ਪੰਨਾ:ਖੁਲ੍ਹੇ ਲੇਖ.pdf/122

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੦੬ )

ਆਦਰਸ਼ ਦੀ ਤੀਬਤਾ, ਜ਼ਿੰਦਗੀ ਦੇ ਦੁੱਖ ਤੇ ਦਰਦ ਦੀਆਂ ਡੂੰਘਿਆਈਆਂ ਦੀ ਸਾਦਗੀ ਨੂੰ ਲੋਕੀ ਛੱਡ ਦੇਣ॥ ਫਰਾਂਸ ਵਿੱਚ ਜਦ ਬਾਦਸ਼ਾਹਾਂ ਨੇ ਮਹਿਲਾਂ ਨੂੰ ਆਪਣੀ ਐਸ਼ ਦੇ ਸਾਧਨ ਬਣਾ ਲਿਆ ਤੇ ਚਮ-ਖੁਸ਼ੀਆਂ ਵਿੱਚ ਦਿਨ ਰਾਤ, ਸ਼ਰਾਬ ਤੇ ਨਾਚ ਵਿਚ ਬਿਤਾਨ ਲੱਗੇ, ਤਾਂ ਇਕ ਭਾਂਬੜ ਮਚਿਆ ਸੀ, ਤੇ ਉਹ ਵੀ ਤਾਂ ਮਚਿਆ ਸੀ, ਕਿ ਮੁਲਖਈਏ ਵਿੱਚ ਕੋਈ ਆਪਣੇ ਭੁੱਖੇ ਮਰਦੇ ਬਾਲ ਬੱਚੇ ਦੀ ਅਣਖ ਬਾਕੀ ਸੀ ਤੇ ਜਿਸ ਮੁਲਕ ਵਿੱਚ ਰਾਜਾ ਤਾਂ ਇਉਂ ਚੰਮ-ਖੁਸ਼ੀਆਂ ਦਾ ਗਾਹਕ ਹੋਵੇ ਤੇ ਲੋਕੀ ਸਦੀਆਂ ਦੇ ਗਲਤ ਫਿਲਸਫੇ ਨਾਲ ਮਰ ਚੁੱਕੇ ਹੋਣ, ਓਥੇ ਭਾਂਬੜ ਕਿਸ ਤਰਾਂ ਮਚਣ ਜੇ ਉੱਥੇ ਬਾਲਣ ਨਹੀਂ ਰਿਹਾ, ਤੇ ਐਸੇ ਦੇਸ਼ਾਂ ਵਿੱਚ ਜਦ ਸੂਰਤ ਵਿੱਚ ਮਨੁੱਖਤਾ ਦਾ ਭਾਵ ਹੀ ਉੱਠ ਗਿਆ ਹੋਵੇ ਦੇਸ਼ ਦਾ ਪਿਆਰ ਕਿਸ ਤਰਾਂ ਪ੍ਰਪਤ ਰਹਿ ਸਕਦਾ ਹੈ?ਦੇਸ਼ ਦੇ ਪਿਆਰ ਨੂੰ ਜਗਣ ਲਈ ਜਰੂਰੀ ਹੈ, ਕਿ ਘਰ ਦੇ ਜੀਵਨ ਦੀ ਨੀਂਹ ਜ਼ਿੰਦਗੀ ਦੀਆਂ ਡੂੰਘੀਆਂ ਤਹਿਆਂ ਉਪਰ ਜਾਵੇ ॥ ਜਨਾਨੀ ਮਰਦ ਨੂੰ ਮਾਸ ਦਾ ਸੋਹਣਾ ਬੁੱਤ ਸਮਝ ਕੇ ਨਾ ਪਿਆਰੇ, ਤੇ ਨਾ ਮਰਦ ਜਨਾਨੀ ਨੂੰ ਮਾਸ ਦਾ ਸੋਹਣਾ ਬੁੱਤ ਸਮਝ ਕੇ ਪਿਆਰੇ, ਕਿਉਂਕ ਪਿਆਰ ਦੀ ਤੀਬਤਾਤਾਂ ਸੋਹਣੇ ਕੋਝੇ ਨੂੰ ਕਿੱਥੇ ਦੇਖਦੀ ਹੈ? ਰੱਬ ਦੀਆਂ ਬਣਾਈਆਂ ਬਣਤਾਂ ਹਨ, ਜੋ ਸੰਜੋਗਾਂ ਸੇਤੀ ਮਿਲ ਗਿਆ, ਰੱਬ ਨੇ ਮਿਲਾਯਾ