ਪੰਨਾ:ਕੋਇਲ ਕੂ.pdf/11

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



੧ਓ ਸਤਿਗੁਰ ਪ੍ਰਸਾਦਿ ॥

ਕੋਇਲ ਕੂ

ਪੈਹਲਾ ਰਸ

ਕਵਿਤਾ

[ਕਵਿਤਾ ਕੀ ਹੈ] ਅਸੀਂ ਰੋਜ਼ ਕਵਿਤਾ ੨ ਆਖਦੇ ਤੇ ਸੁਣਦੇ ਹਾਂ, ਰੋਜ਼ ਛੰਦ,
ਬੈਂਤ, ਸ਼ੇਅਰ ਸੁਣਕੇ ਜੀ ਪਰਚਾਨੇ ਹਾਂ । ਕਦੀ
ਕਦੀ ਰਾਗੀਆਂ, ਰਬਾਬੀਆਂ ਤੋਂ ਗੌਣ ਸੁਰਾਂ ਨਾਲ
ਗਵਾਂਨੇ ਆਂ । ਚਾਰ ਯਾਰ ਮਿਲ ਬੈਠਦੇ ਹਨ ਤਾਂ ਰਾਗ ਤੇ ਗੌਨ ਨੂੰ
ਸੱਦਾ ਪੈਂਦਾ ਹੈ । ਜੀ ਨਹੀਂ ਲਗਦਾ ਤਾਂ ਗੌਂ ਕੇ ਈ ਜੀ ਠਰਾਨੇ ਆਂ ।
ਹੈਂ ਇਹ ਸਭ ਕੀਹ ਹੈ ? ਏਹ ਕੀਹ ਮੰਤਰ ਹੈ ਜਿਸ ਦਾ ਅਸਰ ਸਾਡੇ
ਜੀ ਤੇ ਏਨਾ ਵੱਡਾ ਹੈ, ਲੋਕ ਆਖਦੇ ਹਨ ਕਿ ਰਾਗ ਸੱਪਾਂ ਤੇ ਪੰਛੀਆਂ
ਨੂੰ ਵੀ ਮਸਤ ਕਰ ਲੈਂਦਾ ਹੈ । ਏਹ ਡਾਢੀ ਅਚਰਜ ਖੇਡ ਹੈ । ਓਹੀ
ਸਾਡੀ ਬੋਲੀ, ਓਹੀ ਅਵਾਜ਼, ਓਹੀ ਅੱਖਰ ਤੇ ਪਦ, ਪਰ ਜਦ ਏਹਨਾਂ
ਪਦਾਂ ਨੂੰ ਇੱਕ ਖਾਸ ਤਰੀਕੇ ਨਾਲ ਤਰਤੀਬ ਦੇ ਅਰ ਇੱਕ ਖਾਸ ਸੁਰ
ਵਿਚ ਬੋਲਨੇਂ ਆਂ, ਓਹਨਾਂ ਵਿਚ ਇੱਕ ਮਿਕਨਾਤੀਸੀ ਤੇ ਖਿੱਚਵਾਂ
ਅਸਰ ਪੈਦਾ ਹੋ ਜਾਂਦਾ ਏ । ਅਜੇਹੀ ਖਿੱਚ ਜੱਮ ਪੈਂਦੀ ਏ ਜੋ ਸਭਨਾਂ
ਨਿੰਰਦਿਆਂ ਨੂੰ ਖਿੱਚ ਕੇ ਇੱਕ ਰਸ ਕਰ ਦੇਂਦੀ ਏ ।