ਪੰਨਾ:ਕੋਇਲ ਕੂ.pdf/143

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਭਾਇਆ ਹੈ, ਕਿ ਸਚ ਮੁਚ ਦੇ ਮਾਨੁਖ ਤੁਹਾਡੇ ਸਾਮਨੇ ਆ ਖੜੇ ਹੁੰਦੇ ਹਨ। ਤੁਸੀਂ ਉਹਨਾਂ ਦੀਆਂ ਗੱਲਾਂ ਸੁਣ ਕੇ ਉਹਨਾਂ ਦੇ ਮਨ ਦਾ ਹਾਲ ਮਲਮ ਕਰ ਸਕਦੇ ਹੋ । ਕੋਈ ਅਸਮਾਨੀ ਤੇ ਫ਼ਰਜ਼ੀ ਮਨ੪ ਨੂੰ ਸਾਡੇ ਸਾਹਮਣੇ ਨਹੀਂ ਲਿਆ ਬਠਾਇਆ, ਕੋਈ ਇੰ ਦਰ ਸਭਾ, ਗੁਲ ਬਕਾਉਲੀ, ਸ਼ਾਹ ਬੈਹਰਾਮ ਦੀਆਂ ਬਨੌਟੀ ਕਹਾਨੀਆਂ ਨਹੀਂ ਲਿਖੀਆਂ, ਇਕ ਸਚੇ ਪ੍ਰੇਮ ਦੇ ਕਿੱਸੇ ਦਾ ਬਿਰਤਾਂਤ ਅਪਨੇ ਸਮੇਂ ਦੇ ਵਰਤਾਵੇ ਮੂਜਬ, ਦੇਸ ਦੀ ਠੇਠ ਬੋਲੀ ਵਿੱਚ ਲਿਖਿਆ ਹੈ ! | ਕਵੀ ਜੀ ਨੇ ਪੰਜਾਬ ਦੀਆਂ ਪ੍ਰਚਲਤ ਕਹਾਵਤਾਂ ਨੂੰ ਅਪਨੇ ਬੇਤਾਂ ਵਿਚ ਬੰਨਕੇ ਰਖ ਦਿੱਤਾ ਹੈ । ਅਪਨੇ ਸਮੇਂ ਦੀ ਦੇਸ ਦਿਸ਼ਾ ਅਰ ਜੱਟਾਂ ਦੇ ਕਰਤਬਾਂ ਤੇ ਵੀ ਨਜ਼ਰ ਪਈ ਹੈ ॥ ਗੱਲ ਕੀ ਜਿਸ ਪਾਸੇ ਹੱਥ ਪਾਇਆ ਪੂਰਾ ਕਰਕੇ ਨਭਾਇਆ, ਅਪਨੇ ਇਲਮ ਤੇ ਮੁਲਕ ਦੀ ਵਾਕਫੀਅਤ ਤੋਂ ਪੂਰਾ ਫੱਦਾ ਉਠਾਇਆ । ਇਕ ਗੱਲ ਜੇਹੜੀ ਸਾਰੀ ਕਤਾਬ ਵਿਚ ਜਲ ਵਿੱਚ ਚਾਨਨੀ ਵਾਂਗੂੰ ਝਲਕ ਮਾਰਦੀ ਹੈ, ਉਹ ਸ਼ੰਗਾਰ ਰਸ ਦਾ ਜ਼ੋਰ, ਅਰ ਕਾਮ ਦੀ ਪੂਬਲਤਾ ਹੈ । ਕਵੀ ਜੀ ਨੇ ਏਹ " ਕਵਿਤਾ, ਪਰੇਮ ਦੇ ਕੋਹਿਆਂ, ਵਿਸ਼ੇ ਦੇ ਮੋਹਿਆਂ, ਬਿਰਹੋਂ ਦੇ ਵਿ ਨਿਆਂ ਅਰ ਲੋਕਾਂ ਦੇ ਮੋਹਿਆਂ ਤੋਂ ਸਤਿਆਂ ਹੋਇਆਂ ਲਿਖੀ ਹੈ। ਅਪਨੇ ਮਨ ਦੀ ਹਾਲਤ ਦਾ ਪੂਛਾਵਾਂ ਰਾਂਝੇ ਤੇ ਪਾ ਕੇ, ਜੀ ਦੇ ਸਾੜ ਕੱਢੇ ਸ . ਤੁਹੀ ਤੇ ਜਿੱਥੇ ਜੀ ਦਾ ਸਾੜ ਕੇ ਢਿਆ ਹੈ. ਬਸ ਪ੍ਰੇਮ ਦੇ ਬੋਲਾਂ ਨੂੰ ਭਾ ਲਗ ਜਾਂਦੀ ਹੈ । ਅਰ ਜੇ ਪੜਨ ਵਾਲੇ ਦੇ ਜੀ ਵਿੱਚ ਕਿਧਰੇ ਪ੍ਰੇਮ ਦੀ ਚਿਣਗ ਲੁਕੇ ਹੋਵੇ ਤਾਂ ਤੇ ਵਾਰ ਸ਼ ਦੀ ਕਵਿਤਾ ਦਾ ਇਸ਼ਕੀ ਝੱਖੜ ਉਸਨੂੰ ਇਕ ਭੜਕਦਾ ਭਾਂਬੜ ਬਨਾ ਦਿੰਦਾ ਹੈ । ਜੇ ਰਾਂਝੇ ਨੂੰ ਸੋਹੜੀ -੧੪੩