ਪੰਨਾ:ਖੁਲ੍ਹੇ ਲੇਖ.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

[ ੲ ]

ਬੇਸਬਰੀ ਮੇਰੀ ਤਬੀਅਤ ਦੀ ਕਮਜੋਰੀ ਸਮਝੋ ਤਦ।

ਜਾਪਾਨ ਦੇ ਲੋਕਾਂ ਦੇ ਜੀਵਨ ਤੇ ਜੀਵਨ ਆਦਰਸ਼ਾਂ ਵਲ ਕਈ ਇਸ਼ਾਰੇ ਕੀਤੇ ਹਨ, ਮੈਂ ਤਕਰੀਬਨ ੪ ਸਾਲ ਆਪਣੀ ਜਵਾਨੀ ਵਿਚ ਜਾਪਾਨ ਰਿਹਾ ਹਾਂ ਅਰ ਉਨਾਂ ਦਾ ਜੀਵਨ ਅੱਖੀਂ ਡਿੱਠਾ ਹੈ॥

ਪੰਜਾਬੀ ਬੋਲੀ ਮੈਂ ਮਾਂ ਦੇ ਦੁੱਦ ਨਾਲ ਇੰਨੀ ਨਹੀਂ ਸਿੱਖੀ, ਹੁਣ ਵੀ ਪੈਂਤੀ ਦੇ ਕੋਈ ਅੱਖਰ ਮੈਨੂੰ ਲਿਖਣੇ ਨਹੀਂ ਆਉਂਦੇ, ਪਰ ਜਦ ਮੁੜ ਮੈਂ ਘਰ ਆਇਆ, “ਬਾਪੂ ਨੇ ਦਿਲਾਸਾ ਦਿੱਤਾ," ਉਹ ਗੁਰੂ ਜੀ ਦੀ ਮਿਹਰ ਦਾ ਦਰਵਾਜਾ ਜਿੱਥੋਂ ਮੈਂ ਨੱਸ ਕੇ ਚਲਾ ਗਿਆ ਸੀ, ਮੁੜ ਖੁਲ੍ਹਿਆ, ਮੈਨੂੰ ਅੰਦਰ ਮੁੜ ਦਾਖਲ ਕੀਤਾ ਗਿਆ। ਮੈਂ ਬਖਸ਼ਿਆ ਗਿਆ, ਗੁਰੂ ਜੀ ਦੇ ਦੇਸ਼, ਸਿੱਖੀ ਸਿਦਕ ਤੇ ਗੁਰੂ ਜੀ ਦੇ ਚਰਨਾਂ ਦਾ ਪਿਆਰ ਮੁੜ ਮਿਲਿਆ, ਉਸ ਸੁਭਾਗ ਘਰੋਂ ਗੁਰੂ ਜੀ ਦੇ ਦਰ ਤੇ ਇਕ ਮਹਾਂ ਪੁਰਖ ਦੇ ਦੀਦਾਰ ਹੋਏ, ਅਰ ਆਪ ਦੇ ਕਿਰਪਾ ਕਟਾਖ੍ਯ ਨਾਲ ਪੰਜਾਬੀ ਸਾਹਿਤ ਦਾ ਸਾਰਾ ਬੋਧ ਤੇ ਖਿਆਲ ਦੀ ਉਡਾਰੀ ਆਈ। ਕਵਿਤਾ ਵੀ ਮਿਲੀ, ਤੇ ਉਸੀ ਮਿਹਰ ਦੀ ਨਜ਼ਰ ਵਿੱਚ, ਉਸੀ ਮਿਠੇ ਸਾਧਵਚਨ ਵਿੱਚ ਮੈਨੂੰ ਪੰਜਾਬੀ ਬੋਲੀ ਆਪਮੁਹਾਰੀ ਆਈ, ਆਪਮੁਹਾਰੀ ਆਈ ਚੀਜ਼ ਦੇ ਔਗੁਣ ਸਭ ਸ਼ਖਸੀ ਹੁੰਦੇ ਦੁਨ, ਤੇ ਗੁਣ ਕੁਲ ਉਸ ਬਖਸ਼ਣ ਵਾਲੇ ਦੇ, ਸੋ ਮੈਂ ਹਾਂ ਤੇ ਉਹ ਨਿਮਾਣਾ ਦਰ ਦਰ ਭਿੱਖ ਮੰਗਦਾ, ਪਰ ਮੇਰੀ ਅੱਖ ਦੀ ਲਾਲੀ ਉਨ੍ਹਾਂ ਦੀ ਹੈ। ਮੇਰੇ ਦਿਲ