ਪੰਨਾ:ਕੋਇਲ ਕੂ.pdf/179

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਮਝਾਉਂਦਾਈ । ਚਾਕ ਨਾਲ ਅਕੱਲੜੀ ਜਾਏ ਬੇਲੇ, ਅੱਜ ਕੱਲ ਕੋਈ ਲੀਕ ਲਾਉਂਦਾਈ ॥ ਕੈਦੋ ਆਖਦਾ ਭੇੜ ਏ ਮਲਕੀਏ ਨੀ, ਤੇਰੀ ਧੀ ਵੱਡਾ ਚਿਹ ਚਾਇਆ ਈ। ਜਾਇ ਨਦੀ ਤੇ ਚਾਕ ਦੇ ਨਾਲ ਘੁਲਦੀ, ਏਸ ਮੁਲਕ ਦਾ ਰਾਹ ਗਵਾਇਆ ਈ ॥ ਚੂਚਕ ਨੂੰ ਆਖਦਾ ਹੈ: ਕੋਈ ਰੋਜ਼ ਨੂੰ ਮੁਲਕ ਮਬਹੁਰ ਹੋਸਨ, ਚੋਰ ਯਾਰੀ ਤੇ ਐਬ ਕੁਆਰੀਆਂ ਨੂੰ । ਇਸ ਪਾਇ ਭੁਲਾਵੜਾ ਠਗਿਆ ਜੇ, ਕੰਮ ਪਹੁੰਚ ਸੀ ਬਹੁਤ ਖੁਆਰੀਆਂ ਨੂੰ ਜਦੋਂ ਚਾਕ ਉਧਾਲ ਲੈ ਜਾਇ ਨੱਢੀ, ਤਦੋਂ ਝੂਰਮੇਂ ਬਾਜੀਆਂ ਹਾਰੀਆਂ ਨੂੰ ॥ ਏਹਨਾਂ ਤੋਂ ਛੁਟ ਕਿਸੇ ਹੋਰ ਦੇ ਮਾਨੁਖ ਏਹ ਹਨ:-- ਬਾਲ ਨਾਥ ਜੋਗੀ, ਰ ਬੇਲ ਖਾਂਦੀ, ਚੌਪਾ, ਰਾਇਬਾਂ, ਸਾਹਿਬਾਂ ਆਦ ਕੁੜੀਆਂ, ਕਾਜ਼ੀ ਆਦਿ । ਇਹਨਾਂ ਵਿਚ ਟਿੱਲੇ ਤੇ ਬਾਲ ਨਾਬ ਦੀ ਕੀ ਚੰਗੀ ਹੈ, ਉਸ ਵੇਲੇ ਦੇ ਜੋਗੀਆਂ ਤੇ ਕਵੀ ਜੀ ਨੇ ਵਿਚਾਰ ਕੀਤੀ ਹੈ । ਅਪਨੇ ਕਿਸੇ ਵਿਚ ਕਵੀ ਨੇ ਥਾਂ ਥਾਂ ਜੱਟਾਂ ਦੀ ਸ਼ੋਸ਼ਿਲ ( Social)) ਸਮਾਜਕ,ਅਰ ( Moral]) ਅਖਲਾਕੀ ਹਾਲਤ ਤੇ ਨੋਟ ਚੜਾਏ ਹਨ, ਜੋ ਬਿਲਕੁਲ ਠੀਕ ਹਨ । ਕਿਧਰੇ ਕਿਧਰੇ ਕੁਦਰਤ ਦਾ ਨਕਸ਼ਾ ਵੀ ਖਿਚਿਆ ਹੈ । ਜਿਸ ਵੇਲੇ ਕਵੀ ਜੀ ਹੋਏ ਸਨ ਉਸ ਵੇਲੇ ਪੰਜਾਬ ਦੇਸ ਵਿਚ ਤਰਥਲੀ ਮਚੀ ਸੀ । ਨਾਦਰ ਸ਼ਾਹ ਮਾਰ ਕੁਟ ਕਰਕੇ ਚਲਾ ਗਿਆ ਸੀ । ਸਿੱਖਾਂ ਦਾ ਸ਼ੋਰ ਸ਼ਰਾਬਾ ਸ਼ੁਰੂ । ਮੁਲਕ ਵਿਚ ਕਿਸੇ ਦੀ ਹਕੁਮਤ ਨਹੀਂ ਸੀ ਮੰਨੀ ਜਾਂਦੀ ਅਨੇਕ ਬਾਵਾਂ ਤੇ ਕਵੀ ਜੀ ਨੇ ਏਹਨਾਂ ਤਵਾਰੀਖ਼ੀ ਗੱਲਾਂ ਵੱਲ ਵੀ ਅਸ਼ਾਰਾ ਕੀਤਾ ਹੈ ਕਵੀ ਜੀ ਸ਼ਿੰਗਾਰ ਰਸ ਵਿਚ ਈ ਸਭ ਥਾਂ ਮੌਲਦੇ ਹਨ, ਅਰ ਹੈਨ ਵੀ ਏਸ ਰਸ ਦੇ ਉਸਤਾਦ । ਏਹਨਾਂ ਦੇ ਚੋਨਵੇ ਬੈਂਤ ਜਿਨਾਂ ਵਿਚੋਂ (੧੭੯