵ ਨਾਲ ਸੇਵਾ ਕੀਤੀ ਅਤੇ ਕਾਨਫ੍ਰੰੰਸ ਦੇ ਲੰਮੇ ਕਾਰਜ ਕਰਮ ਨੂੰ ਬੜੇ ਸੁਚੱਜੇ ਢੰਗ ਨਾਲ ਸੰਪੂਰਨ ਕੀਤਾ।

ਇਸ ਕਾਨਫ੍ਰੰਸ ਤੋਂ ਬਚੀ ਹੋਈ ਰਕਮ, ਸ੍ਰੀ ਹਜ਼ੂਰ ਮਹਾਰਾਜਾ ਭੂਪਿੰਦਰ ਸਿੰਘ ਜੀ ਅਤੇ ਸ੍ਰ: ਨਰਨਾਰਾਇਣ ਸਿੰਘ ਜੀ ਦੇ ਦਾਨ ਨਾਲ ਸਭਾ ਨੇ ਭੁਪਿੰਦਰਾ ਨਰ ਨਾਰਾਇਣ ਖਾਲਸਾ ਪਾਲਿਟੈਕਨਿਕ, ਰਾਜਿੰਦ੍ਰਾ ਦੇਵਾ ਯਤੀਮ ਖਾਨਾ ਦੀ ਇਮਾਰਤ ਵਿੱਚ ਖੋਲ੍ਹਿਆ।

ਆਦਮ ਗਿਣਤੀ ਦੇ ਸਮੇਂ ਸਭਾ ਆਪਣੇ ਰਾਗੀ ਜਥੇ ਅਤੇ ਪ੍ਰਚਾਰਕ ਪਿੰਡਾਂ ਵਿੱਚ ਘੱਲਦੀ ਰਹੀ, ਜੋ ਲੋਕਾਂ ਨੂੰ ਉਨ੍ਹਾ ਦੇ ਧਰਮ ਅਤੇ ਬੋਲੀ ਦਾ ਠੀਕ ਇੰਦਰਾਜ ਕਰਵਾਉਣ ਲਈ ਦਸਦੇ ਰਹੇ। ਇਸ ਦੇ ਨਾਲ ਹੀ ਸਿੱਖੀ ਪ੍ਰਚਾਰ ਵੀ ਹੁੰਦਾ ਰਿਹਾ ।

੧੯੪੭ ਵਿਚ ਪੱਛਮੀ ਪਾਕਿਸਤਾਨ ਤੋਂ ਆਏ ਸ਼ਰਨਾਰਥੀਆ ਨੂੰ ਮਹਾਰਾਜਾ ਸਹਿਬ ਨੇ ਜੀ ਆਇਆਂ ਆਖਿਆ । ਉਨ੍ਹਾ ਲਈ ਪਟਿਆਲਾ ਵਿਚ ਦੋ ਸ਼ਰਨਾਰਥੀ ਕੈਂਪ ਖ੍ਹੋਲ੍ਹੇ ਗਏ-ਇਕ ਗੁਰਦੁਆਰਾ ਸਾਹਿਬ ਸੀ ਦੂਖ ਨਿਵਾਰਨ ਅਤੇ ਦੂਜੇ ਡੇਰਾ ਬਾਬਾ ਜੱਸਾ ਸਿੰਘ ਵਿਚ । ਇਸ ਸਭਾ ਨੇ ਵੀ ਇਕ ਕੈਂਪ ਆਪਣੇ ਇਹਾਤੇ ਵਿਚ ਖੋਲ੍ਹਿਆ ਅਤੇ ੫੦੦ ਸ਼ਰਾਰਤੀਆਂ ਨੂੰ ਇਸ ਵਿਚ ਠਹਿਰਾਇਆ । ਸਭਾ ਨੇ ਇਨ੍ਹਾਂ ਸ਼ਰਨਾਰਥੀਆਂ ਦੀ ਖੁਰਾਕ ਅਤੇ ਕੱਪੜੇ ਆਦਿ ਦਾ ਪ੍ਰਬੰਧ ਕੀਤਾ । ਜਦ ਤੀਕ ਇਨ੍ਹਾਂ ਨੂੰ ਮਕਾਨ ਨਾ ਮਿਲੇ, ਇਹ ਸ਼ਰਨਾਰਥੀ ਸਭਾ ਵਿਚ ਹੀ ਰਹੇ ।

ਪਟਿਆਲਾ ਸ਼ਹਿਰ ਵਿਚ ਕੁੜੀਆਂ ਦਾ ਕੇਵਲ ਇਕ ਹੀ ਸਕੂਲ ਸੀ ।