ਪੰਨਾ:ਕੁੱਝ ਸਿੰਘ ਸਭਾ ਲਹਿਰ ਬਾਰੇ.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

7


ਉਥੇ ਬਹੁਤ ਘੱਟ ਕੁੜੀਆਂ ਨੂੰ ਦਾਖਲਾ ਮਿਲਦਾ ਸੀ । ਇਸ ਔਕੜ ਨੂੰ ਦੂਰ ਕਰਨ ਲਈ ਇਸ ਸਭਾ ਨੇ ੭੯੪੮ ਵਿੱਚ ਮਹਿੰਦ੍ਰਾ ਕੰਨਿਆ ਮਹਾ ਵਿਦਿਆਲਾ ਨਾਮਕ ਇਕ ਹਾਈ ਸਕੂਲ ਖੋਲ੍ਹਿਆ। ਇਹ ਵਿਦਿਆਲਾ ਬੜੀ ਤਰੱਕੀ ਕਰ ਰਿਹਾ ਹੈ, ਵਿਸ਼ੇਸ਼ ਕਰਕੇ ਖੇਡਾਂ ਵਿੱਚ ਤਾਂ ਇਹ ਵਿਦਿਆਲਾ ਸਾਰੇ ਪੰਜਾਬ ਵਿੱਚ ਪ੍ਰਸਿੱਧ ਹੈ।

ਮੁੰਡੇ ਅਤੇ ਕੁੜੀਆਂ ਨੂੰ ਉਚੇਰੀ ਸਿਖਿਆ ਦੀਆਂ ਸਹੂਲਤਾਂ ਦੇਣ ਲਈ ਇਸ ਸਭਾ ਨੇ ਗੁਰਦੁਆਰਾ ਸ੍ਰੀ ਦੁਖ ਨਿਵਾਰਣ ਸਾਹਿਬ ਦੇ ਗੁਰੂ ਤੇਗ ਬਹਾਦਰ ਹਾਲ ਵਿੱਚ ੭੯੬੭ ਵਿੱਚ ਡਿਗਰੀ ਕਾਲਜ ਖੋਲ੍ਹਿਆ। ਦੋ ਸਾਲ ਉਪਰੰਤ ਆਧਿਆਪਕਾਂ,ਕਲਰਕਾਂ ਅਤੇ ਕਾਰਖਾਨਿਆਂ ਦੇ ਕਾਰਿੰਦਿਆਂ ਨੂੰ ਸਿਖਿਆ ਦੇਣ ਲਈ ਸੰਝ ਵੇਲੇ ਬੀ.ਏ.ਤੀਕ ਦੀ ਪੜ੍ਹਾਹੀ ਦਾ ਪ੍ਰਬੰਧ ਕੀਤਾ ਗਿਆ। ੧੯੬੭ ਵਿੱਚ ਪੰਜਾਬੀ ਐਮ.ਏ.ਦੀ ਸ਼੍ਰੇਣੀ ਵੀ ਆਰੰਭ ਹੋ ਗਈ।

ਇਹ ਸਭਾ ਲੋੜਵੰਦੇ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਮਾਇਕ ਸਹਾਇਤਾ ਵੀ ਦਿੰਦੀ ਹੈ ਸਭਾ ਦੀ ਇਸ ਉਪਕਾਰੀ ਸਹਾਇਤਾ ਨਾਲ ਵਿਦਿਆ ਪ੍ਰਾਪਤ ਕਰਕੇ ਬਹੁਤ ਵਿਦਿਆਰਥੀਆਂ ਉੱਚੀਆਂ ਪਦਵੀਆਂ ਉੱਤੇ ਨਿਯੁਕਤ ਹੋਏ।


ਸਭ ਵਿੱਚ ਵੱਡੇ ਵੱਡੇ ਦੀਵਾਨ ਸਜਦੇ ਹਨ। ਗੁਰਪੁਰਬ ਬੜੀ ਸਜ ਧਜ ਨਾਲ ਮਨਾਏ ਜਾਂਦੇ ਹਨ। ਸਭਾ ਦੇ ਆਪਣੇ ਦੋ ਰਾਗੀ ਜਥੇ ਹਨ, ਜੋ ਸਭਾ ਦੇ ਗੁਰਦੁਆਰੇ ਵਿੱਚ ਅੰਮ੍ਰਿਤ ਵੇਲੇ ਅਤੇ ਸ਼ਾਮ ਵੇਲੇ ਨੂੰ ਕੀਰਤਨ ਕਰਦੇ ਹਨ । ਧਾਰਮਕ ਪ੍ਰਚਾਰ ਲਈ ਦੂਰ ਦੁਰਾਡੇ ਜਾਂਦੇ ਹਨ। ਲੰਗਰ ਦੀ ਪ੍ਰਥਾ ਸਿੱਖਾਂ ਵਿੱਚ ਬਹੁਤ ਪੁਰਾਣੀ ਹੈ। ਗੁਰੂ ਅਮਰਦਾਸ ਜੀ ਨੇ ਸਭ ਤੋਂ ਪਹਿਲਾਂ ਪੱਕੀ ਤਰ੍ਹਾਂ ਲੰਗਰ ਸ੍ਰੀ ਗੋਇੰਦਵਾਲ ਵਿੱਚ ਸ਼ੁਰੂ ਕੀਤਾ ਸੀ। ਇਸ ਸਭਾ ਵਿੱਚ ਵੀ ਲੰਗਰ ਚਲਦਾ ਹੈ ਅਤੇ ਗੁਰਪੁਰਬਾਂ ਉੱਤੇ ਤਾਂ ਅਤੁਟ ਲੰਗਰ ਵਰਤਦਾ ਹੈ।


ਇਹ ਲੇਖ ਅਧੂਰਾ ਹੀ ਰਵੇਗਾ,ਜੇਕਰ ਸਿੰਘ ਸਭਾ ਲਹਿਰ ਦੇ ਸਭੀਆਂ ਦੇ ਪੂਰਨਿਆਂ ਤੇ ਚਲੰਦੇ।