ਪੰਨਾ:ਕੇਸਰੀ ਚਰਖਾ - ਡਾਕਟਰ ਚਰਨ ਸਿੰਘ.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੮)


ਕੀ ਕਰਸਾਂ ਹੁਣ ਸਾਹੁਰੇ ਕਿਉਂ ਮਿਲਸੀ ਢੋਈ?
****
ਹੈ ਨੀ ਮਾਏ ਮੇਰੀਏ। ਹੁਣ ਮੈਂ ਕੀ ਕਹਸਾਂ?
ਕੋਈ ਗੁਣ ਨਹਿ, ਪੱਲੜੇ ਮੈਂ ਅੱਢ ਨ ਲਹਸਾਂ,
ਇਹ ਗਲ ਵਿਚ ਸੰਸਾਰ ਦੇ ਮੈਂ ਸੁਣਦੀ ਆਹੀ,
ਜਿਸ ਦੇ ਸਿਰ ਤੇ ਜੋ ਬਣੇ ਸਿਰ ਓਸ ਨਿਬਾਹੀ,
ਸਾਥੀ ਕੋਈ ਨ ਕਿਸੇ ਦਾ ਔਖੇ ਵਿੱਚ ਵੇਲੇ,
ਖੇਡਾਂ ਵਾਲੀ ਖੇਡ ਦੀ ਹੁਣ ਔਗਣ ਮੇਲੇ,
ਪੁੱਛੂ ਕੰਤ ਬਹਾਲਕੇ ਕਰਤੂਤ ਜਿ ਮੇਰੀ,
ਥੀਊਂ ਕੁਚੱਜੀ ਜਨਮ ਦੀ ਸ਼ਰਮਿੰਦ ਘਨੇਰੀ,
ਮੋਟਾ, ਸੋਟਾ ਕੱਤਦੀ ਕਹਣੇ ਨੂੰ ਹੁੰਦੀ,
ਪੱਛੀ ਭਰ ਕੇ ਸੂਤ ਦੀ ਅੱਗੇ ਧਰ ਦਿੰਦੀ।
****
ਸਾਰੀ ਉਮਰ ਗੁਜ਼ਾਰੀਆ ਮੈਂ ਏਤੇ ਹਾਵੇ,
ਕੰਤ ਨ ਪੁੱਛੇ ਵਾਤੜੀ ਸੋਹਾਗ ਗਣਾਵੇ!
ਭੱਠ ਵਿਆਹੀ ਹਾਇ ਮੈਂ ਨਹਿ ਕੰਤ, ਦਿਲਾਸਾ!



੧. ਪਰਲੋਕ ਵਿਚ ਕੀ ਕਰਸਾਂ?