ਪੰਨਾ:ਕੋਇਲ ਕੂ.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੈਹਣਿਆਂ ਨਾਲ ਇਸ ਤਰਾਂ ਸਜਾਉਂਦੇ ਸਨ ਕਿ ਵਚਾਰੀ ਨੂੰ ਕਦਮ ਤੁਰਨਾ ਤੇ ਗਿੱਚੀ ਫੇਰਨੀ ਇਕ ਔਖ ਹੋ ਜਾਂਦਾ ਸੀ। ਅਜੇਹੀ ਸਜੀ ਸਜਾਈ ਨਾਰ ਨੂੰ ਜੋ ਕੋਈ ਹਿੱਕ ਨਾਲ ਲਾਵੇ ਤਾਂ ਗੋਹਣਿਆਂ ਅਰ ਕੱਪੜਿਆਂ ਦੀ ਚੋਭ ਤੋਂ ਛੁੱਟ ਕੀ ਸਵਾਦ ਪਾਵੇ। ਉਹ ਸਮਾਂ ਸੀ। ਸਦ ਏਹ ਗਲਾਂ ਸ਼ੋਭਦੀਆਂ ਸਨ। ਅਜ ਕਲ ਸਮਾਂ ਬਦਲ ਗਿਆ। ਹੁਨ ਨਾਜ਼ਕ ਨਾਰੀਆਂ ਨੂੰ ਨਾਜ਼ਕ ਗੈਹਣੇ ਤੇ ਕਪੜੇ ਲੋੜੀਏ। ਹੁਨ ਭਾਰ ਨਾਲ ਗੱਦੋਂ ਵਾਂਗ ਲੰਦਨ ਦੀ ਲੋੜ ਨਹੀਂ। ਏਹੀ ਹਾਲ ਅੱਜ ਕੱਲ ਦੀ ਕਵਿਤਾ ਦਾ ਹੈ। ਓਹ ਸਮਾ ਗਿਆ ਜਦ (ਮਬਾਲਗੇ) ਚੀਚੀ ਦਾ ਪਹਾੜ ਕਰਨਾ ਤੇ ਇਸਤਆਰੇ (Metaphor), ਜ਼ਿਲਾ ਜੁਗਤ ਨਾਲ ਕਵੀ ਅਪਨੀ ਕਵਿਤਾ ਨੂੰ ਲੱਦ ਦੇਦੇ ਸਨ, ਅਰ ਚੀਚੀ ਦਾ ਪਹਾੜ ਬਨਾਂਦੇ ਸਨ। ਇਕ ਜੌਂ ਜਿੰਨੇ ਖਿਆਲ ਨੂੰ ਤੁੜੀ ਦੇ ਢੇਰ ਹੇਠ ਲੁਕਾਂਦੇ ਸਨ। ਹੁਨ ਉਹ ਗੱਲ ਨਹੀਂ ਰਹੀ। ਹੁਨ ਸਾਨੂੰ ਇਕ ਖਿਆਲ ਨੂੰ ਚੋਣਵੇਂ ਪਦਾਂ ਵਿਚ ਇਸ ਤਰ੍ਹਾਂ ਦੱਸਨਾ ਲੋੜੀਏ ਜੋ ਸੁਨਣ ਵਾਲੇ ਦੇ ਚਿੱਤ ਵਿਚ ਘਰ ਕਰ ਜਾਏ। ਸੁਨਦੇ ਸਾਰ ਹੀ ਅਸਰ ਹੋ ਜਾਵੇ। ਜੋ ਇਕ ਤੁੱਕ ਸੁਨ ਉਸ ਦੇ ਅਰਥ ਕੱਢਨ ਲਈ ਸੋਚ ਦੀ ਲੋੜ, ਅਰ ਕੇਸ਼ ਫੋਲਨਾ ਪਿਆ, ਤਾਂ ਕਵਿਤਾ ਦਾ ਸਵਾਦ ਕੀ ਰਿਹਾ ਇਕ ਬੁਝਾਰਤ ਹੋਈ, ਜੀ ਪਰਚਾਵਾ ਕੀ, ਸਿਰ ਖਪਾਵਾ ਬਨ ਗਈ। ਏਸ ਗੱਲ ਨੂੰ ਚੰਗੀ ਤਰਾਂ ਸਮਝਾਨ ਲਈ ਕਵਿਤਾ ਦੀ ਵੰਨਗੀ ਲਿਖਦੇ ਹਾਂ, ਸੋਚੋ ਤੇ ਮਸਾਂ ਸਮਝ ਆਵੇ:–

ਨਿਜ ਜਨੀ ਜਿਨ ਜਨੀ ਤੱਤੀ ਨੇ, ਬਖਤ ਪੱਟੀ ਬੁੱਤ ਚੰਨੀ।
ਸ਼ਬ ਖੇਜ਼ ਬੇਚੈਨੀ ਤੇਜ਼ੀ ਜੈਂ ਤਨ ਨਕਸ਼ ਜਬੀਨੀ॥

(ਮੌ: ਗੁਲਾਮ ਰਸੂਲ

ਇਸ ਦਾ ਮਤਲਬ ਇਹ ਹੀ ਨਹੀਂ ਕਿ ਪਹਾੜਾਂ ਜੰਗਲੀ

-੨੦-