ਪੰਨਾ:ਖੁਲ੍ਹੇ ਲੇਖ.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

[ ਅ ]

ਭਰ ਜਾਂਦੇ ਹਨ, ਕਿਸੀ ਅਗੱਮ ਰਸ ਦੀ ਝੋਕ ਦਾ ਬੂਟਾ ਹੈ। ਆਪੇ ਲਿਖੇ ਗਏ ਹਨ, ਏਵੇਂ ਮੈਂ ਉਹ ਜਿਹਨੂੰ ਗੱਲ ਕਰਨੀ ਨਹੀਂ ਆਉਂਦੀ, ਇਕ ਸਤਰ ਜੋੜਨੀ ਔਖੀ ਹੋ ਜਾਂਦੀ ਹੈ। ਛੰਦ ਸੈਲਾਨੀ ਦਾ ਜ਼ਿਕਰ ਆਇਆ ਹੈ, ਛੰਦਾਬੰਦੀ ਵਿੱਚ ਆਮ ਤੌਰ ਤੇ ਫਰਾਕ ਕੋਟ ਤੇ ਟਾਈ ਤੇ ਕਾਲੇ ਰੰਗ ਦੀ ਜੁੱਤੀ ਆਦਿ ਦੀ ਨਬਾਬੀ ਕੈਦ ਮੈਨੂੰ ਕਵਿਤਾ ਦੇ ਪ੍ਰਭਾਵ ਲਈ ਸਦਾ ਦਿਸਦੀ ਹੈ। ਕਵੀ ਮੈਂ ਹੋਇਆ ਨਾਂਹ ਤੇ ਛੰਦ ਦੀ ਚਾਲ ਪਤਾ ਨਹੀਂ। ਪਰ ਸ਼ੈਲੇ ਦੀ ਫਿਲਾਸਫੀ ਆਫ ਲਵ ਦਾ ਅੰਦਾਜ਼ ਪਤਾ ਹੈ, ਉਹ ਐਸਾ ਹੈ ਕਿ ਜੇ ਪੁਠੇ ਸਿੱਧੇ ਲਫਜ਼ ਵੀ ਰੱਖ ਦਿੱਤੇ ਜਾਵਣ ਤਾਂ ਵੀ ਉਸ ਮਾਖਿਓਂ ਨਾਲ ਹੋਠ ਜਰੂਰ ਜੁੜ ਜਾਂਦੇ ਹਨ। ਉਹ ਜੁੜੇ ਹੋਠ ਤੇ ਉਹ ਦਸਵੇਂ ਦ੍ਵਾਰ ਪਹੁੰਚੇ ਸਵਾਦ ਦਾ ਇਕ ਛੰਦ ਹੈ ਜਿਹਨੂੰ ਮੈਂ ਸੈਲਾਨੀ ਛੰਦ ਨਾਮ ਦੇਣ ਦੀ ਬੇ ਖਤਰ ਹੋ ਦਲੇਰੀ ਕੀਤੀ ਹੈ। ਮਤਲਬ ਇਹ ਹੈ ਕਿ ਘੜੀ ਦਾ ਪੈਡੂਲੈਮ ਜਰਾ ਅਸਲੀਅਤ ਵਲ ਸੁਟਿਆ ਜਾਵੇ, ਕਾਵ੍ਯ ਦੇ ਰਸ ਦਾ ਮਾਖਿਓਂ ਜਿਆਦਾ ਚੱਖਿਆ ਜਾਵੇ, ਤੇ ਤੁਕਬੰਦੀ ਥੀਂ ਦਰਹਕੀਕਤ ਆਮ ਮਖਲੂਕ ਤੇ ਖਾਸਕਰ ਪੜ੍ਹੇ ਲਿਖੇ ਬੰਦਿਆਂ ਦਾ ਮਨ ਕੁਛ ਕੁਛ ਉਪਰਾਮ ਹੋਵੇ। ਕਿਸੀ ਵਕਤ ਤੁਕਬੰਦੀ ਦਾ ਮਸਨੂਈ ਰਾਗ ਸਾਡੇ ਕੰਨਾਂ ਨੂੰ ਆਦਤ ਪਾ ਦਿੰਦਾ ਹੈ ਕਿ ਅਸੀਂ ਸੱਚ ਦੀ ਸਾਦਗੀ ਨੂੰ ਸੱਚ ਰੂਪ ਕਰਕੇ ਸੁਣੀਏ ਹੀ ਨਾਂਹ, ਇਹ ਛੰਦਾਬੰਦੀ ਨਾਲ