ਪੰਨਾ:ਕੋਇਲ ਕੂ.pdf/134

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤੋਂ ਪਤਾ ਲਗਦਾ ਹੈ ਕਿ ਸਰੀਰ ਨਾਲ ਲਿਖਿਆ ਹੋਇਆ ਕਿ ਸਾ ਪੇਹਲਾ ਹੈ ਪਰ ਇਹ ਕੋਈ ਚੰਗਾ ਸਬੂਤ ਨਹੀਂ । ਮੁਕਬਲ ਨੇ ਕਿਧਰੇ ਅਪਨੀ ਹੀਰ ਵਿਚ ਅਪਨੀ ਵਡਿਆਈ ਜਾਂ ਦੂਸਰੇ ਕਵੀਆਂ ਦਾ ਜ਼ਿਕਰ ਨਹੀਂ ਕੀਤਾ ਵਾਰਸ ਨੇ ਕੀਤਾ ਹੈ । ਜੇ ਵਾਰਸ ਦੀ ਹੀਰ ਪੈਹਲੋਂ ਹੁੰਦੀ ਤਾਂ ਮੁਕਬਲ ਇਸ਼ਾਰਾ ਜ਼ਰੂਰ ਕਰ ਦਾ । ਇਸਨੇ ਭਾਵੇਂ ਅੱਗੋਂ ਲਿਖੀ ਭਾਵੇਂ {ਪਛੋਂ, ਪਰ ਏਹ ਗਲ ਜ਼ਰੂਰ ਹੈ ਕਿ ਮੁਕਬਲ ਨੂੰ ਵਾਰਸ ਦੀ ਹੀਰ ਦਾ ਤੇ ਵਾਰਸ ਨੂੰ ਮੁਕ ਬਲ ਦੀ ਹੀਰ ਦਾ ਪਤਾ ਨਹੀਂ ਸੀ । ਸ਼ੈਦ ਵਾਰਸ ਨੂੰ ਹੋਵੇ ਤਾਂ ਕੋਈ ਅਚੰਭਾ ਨਹੀਂ, ਕਿਉਂ ਜੋ ਉਹਨਾਂ ਅੰਤ ਵਿਚ ਲਿਖਿਆ ਹੈ: ਹੋਰ ਸ਼ਾਇਰਾਂ ਚੱਕੀਆਂ ਝੋਤੀਆਂ ਨੂੰ ਗੱਲਾਂ ਪਠਿਆ ਵਿਚ ਖਰਾਸ ਦੇ ਮੈਂ । ਸਮਝ ਲੈਨ ਆਕਲ ਹੋਸ਼ ਗੌਵ ਕਰਕੇ, ਭੇਤ ਰਖਿਆ ਵਿਚ ਲਬਾ ਦੇ ਮੈਂ ! ਏਹ ਵਡਿਆਈ ਦਸਦੀ ਹੈ ਕਿ ਕਿਸੇ ਵਣੇ ਮਸੱਨਫ ਵੱਲ ਇਸ਼ਾਰਾ ਹੈ । ਮੁਕਬਲ ਤੇ ਵਾਰਸ ਦੀ ਬੋਲੀ ਆਪਸ ਵਿਚ ਬੜੀ ਮਿਲਦੀ ਹੈ ਇਕ ਦੂਜੇ ਦੇ ਬੈਂਤ ਬਿਨਾਂ ਨਾਂ ਦੇ ਪਛਾਨੇ ਨਹੀਂ ਜਾਂਦੇ । ਮੁਕਬਲ ਨੇ ਅਪਨੀ ਹੀਰ ਚੌਕੜੀਆਂ ਵਿਚ ਲਿਖੀ ਹੈ ਅਰ ਵਾਰਸ ਨੇ ਬੰਦਾਂ ਵਿਚ ਇਸ ਕਰਕੇ ਹਰ ਚੌਥੀ ਤੁਕ ਵਿਚ ਵੀ ਵਾਰਸ ਵਾਂਗ ਕੋਈ ਨਾ ਕੋ ਅਖਾਨ ਜਾਂ ਡੂੰਘੀ ਸਚ :ਈ ਭਰੀ ਹੋਈ ਹੈ । ਕਨ ਜਦੋਂ ਆਦਮੀ ਨੂੰ ਦੁਖ ਲੱਗਦੇ ਨੀ, ਤਦੋਂ ਆਂਵਦੀ ਮੁਕਬਲਾ ਯਾਦ ਅੰਮਾਂ { ਮੁਕਬਲ ਮੁਫਤ ਦਾ ਖੈਰ ਹੈ ਜੱਸ ਕਰਨਾ, ਰਲਿਆ ਅਪਨਾ ਸਭ ਕੋਈ ਖਾਂਵਦਾ ਈ । ਬਨੀ ਕਟਨ ਮੁਕਬਲਾ ਬੰਦਿਆਂ ਤੇ, ਤਕਦੀਰ ਸੇਤੀ ਤਕਰਾਰ ਨਹੀਂ -੧੩੪