ਪੰਨਾ:ਖੁਲ੍ਹੇ ਲੇਖ.pdf/126

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੧੦)

ਸਕਦੀਆਂ ਹਨ, ਪਰ ਜਿਹੜੀਆਂ ਮਫਤੂਹ ਕੌਮਾਂ ਸਦੀਆਂ ਤੋਂ ਥੋਂ ਦੀਵਾਏ ਹੋ ਚੁਕੀਆਂ ਹਨ, ਓਹ ਜਦ ਚੰਮ-ਸੱਚ ਤੇ ਆ ਬੈਠਣ ਤੇ ਆਪਣੀ ਜੜਾਂ ਨੂੰ ਨੰਗਾ ਕਰਕੇ ਹਵਾ ਤੇ ਧੂਪ ਦੇ ਲਵਾਣ, ਓਹ ਅਜ ਵੀ ਮੋਏ ਤੇ ਕੱਲ ਵੀ। ਕੀ ਸਾਡੇ ਦੇਸ ਵਿੱਚ ਇਹ ਫੋਕਾਪਨ ਨਹੀਂ ਆ ਰਿਹਾ?

ਹਿੰਦੁਸਤਾਨ ਵਿੱਚ ਇਸ ਵਾਸਤੇ ਦਰਦ, ਦੁੱਖ ਤੇ ਸਾਧਨ ਤੇ ਤਿਖੜਾ ਵਿੱਚ ਦਰਦ ਭਰੇ ਰਹਿਣ ਦੀ ਲੋੜ ਹੈ, ਸਿਰਫ ਇਸ ਅੰਸ਼ ਵਿੱਚ ਖੱਦਰ ਪਹਿਨਣ ਦੀ ਸਾਦਗੀ, ਤੇ ਹੋਰ ਤਰਾਂ ਦੀਆਂ ਤਿਖਯਾ ਜੇ ਨਿਰੇ ਮਖੌਲ ਨਾ ਹੋਣ, ਜੀਵਣ ਦੀ ਡੂੰਘਿਆਈਆਂ ਵਲ ਇਕ ਮੋੜਾ ਹੈ। ਤੇ ਦੇਸ਼ ਦੀ ਭਗਤੀ ਦਾ ਬੀਜ ਤਾਂ ਸਦੀਆਂ ਲੈਕੇ ਉੱਗੇਗਾ, ਪਰ ਘਰ ਦੇ ਜੀਵਣ ਨੂੰ ਡੂੰਘਾ| ਤੇ ਸਾਦਾ ਕਰ, ਖਾਣ ਪਣ ਪਹਿਨਣ ਵਿਚ ਦੁਖ ਸਹਏ। ਪਿਆਰ ਸ਼ਕਲਾਂ ਨਕਲਾਂ ਪੁਸ਼ਾਕਾਂ ਸ਼ਰਾਬਾਂ ਮਜ਼ਾਖਾਂ ਨਾਲ ਨਾ ਪਾਈਏ, ਪਿਆਰ ਨੂੰ ਧਰਤ ਵਿੱਚ ਡੂੰਘੇ ਬੇਮਲੂਮ ਦੱਬੀਏ॥ ਮਿਹਨਤ, ਕਿਰਤ ਕਰੀਏ, ਆਪਾ ਕੰਮ ਵਿੱਚ ਇਨਾ ਮਾਰੀਏ ਕਿ ਚੰਮ-ਦਿਸ਼ਟੀ ਰਹੇ ਹੀ ਨਾਂਹ| ਜਿੰਦਗੀ ਉਨ੍ਹਾਂ ਦੀ ਹੈ, ਜੋ ਜ਼ਿੰਦਗੀ ਨੂੰ ਵਾਰ ਸੱਕਦੇ*, ਹਨ, ਚੰਮ ਸੱਚ ਨੂੰ ਮੰਨਣ ਵਾਲੇ ਸਦਾ ਖਵਾਰ ਹੁੰਦੇ ਹਨ। ਚੰਮ ਸੋਚ ਵਾਲੇ ਚੰਮ-ਖੁਦੀ ਸ਼ਰਾਬ ਵਿੱਚ ਗਦੂਦ ਮੋਏ ਕਦੇ ਸੋਚਾ ਪਿਆਰ, ਆਪਣੇ ਆਪ ਦਾ,ਕੀ ਆਪਣੇ ਪਿਆਰਿਆਂ ਦਾ, ਕੀ ਰੱਬ ਦਾ, ਕੀ ਦੇਸ਼ ਦਾ, ਪ੍ਰਤੀਤ ਕਰ ਸੱਕਦੇ ਹਨ? ਕਦੀ