ਪੰਨਾ:ਕੇਸਰੀ ਚਰਖਾ - ਡਾਕਟਰ ਚਰਨ ਸਿੰਘ.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੬)


'ਕੇਸਰ' ਕਹ ਅਖ ਲੱਜਦੀ ਸ਼ਰਮੀਲੀ ਨੀਵੀਂ,
ਮਿੱਠੀ ਬੋਲੀ ਬੋਲਣੀ ਪਿਉ ਭਾਈ ਜੀਵੀ,
ਖਾਣਾ ਪੀਣਾਂ ਸਮਝ ਦਾ ਸੌਣਾ ਭੀ ਥੋਰਾ
ਵਹੁਟੀ, ਸੁਘੜ ਸੁਲੱਖਣੀ ਨਹਿ ਲੱਗੇ ਝੋਰਾ,
ਸਖੀਆਂ ਦੇ ਵਿੱਚ ਜਾਇਕੇ ਇਹ ਮਸਲਤ ਕਰੀਏ,
ਸੇਵਾ ਕਰਨੀ ਕੰਤ ਦੀ ਸਿਰ ਅੱਗੇ ਧਰੀਏ,
ਐਸਾ ਸੁੰਦਰ ਚਰਖੜਾ ਕਿਉਂ ਭੋੜ ਵੰਜਾਈਏ,
ਆਖੇ ਲੱਗ ਕੁਚੱਜੀਆਂ ਨਹਿ ਆਪੁ ਗਵਾਈਏ,
ਵੇਲਾਂ ਨਹੀਂ ਗੁਆਈਐ ਨਹਿ ਪਛੋ ਤਾਈਐ,
ਮੋਟਾ ਸੋਟਾ ਧੂਹ ਕੇ ਕਤ ਪੱਛੀ ਪਾਈਐ।
ਸਿੱਧਾ ਕਰਕੇ ਤੱਕਲਾ ਭਰ ਲਾਹੀਏ ਛੱਲੀ",
ਆਖੇ ਲੱਗ ਕੁਚੱਜੀਆਂ ਨਹਿ ਫਿਰੋ ਅਕੱਲੀ,
ਉੱਚਾ ਸੌਹੇਂ ਬੋਲਨਾਂ ਕੋਈ ਕਿਹੁ ਆਖੇ,
ਭਾਰੀ ਗੌਹਰੀ ਥੀ ਰਹੀ ਰੱਖੀ ਪਰ ਸਾਖ ੬,



੧.ਸੇਵਾ ਸਿੱਖੀਏ। ੨. ਸਿਮਨ ਸਿੱਖੀਏ। ੩, ਹੁਣੇ ਸਿਮ੍ਰੀਏ, ਸਮਾਂ ਅਕਾਰਥ
ਨਾਂ ਜਾਏ। ੪. ਵਿੱਥ ਨਾ ਪਏ, ਸਿਮ੍ਰੀ ਚੱਲੀਏ, ਅਸਲੀ ਨਾਮ ਦਾ ਵਾਸ
ਆਪੇ ਹੋ ਜਾਸੀ। ਪਹਿਲੇ ਇਹ ਕਰੀਏ ਕਿ ਦਮ ਬਿਰਥਾ ਨਾ ਜਾਵੇ।
੫. ਸੁਰਤ ਸਾਫ ਰਖੀਏ, ਤੇ ਚੜ੍ਹਾਉ ਚੜ੍ਹਣ।
੬. ਔਗਣਾਂ ਤੇ ਵਿਕਾਰਾਂ ਤੋਂ ਬਚੀਏ।